ਗਾਇਕ ਅਤੇ ਐਕਟਰ ਗਿੱਪੀ ਗਰੇਵਾਲ 'ਅਰਦਾਸ' ਫਿਲਮ ਦਾ ਸੀਕਵਲ ਬਣਾਉਣ ਜਾ ਰਹੇ ਹਨ । ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨਵੇਂ ਉਭਰ ਰਹੇ ਕਲਾਕਾਰਾਂ ਨੂੰ ਵੀ ਆਪਣੀ ਫਿਲਮ 'ਅਰਦਾਸ-2' ਵਿੱਚ ਕੰਮ ਕਰਨ ਦਾ ਮੌਕਾ ਦੇ ਰਹੇ ਹਨ, ਜਿਸ ਦਾ ਐਲਾਨ ਉਹਨਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਕੀਤਾ । ਉਹਨਾਂ ਨੇ ਇੱਕ ਵੀਡਿਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਉਹ ਛੇਤੀ ਹੀ 'ਅਰਦਾਸ-2' ਲੈ ਕੇ ਆ ਰਹੇ ਹਨ ।
ਹੋਰ ਵੇਖੋ :ਦਰਸ਼ਨ ਕਰੋ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨਾਲ ਸਬੰਧਤ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਦੇ
gippy grewal new song weekend
ਇਸ ਫਿਲਮ ਵਿੱਚ ਵੀ ਵੱਖ-ਵੱਖ ਲੋਕਾਂ ਨਾਲ ਜੁੜੀਆਂ ਕਹਾਣੀਆਂ ਨੂੰ ਬਿਆਨ ਕੀਤਾ ਜਾਵੇਗਾ । ਇਹਨਾਂ ਕਹਾਣੀਆਂ ਨੂੰ ਬਿਆਨ ਕਰਨ ਲਈ ਉਹਨਾਂ ਨੂੰ ਕੁਝ ਨਵੇਂ ਕਲਾਕਾਰਾਂ ਦੀ ਲੋੜ ਹੈ ਤੇ aੁਹ ਨਵੇਂ ਅਦਾਕਾਰਾਂ ਦੀ ਭਾਲ ਕਰ ਰਹੇ ਹਨ ਜਦੋਂ ਕਿ ਕੁਝ ਕਲਾਕਾਰ ਉਹਨਾਂ ਵੱਲੋਂ ਪੁਰਾਣੀ ਫਿਲਮ ਵਿੱਚੋਂ ਹੀ ਕਾਸਟ ਕੀਤੇ ਜਾਣਗੇ । ਇਸ ਵੀਡਿਓ ਵਿੱਚ ਗਿੱਪੀ ਨੇ ਖਾਸ ਹਦਾਇਤ ਕੀਤੀ ਹੈ ਕਿ ਉਹਨਾਂ ਨੂੰ ਉਹੀ ਕਲਾਕਾਰ ਸੰਪਰਕ ਕਰਨ ਜਿਨ੍ਹਾਂ ਦਾ ਅਦਾਕਾਰੀ ਨਾਲ ਵਾਸਤਾ ਹੈ । ਗਿੱਪੀ ਨੇ ਇਸ ਲਈ ਆਪਣਾ ਈ-ਮੇਲ ਆਈ ਡੀ ਵੀ ਦਿੱਤੀ ਹੈ ।
ਹੋਰ ਵੇਖੋ :ਰਾਖੀ ਸਾਵੰਤ ਦਾ ਇੱਕ ਹੋਰ ਡਰਾਮਾ ਆਇਆ ਸਾਹਮਣੇ , ਦੇਖੋ ਵੀਡਿਓ
https://www.instagram.com/p/BqgOImTHl0C/
ਜਿਸ ਵਿੱਚ ਨਵੇਂ ਅਦਾਕਾਰ ਆਪਣੀ ਅਦਾਕਾਰੀ ਦੀ ਵੀਡਿਓ ਅਤੇ ਤਸਵੀਰਾਂ ਭੇਜ ਸਕਦੇ ਹਨ । ਸੋ ਗਿੱਪੀ 'ਅਰਦਾਸ-2' ਵਿੱਚ ਨਵੇਂ ਕਲਾਕਾਰਾਂ ਨੂੰ ਮੌਕਾ ਦੇਣਾ ਚਾਹੁੰਦੇ ਹਨ । ਪਰ ਇਸ ਤੋਂ ਪਹਿਲੀ 'ਅਰਦਾਸ' ਫਿਲਮ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਈ ਇਹ ਫਿਲਮ ਪੰਜਾਬ ਦੀਆਂ ਮੌਜ਼ੂਦਾ ਸਮੱਸਿਆਵਾਂ ਨੂੰ ਬਿਆਨ ਕਰਦੀ ਸੀ ਤੇ ਕਈ ਲੋਕਾਂ ਦੇ ਜੀਵਨ ਦੇ ਕਿਸੇ ਨਾ ਕਿਸੇ ਪੱਖ ਨਾਲ ਜੁੜੀ ਵੀ ਹੋਈ ਸੀ । ਪਰ ਹੁਣ 'ਅਰਦਾਸ-2' ਵਿੱਚ ਗਿੱਪੀ ਕਿਹੜੀਆਂ ਨਵੀਆਂ ਕਹਾਣੀਆਂ ਲੈ ਕੇ ਆਉਂਦੇ ਹਨ ਇਹ ਦੇਖਣ ਵਾਲੀ ਗੱਲ ਹੋਵੇਗੀ ।