ਰਣਜੀਤ ਬਾਵਾ ਦੀ ਨਵੀਂ ਫ਼ਿਲਮ ‘ਮੈਨ ਇਨ ਬਲੈਕ- ਕਾਲੇ ਕੱਛਿਆਂ ਵਾਲੇ’ ਦਾ ਐਲਾਨ, ਗਿੱਪੀ ਗਰੇਵਾਲ ਨੇ ਸਾਂਝਾ ਕੀਤਾ ਪੋਸਟਰ
ਲਓ ਜੀ ਇੱਕ ਹੋਰ ਪੰਜਾਬੀ ਫ਼ਿਲਮ ਦਾ ਹੋਇਆ ਐਲਾਨ, ਜੀ ਹਾਂ ਗਿੱਪੀ ਗਰੇਵਾਲ ਤੇ ਰਣਜੀਤ ਬਾਵਾ ਨੇ ਆਪਣੇ-ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਨਵੀਂ ਫ਼ਿਲਮ ਦਾ ਪੋਸਟਰ ਸਾਂਝਾ ਕੀਤਾ ਹੈ। ਗੱਲ ਕਰੀਏ ਫ਼ਿਲਮ ਦੇ ਟਾਈਟਲ ਦੀ ਤਾਂ ਉਹ ਬਹੁਤ ਹੀ ਦਿਲਚਸਪ ਹੈ- ‘ਮੈਨ ਇਨ ਬਲੈਕ- ਕਾਲੇ ਕੱਛਿਆਂ ਵਾਲੇ’। ਜਿਸ ਨੂੰ ਦਰਸ਼ਕਾਂ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਗਿੱਪੀ ਨੇ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਦੇਸੀ ਮੈਨ ਇਨ ਬਲੈਕ ਯਾਨੀ ਕਿ ਕਾਲੇ ਕੱਛਿਆਂ ਵਾਲੇ’.।
View this post on Instagram
ਹੋਰ ਵੇਖੋ:ਸ਼ਹਿਨਾਜ਼ ਗਿੱਲ ਨੂੰ ਹੋਇਆ ਗਲਤੀ ਦਾ ਅਹਿਸਾਸ, ਸਿਧਾਰਥ ਸ਼ੁਕਲਾ ਤੋਂ ਦੂਰ ਹੋਣ ‘ਤੇ ਫੁੱਟ-ਫੁੱਟ ਰੋਈ, ਦੇਖੋ ਵਾਇਰਲ ਵੀਡੀਓ
ਉਧਰ ਰਣਜੀਤ ਬਾਵਾ ਨੇ ਲਿਖਿਆ ਹੈ, ‘ਮੈਨੂੰ ਲੱਗਦਾ ਆਪਣੇ ਬਚਪਨ ‘ਚ ਆਪਾਂ ਸਾਰੇ ਇਸ ਸਮੇਂ ਨੂੰ ਦੇਖਿਆ ਸੋ ਤਿਆਰ ਹੋ ਜੋ ਇੱਕ ਵਾਰ ਫ਼ਿਰ ਦੇਖਣ ਲਈ..ਹੰਬਲ ਮੋਸ਼ਨ ਪਿਕਚਰ ਪੇਸ਼ ਕਰ ਰਹੇ ਨੇ MIB ਕਾਲੇ ਕੱਛਿਆਂ ਵਾਲੇ’। ਦਰਸ਼ਕਾਂ ਵੱਲੋਂ ਫ਼ਿਲਮ ਦੇ ਟਾਈਟਲ ਦੀ ਰੱਜ ਕੇ ਤਾਰੀਫ਼ ਕਰ ਰਹੇ ਨੇ ਤੇ ਹੱਸੇ ਵਾਲੇ ਇਮੋਜ਼ੀ ਵੀ ਪੋਸਟ ਕਰ ਰਹੇ ਹਨ।
ਇਸ ਫ਼ਿਲਮ ਨੂੰ ਮਨੀਸ਼ ਭੱਟ (Maneesh bhatt) ਵੱਲੋਂ ਡਾਇਰੈਕਟ ਕੀਤਾ ਜਾਵੇਗਾ। ਇਸ ਫ਼ਿਲਮ ਦੀ ਕਹਾਣੀ ਹਰਸ਼ ਰਾਣਾ ਤੇ ਚੰਚਲ ਦਰਬ (Chanchal Darba) ਹੋਰਾਂ ਨੇ ਮਿਲਕੇ ਲਿਖੀ ਹੈ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਪ੍ਰੋਡਿਊਸ ਕਰ ਰਹੇ ਨੇ ਹੰਬਲ ਤੇ ਓਮਜੀ ਸਟਾਰ ਦੇ ਲੇਬਲ ਹੇਠ ਇਹ ਫ਼ਿਲਮ 2020 ਯਾਨੀ ਕਿ ਅਗਲੇ ਸਾਲ ਸਿਨੇਮਾ ਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਵੇਗੀ।