ਬਿਮਾਰੀਆਂ ਨਾਲ ਲੜਨ ਦੀ ਤਾਕਤ ਜਿਸ ਇਨਸਾਨ ‘ਚ ਨਹੀਂ ਹੁੰਦੀ। ਉਹ ਜਲਦ ਹੀ ਬਿਮਾਰੀਆਂ ਦੀ ਲਪੇਟ ‘ਚ ਆ ਜਾਂਦਾ ਹੈ । ਇਸ ਲਈ ਇਮਿਊਨਿਟੀ ਨੂੰ ਬਿਹਤਰੀਨ ਬਨਾਉਣ ਦੇ ਲਈ ਅਸੀਂ ਵਧੀਆ ਖੁਰਾਕ ਦੇ ਨਾਲ ਨਾਲ ਕਿਚਨ ‘ਚ ਮੌਜੂਦ ਕੁਝ ਚੀਜ਼ਾਂ ਦੇ ਨਾਲ ਆਪਣੀ ਇਮਿਊਨਿਟੀ ਨੂੰ ਮਜ਼ਬੂਤ ਬਣਾ ਸਕਦੇ ਹਾਂ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਹਲਦੀ ਦੀ । ਹਲਦੀ ਐਂਟੀ ਬਾਈਟਿਕ ਹੁੰਦੀ ਹੈ । ਇਹ ਜਿੱਥੇ ਖਾਣੇ ਦਾ ਸਵਾਦ ਵਧਾਉਂਦੀ ਹੈ ।ਉੱਥੇ ਹੀ ਰੋਗਾਂ ਨਾਲ ਲੜਨ ਦੀ ਤਾਕਤ ਵੀ ਦਿੰਦੀ ਹੈ ।
ਹੋਰ ਪੜ੍ਹੋ : 1984 ਵਿੱਚ ਅਮਿਤਾਬ ਬੱਚਨ ਦੇ ਕਹਿਣ ’ਤੇ ਰਾਸ਼ਟਰਪਤੀ ਭਵਨ ਦਾ ਬਦਲ ਦਿੱਤਾ ਗਿਆ ਸੀ ਇਹ ਨਿਯਮ
ਗੱਲ ਕਰੀਏ ਅਦਰਕ ਦੀ ਤਾਂ ਇਹ ਵੀ ਗੁਣਾਂ ਦੇ ਨਾਲ ਭਰਪੂਰ ਹੈ ।ਅਦਰਕ ’ਚ ਜਿੰਜਰੌਲ ਦੇ ਨਾਲ ਐਨਾਜੇਸਿਕ, ਐਂਟੀ-ਪੀਅਰੈਟਿਕ ਤੇ ਐਂਟੀ-ਬਾਇਓਟਿਕ ਦੇ ਨਾਲ-ਨਾਲ ਐਂਟੀ-ਆੱਕਸੀਡੈਂਟ ਦੇ ਗੁਣ ਵੀ ਪਾਏ ਜਾਂਦੇ ਹਨ। ਅਦਰਕ ’ਚ ਸਰੀਰ ਅੰਦਰ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਦੀ ਸਮਰੱਥਾ ਹੁੰਦੀ ਹੈ।
ਲੱਸਣ ’ਚ ਕਈ ਪੋਸ਼ਕ ਤੱਤ ਹੁੰਦੇ ਹਨ। ਲੱਸਣ ’ਚ ਸਲਫ਼ਰ ਉੱਚ ਮਾਤਰਾ ’ਚ ਮਿਲਦੀ ਹੈ। ਇਸ ਵਿੱਚ ਐਂਟੀ-ਬਾਇਓਟਿਕ ਗੁਣ ਪਾਏ ਜਾਂਦੇ ਹਨ। ਇਹ ਸਿਹਤ ਲਈ ਬਹੁਤ ਫ਼ਾਇਦੇਮੰਦ ਹੈ। ਲੱਸਣ ਸਰੀਰ ਵਿੱਚ ਹਾਜ਼ਮੇ ਨੂੰ ਬਿਹਤਰ ਬਣਾਉਂਦਾ ਹੈ ਤੇ ਸਰੀਰ ਵਿੱਚੋਂ ਖ਼ਰਾਬ ਪਦਾਰਥ ਬਾਹਰ ਕੱਢਣ ਵਿੱਚ ਮਦਦ ਕਰਦਾ ਹੈ।