ਅਦਰਕ ਦਾ ਸੇਵਨ ਕਰਨ ਨਾਲ ਹੁੰਦਾ ਹੈ ਇਮਊਨਿਟੀ 'ਚ ਵਾਧਾ, ਜਾਣੋ ਇਸ ਦੇ ਫਾਇਦੇ

Benefits of Ginger: ਭਾਰਤੀ ਭੋਜਨ ਦੇ ਵਿੱਚ ਅਦਰਕ ਦਾ ਬਹੁਤ ਮਹੱਤਵ ਹੈ। ਅਦਰਕ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦਾ ਸਗੋਂ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਅਦਰਕ ਦੇ ਵਿੱਚ ਔਸ਼ਧੀ ਗੁਣ ਹੁੰਦੇ ਹਨ ਇਸ ਲਈ ਇਸ ਨੂੰ ਆਯੁਰਵੈਦ ਵਿੱਚ ਦਵਾਈ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਅਦਰਕ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ।
Image Source : Google
ਅਦਰਕ ਦੇ ਵਿੱਚ ਕਈ ਵਿਟਾਮਿਨਸ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਕਾਪਰ, ਜ਼ਿੰਕ, ਆਈਰਨ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ। ਅਦਰਕ ਦੇ ਸੇਵਨ ਨਾਲ ਸਰੀਰ ਵਿੱਚ ਇਮਊਨਿਟੀ ਵਧਾਉਣ ਵਿੱਚ ਮਦਦ ਮਿਲਦੀ ਹੈ। ਇਹ ਖੂਨ ਦੇ ਬਹਾਅ ਨੂੰ ਠੀਕ ਕਰਦਾ ਹੈ ਤੇ ਸਰੀਰ ਵਿੱਚ ਰੈਡ ਸੈਲੱਸ ਦੀ ਮਾਤਰਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਸਰੀਰ ਦੇ ਵਿੱਚ ਖੂਨ ਨਾਲ ਮੌਜੂਦ ਇਹ ਰੈਡ ਸੈਲੱਸ ਬਿਮਾਰੀਆਂ ਤੋਂ ਲੜਨ ਵਿੱਚ ਮਦਦ ਕਰਦੇ ਹਨ।
ਮੂੰਹ ਦੀ ਬਦਬੂ
ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੁੰਦੇ ਹਨ । ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ । ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ 1 ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ।
Image Source : Google
ਜ਼ੁਕਾਮ
ਮੌਸਮ ‘ਚ ਬਦਲਾਅ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਲੋਕਾਂ ਨੂੰ ਸਰਦੀ ਜ਼ੁਕਾਮ ਹੋ ਜਾਂਦਾ ਹੈ। ਜ਼ੁਕਾਮ ਹੋਣ 'ਤੇ 1 ਚੱਮਚ ਸ਼ੁੱਧ ਦੇਸੀ ਘਿਉ 'ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ । ਫਿਰ ਇਸ 'ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 1 ਲੌਂਗ ਪਾ ਦਿਓ । ਚੁਟਕੀ ਭਰ ਲੂਣ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾ ਇਸ ਦੀ ਵਰਤੋਂ ਕਰੋ ਅਤੇ ਬਾਅਦ 'ਚ ਗਰਮ ਦੁੱਧ ਪੀ ਲਓ। ਇਸ ਦੀ ਵਰਤੋਂ ਕਰਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ । ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਦਾ ਸੇਵਨ ਕਰਨ ਨਾਲ ਵੀ ਜ਼ੁਕਾਮ ‘ਚ ਰਾਹਤ ਮਿਲਦੀ ਹੈ।
ਪਾਚਨ ਕਿਰਿਆ
ਅਦਰਕ ਨੂੰ ਅਜਵਾਈਨ, ਕਾਲੇ ਨਮਕ ਅਤੇ ਨੀਂਬੂ ਦਾ ਰਸ ਮਿਲੇ ਕੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ, ਇਸ ਨਾਲ ਡਕਾਰ ਆਉਣੇ ਬੰਦ ਹੋ ਜਾਂਦੇ ਹਨ।
Image Source : Google
ਹੋਰ ਪੜ੍ਹੋ: ਜ਼ਿਆਦਾ ਮਿੱਠਾ ਖਾਣ ਦੇ ਹੋ ਸ਼ੁਕੀਨ ਤਾਂ ਹੋ ਜਾਓ ਸਾਵਧਾਨ, ਸਿਹਤ ਨੂੰ ਹੋ ਸਕਦਾ ਹੈ ਨੁਕਸਾਨ
ਗਲੋਇੰਗ ਸਕਿਨ
ਅਦਰਕ ਖਾਣ ਨਾਲ ਸਕਿਨ ਆਕਰਸ਼ਿਤ ਅਤੇ ਚਮਕਦਾਰ ਬਣਦੀ ਹੈ। ਅਗਰ ਤੁਸੀਂ ਵੀ ਆਪਣੀ ਸਕਿਨ ਨੂੰ ਆਕਰਸ਼ਿਤ ਬਨਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਕੋਸੇ ਪਾਣੀ ਦੇ ਨਾਲ ਅਦਰਕ ਦਾ ਇੱਕ ਟੁੱਕੜਾ ਜ਼ਰੂਰ ਖਾਓ।