ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਕੀਤਾ ਐਲਾਨ, ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ` ਦਾ ਬਣੇਗਾ ਸੀਕਵਲ

By  Pushp Raj October 8th 2022 02:11 PM -- Updated: October 8th 2022 03:11 PM

Gippy Grewal announce film 'Lucky Di Unlucky Story 2': ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਨ ਇਸ ਸਾਲ ਕਈ ਪ੍ਰੋਜੈਕਟਸ ਉੱਤੇ ਕੰਮ ਕਰ ਰਹੇ ਹਨ। ਇਸ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ। ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੀ ਇੱਕ ਹੋਰ ਨਵੀਂ ਫ਼ਿਲਮ ਦਾ ਐਲਾਨ ਕੀਤਾ ਹੈ। ਜੀ ਹਾਂ ਗਿੱਪੀ ਗਰੇਵਾਲ ਜਲਦ ਹੀ ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ` ਦਾ ਸੀਕਵਲ ਤਿਆਰ ਕਰਨ ਵਾਲੇ ਹਨ।

image source: instagram

ਗਿੱਪੀ ਗਰੇਵਾਲ ਆਪਣੀ ਨਵੀਂ ਪੰਜਾਬੀ ਫ਼ਿਲਮ 'ਕੈਰੀ ਆਨ ਜੱਟਾ 3' ਨਾਲ ਸਾਰਿਆਂ ਨੂੰ ਹੈਰਾਨ ਕਰਨ ਲਈ ਤਿਆਰ ਹਨ। ਇਸ ਦੌਰਾਨ, ਉਨ੍ਹਾਂ ਨੇ ਹੁਣ ਆਪਣੀ ਮਸ਼ਹੂਰ ਪੰਜਾਬੀ ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ 2' ਦੇ ਸੀਕਵਲ ਦਾ ਐਲਾਨ ਕੀਤਾ ਹੈ।

ਸਾਲ 2013 `ਚ ਆਈ ਹਿੱਟ ਫ਼ਿਲਮ `ਲੱਕੀ ਦੀ ਅਨਲੱਕੀ ਸਟੋਰੀ` ਦੇ ਦੂਜੇ ਭਾਗ ਦਾ ਐਲਾਨ ਕਰ ਦਿਤਾ ਗਿਆ ਹੈ, ਜਿਸ ਵਿੱਚ ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਤੇ ਸਮੀਪ ਕੰਗ ਦੀ ਤਿਕੜੀ ਦਰਸ਼ਕਾਂ ਨੂੰ ਹਸਾਉਂਦੀ ਹੋਈ ਨਜ਼ਰ ਆਵੇਗੀ।

Image Source : Instagram

ਗਿੱਪੀ ਗਰੇਵਾਲ, ਅਤੇ ਬਿੰਨੂ ਢਿੱਲੋਂ, ਜਿਨ੍ਹਾਂ ਨੇ 2013 ਵਿੱਚ ਫ਼ਿਲਮ'ਲੱਕੀ ਦੀ ਅਨਲੱਕੀ ਸਟੋਰੀ' ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ, ਹੁਣ ਉਹ ਇਸ ਫ਼ਿਲਮ ਦੇ ਸੀਕਵਲ ਲਈ ਮੁੜ ਇਕੱਠੇ ਹੋ ਰਹੇ ਹਨ।

ਇਸ ਗੱਲ ਦਾ ਐਲਾਨ ਬੀਨੂੰ ਢਿੱਲੋਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਇੱਕ ਵੀਡੀਓ ਰਾਹੀਂ ਕੀਤਾ ਹੈ। ਹਾਲਾਂਕਿ, ਇਸ ਬਾਰੇ ਜ਼ਿਆਦਾ ਕੁਝ ਵੀ ਸਾਹਮਣੇ ਨਹੀਂ ਆਇਆ ਹੈ, ਨਿਰਮਾਤਾਵਾਂ ਨੇ ਪੁਸ਼ਟੀ ਕੀਤੀ ਹੈ ਕਿ ਫ਼ਿਲਮ 'ਲੱਕੀ ਦੀ ਅਨਲੱਕੀ ਸਟੋਰੀ 2' ਜਲਦੀ ਹੀ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।

Image Source : Instagram

ਹੋਰ ਪੜ੍ਹੋ: Bigg Boss 16: ਬਿੱਗ ਬੌਸ ਹਾਊਸ 'ਚ ਹੋਈ ਰਸ਼ਮਿਕਾ ਮੰਡਾਨਾ ਦੀ ਐਂਟਰੀ, ਜਾਣੋ ਕਿਸ ਕੰਟੈਸਟੈਂਟ 'ਤੇ ਆਇਆ ਅਦਾਕਾਰਾ ਦਾ ਦਿਲ

ਪਹਿਲੇ ਭਾਗ ਦਾ ਨਿਰਦੇਸ਼ਨ ਸਮੀਪ ਕੰਗ ਵੱਲੋਂ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ, ਫ਼ਿਲਮ ਦੇ ਸੀਕਵਲ ਨੂੰ ਵੀ ਸਮੀਪ ਕੰਗ ਹੀ ਨਿਰਦੇਸ਼ਿਤ ਕਰਨਗੇ। ਇਸ ਦੌਰਾਨ ਗਿੱਪੀ ਗਰੇਵਾਲ ਅਤੇ ਬਿੰਨੂ ਢਿੱਲੋਂ ਆਪਣੀ ਸਭ ਤੋਂ ਉਡੀਕੀ ਜਾ ਰਹੀ ਫ਼ਿਲਮ 'ਕੈਰੀ ਆਨ ਜੱਟਾ 3' ਲਈ ਕੰਮ ਕਰ ਰਹੇ ਹਨ, ਜਿਸ ਵਿੱਚ ਸੋਨਮ ਬਾਜਵਾ ਵੀ ਹੈ।

 

View this post on Instagram

 

A post shared by Carry On Jatta (@carryonjattamovie)

Related Post