ਅਕਸ਼ੈ ਕੁਮਾਰ ਦੀ ‘ਮਿਸ਼ਨ ਮੰਗਲ’ ਦਾ ਪੰਜਾਬੀ ਪ੍ਰੋਮੋ ਦੇਖਕੇ ਗਿੱਪੀ ਗਰੇਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ
ਬਾਲੀਵੁੱਡ ਦੇ ਖਿਲਾੜੀ ਯਾਨੀ ਕਿ ਅਕਸ਼ੈ ਕੁਮਾਰ ਦੀ ਨਵੀਂ ਫ਼ਿਲਮ ‘ਮਿਸ਼ਨ ਮੰਗਲ’ ਖੂਬ ਸੁਰਖੀਆਂ ਬਟੋਰ ਰਹੀ ਹੈ। ਜੀ ਹਾਂ ਇਸ ਫ਼ਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਜਿਸ ਤੋਂ ਬਾਅਦ ਫ਼ਿਲਮ ਦਾ ਇੱਕ ਪ੍ਰੋਮੋ ਦਰਸ਼ਕਾਂ ਦੇ ਸਨਮੁਖ ਹੋਇਆ ਹੈ, ਜਿਸ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤਾ ਗਿਆ ਹੈ। ਇਸ ਪ੍ਰੋਮੋ ਨੂੰ ਪੰਜਾਬੀ ਭਾਸ਼ਾ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ।
View this post on Instagram
ਹੋਰ ਵੇਖੋ:ਬੀ ਪਰਾਕ ਦੇ ਬਾਲੀਵੁੱਡ ਗੀਤ ‘ਤੇਰੀ ਮਿੱਟੀ’ ਨੇ ਪਾਰ ਕੀਤਾ 100 ਮਿਲੀਅਨ ਦਾ ਅੰਕੜਾ
ਜਿਸਦੇ ਚੱਲਦੇ ਪੰਜਾਬੀ ਅਦਾਕਾਰ, ਗਾਇਕ ਤੇ ਡਾਇਰੈਕਟਰ ਗਿੱਪੀ ਗਰੇਵਾਲ ਨੇ ਫ਼ਿਲਮ ਦੇ ਪੰਜਾਬੀ ਪ੍ਰੋਮੋ ਦੀ ਤਾਰੀਫ਼ ਕਰਦੇ ਹੋਏ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਮਿਸ਼ਨ ਮੰਗਲ ਦਾ ਪ੍ਰੋਮੋ ਸਾਂਝਾ ਕਰਦੇ ਹੋਏ ਲਿਖਿਆ ਹੈ, ‘ਇੰਨ੍ਹਾਂ ਔਰਤਾਂ ਨੂੰ ਵੇਖ ਕੇ ਕਿੰਨੀ ਪ੍ਰੇਰਣਾ ਮਿਲੀ ਜਿਨ੍ਹਾਂ ਨੇ ਭਾਰਤ ਨੂੰ ਮੰਗਲ ‘ਤੇ ਲੈ ਕੇ ਗਈਆਂ ਅਤੇ ਇਤਿਹਾਸ ਰਚਿਆ! ਇਹ ਹੈ..ਆਪਣੀ ਤਾਕਤ ਅਤੇ ਸਾਹਸ ਦਾ ਜਸ਼ਨ ਮਨਾਉਂਦੇ ਹੋਏ # ਮਿਸ਼ਨਮੰਗਲ... ਪੰਜਾਬੀ ਵਿੱਚ ਵੇਖੋ...’ ਨਾਲ ਹੀ ਅਕਸ਼ੈ ਕੁਮਾਰ, ਵਿਦਿਆ ਬਾਲਨ, ਤਾਪਸੀ ਪੰਨੂ, ਸੋਨਾਕਸ਼ੀ ਸਿਨਹਾ ਤੇ ਕਈ ਹੋਰ ਅਦਾਕਾਰਾਂ ਨੂੰ ਟੈਗ ਕੀਤਾ ਹੈ। ਅਕਸ਼ੈ ਕੁਮਾਰ ਨੇ ਗਿੱਪੀ ਗਰੇਵਾਲ ਨੂੰ ਮੈਸੇਜ ਕਰਕੇ ਧੰਨਵਾਦ ਕੀਤਾ ਹੈ।
ਇਸ ਪ੍ਰੋਮੋ ‘ਚ ਅਕਸ਼ੈ ਕੁਮਾਰ ਪੰਜਾਬੀ ਵਿੱਚ ਬੋਲ ਰਹੇ ਹਨ। ਦਰਸ਼ਕਾਂ ਵੱਲੋਂ ਇਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਅਕਸ਼ੈ ਕੁਮਾਰ ਦੀ ਇਹ ਫ਼ਿਲਮ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ।