ਗਿੱਪੀ ਗਰੇਵਾਲ ਦਾ ਬੋਨਸ ਟਰੈਕ ‘Limited Edition 2009 ReHeated’ ਰਿਲੀਜ਼, ਦੇਖਣ ਨੂੰ ਮਿਲ ਰਿਹਾ ਹੈ ਗਿੱਪੀ ਦੀ ਗਾਇਕੀ ਦਾ ਸਫ਼ਰ, ਦੇਖੋ ਵੀਡੀਓ

ਪੰਜਾਬੀ ਗਾਇਕ ਗਿੱਪੀ ਗਰੇਵਾਲ ਜੋ ਕਿ ਆਪਣੀ ਨਵੀਂ ਮਿਊਜ਼ਿਕ ਐਲਬਮ ‘Limited Edition’ ਨੂੰ ਲੈ ਕੇ ਕਾਫੀ ਉਤਸੁਕ ਨੇ। ਇਸ ਐਲਬਮ ਦੀ ਦਰਸ਼ਕ ਵੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਹੇ ਨੇ। ਜਿਸ ਦੇ ਚੱਲਦੇ ਗਾਇਕ ਗਿੱਪੀ ਗਰੇਵਾਲ ਨੇ ਆਪਣੇ ਦਰਸ਼ਕਾਂ ਨੂੰ ਖ਼ਾਸ ਤੋਹਫਾ ਦਿੰਦੇ ਹੋਏ ਬੋਨਸ ਗੀਤ ‘2009 Reheated’ ਰਿਲੀਜ਼ ਕਰ ਦਿੱਤਾ ਹੈ।
image source-youtube
image source-youtube
‘2009 Reheated’ ਗੀਤ 'ਚ ਗਿੱਪੀ ਗਰੇਵਾਲ ਦੇ ਗਾਇਕੀ ਦੇ ਸਫਰ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਇਸ ਗੀਤ ਦੇ ਵੀਡੀਓ ‘ਚ ਉਨ੍ਹਾਂ ਦੇ ਵੱਲੋਂ ਕੈਦੇ ਕੀਤੇ ਹੋਏ ਆਪਣੇ ਸਫਰ ਦੇ ਪਲਾਂ ਨੂੰ ਪੇਸ਼ ਕੀਤਾ ਗਿਆ ਹੈ। ਇਸ ਗੀਤ ਦੇ ਬੋਲ Jagdev Maan ਨੇ ਲਿਖੇ ਨੇ ਤੇ ਮਿਊਜ਼ਿਕ Bhinda Aujla ਦਾ ਹੈ। ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image source-youtube
ਦੱਸ ਦਈਏ ਗਿੱਪੀ ਗਰੇਵਾਲ ਲੰਬੇ ਸਮੇਂ ਤੋਂ ਆਪਣੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਐਕਟਿਵ ਨੇ।