ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਦਾ ਇਹ ਟਿਕ ਟੋਕ ਵੀਡੀਓ ਦੇਖ ਕੇ ਤੁਹਾਡਾ ਵੀ ਨਿਕਲ ਜਾਵੇਗਾ ਹਾਸਾ, ਦੇਖੋ ਵੀਡੀਓ

ਮੂਵੀ ਡਾਇਰੈਕਟਰ, ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਜੋ ਕਿ ਅੱਜ-ਕੱਲ੍ਹ ਆਪਣੀ ਨਵੀਂ ਆਉਣ ਵਾਲੀ ਮੂਵੀ ਡਾਕਾ ਦੀ ਸ਼ੂਟਿੰਗ ‘ਚ ਬਿਜ਼ੀ ਚੱਲ ਰਹੇ ਹਨ। ਜਿਸ ਦੇ ਬਾਵਜੂਦ ਉਹ ਮਸਤੀ ਦੇ ਲਈ ਸਮਾਂ ਕੱਢੇ ਹੀ ਲੈਂਦੇ ਨੇ ਤੇ ਆਪਣੇ ਫੈਨਜ਼ ਦੇ ਨਾਲ ਆਪਣੀ ਮਸਤੀ ਵਾਲੀਆਂ ਵੀਡੀਓਜ਼ ਨੂੰ ਸ਼ੇਅਰ ਕਰਦੇ ਰਹਿੰਦੇ ਹਨ।
Last day of Voice of Punjab Season 9 Voting! Have you voted yet? Click here, if Not.
View this post on Instagram
#farlaoShikoo #gippigrewal #12april2019 #manjebistre2
ਹੋਰ ਵੇਖੋ:ਪ੍ਰਿੰਸ ਨਰੂਲਾ ਨੇ ‘ਟੁੰਗ-ਟੁੰਗ’ ‘ਤੇ ਪਾਇਆ ਜੰਮ ਕੇ ਭੰਗੜਾ, ਦੇਖੋ ਵੀਡੀਓ
ਟਿਕ ਟੋਕ ਦੇ ਜਾਦੂ ਤੋਂ ਗਿੱਪੀ ਗਰੇਵਾਲ ਨਹੀਂ ਬਚ ਸਕੇ ਹਨ। ਉਹਨਾਂ ਨੇ ਹਾਲ ਹੀ ‘ਚ ਟਿਕ ਟੋਕ ਉੱਤੇ ਆਪਣਾ ਅਕਾਊਂਟ ਬਣਾਇਆ ਹੈ। ਜਿਸ ਤੋਂ ਬਾਅਦ ਉਹ ਆਪਣੀ ਫਨੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ। ਗੱਲ ਕਰਦੇ ਹਾਂ ਉਹਨਾਂ ਦੀ ਇੱਕ ਹੋਰ ਵੀਡੀਓ ਦੀ ਜੋ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ ਉਹਨਾਂ ਦੇ ਨਾਲ ਰਾਣਾ ਰਣਬੀਰ ਵੀ ਨਜ਼ਰ ਆ ਰਹੇ ਹਨ। ਟਿਕ ਟੋਕ ਉੱਤੇ ਬਣਾਈ ਇਹ ਵੀਡੀਓ ‘ਚ ਗਿੱਪੀ ਗਰੇਵਾਲ ਮੂੰਹ ਢੱਕ ਕੇ ਬੈਠੇ ਰਾਣਾ ਰਣਬੀਰ ਦੇ ਨਾਲ ਹਾਸਾ ਠੱਠਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ ਦੇਖ ਕੇ ਫੈਨਜ਼ ਦਾ ਹਾਸਾ ਨਹੀਂ ਰੁੱਕ ਰਿਹਾ ਹੈ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
#manjebistre2 aa rahi aa full speed te? @bhana_l.a @bal_deo @tiktok #gippigrewal
ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਮੂਵੀ ਡਾਕਾ ਦੀ ਜਿਸ ‘ਚ ਗਿੱਪੀ ਦਾ ਸਾਥ ਦੇਵੇਗੀ ਬਾਲੀਵੁੱਡ ਤੇ ਪਾਲੀਵੁੱਡ ਦੀ ਦਿਲਕਸ਼ ਅਦਾਕਾਰਾ ਜ਼ਰੀਨ ਖਾਨ। ਇਸ ਮੂਵੀ ਨੂੰ ਬਲਜੀਤ ਸਿੰਘ ਦਿਓ ਡਾਇਰੈਕਟ ਕਰ ਰਹੇ ਹਨ। ਡਾਕਾ ਮੂਵੀ ਨੂੰ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਉਹਨਾਂ ਦੀ ਧਰਮ ਪਤਨੀ ਰਵਨੀਤ ਕੌਰ ਗਰੇਵਾਲ ਪ੍ਰੋਡਿਊਸ ਕਰ ਰਹੇ ਹਨ।