Health tips: ਇਮਊਨਿਟੀ ਵਧਾਉਣ ਲਈ ਕਰੋ ਅਦਰਕ ਦਾ ਸੇਵਨ, ਜਾਣੋ ਇਸ ਦੇ ਫਾਇਦੇ

By  Pushp Raj September 16th 2022 06:57 PM

Benefits of Ginger: ਭਾਰਤੀ ਭੋਜਨ ਦੇ ਵਿੱਚ ਅਦਰਕ ਦਾ ਬਹੁਤ ਮਹੱਤਵ ਹੈ। ਅਦਰਕ ਮਹਿਜ਼ ਖਾਣੇ ਦੇ ਸਵਾਦ ਨੂੰ ਹੀ ਨਹੀਂ ਵਧਾਉਂਦਾ ਸਗੋਂ ਇਹ ਸਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਅਦਰਕ ਦੇ ਵਿੱਚ ਔਸ਼ਧੀ ਗੁਣ ਹੁੰਦੇ ਹਨ ਇਸ ਲਈ ਇਸ ਨੂੰ ਆਯੁਰਵੈਦ ਵਿੱਚ ਦਵਾਈ ਦੇ ਤੌਰ 'ਤੇ ਇਸਤੇਮਾਲ ਕੀਤਾ ਜਾਂਦਾ ਹੈ। ਆਓ ਜਾਣਦੇ ਹਾਂ ਅਦਰਕ ਦਾ ਸੇਵਨ ਕਰਨ ਦੇ ਕੀ ਫਾਇਦੇ ਹੁੰਦੇ ਹਨ।

ginger picture image From Google

ਅਦਰਕ ਦੇ ਵਿੱਚ ਕਈ ਵਿਟਾਮਿਨਸ ਅਤੇ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਇਸ ਵਿੱਚ ਕਾਪਰ, ਜ਼ਿੰਕ, ਆਈਰਨ ਆਦਿ ਦੀ ਭਰਪੂਰ ਮਾਤਰਾ ਹੁੰਦੀ ਹੈ। ਅਦਰਕ ਦੇ ਸੇਵਨ ਨਾਲ ਸਰੀਰ ਵਿੱਚ ਇਮਊਨਿਟੀ ਵਧਾਉਣ ਵਿੱਚ ਮਦਦ ਮਿਲਦੀ ਹੈ। ਇਹ ਖੂਨ ਦੇ ਬਹਾਅ ਨੂੰ ਠੀਕ ਕਰਦਾ ਹੈ ਤੇ ਸਰੀਰ ਵਿੱਚ ਰੈਡ ਸੈਲੱਸ ਦੀ ਮਾਤਰਾ ਨੂੰ ਵਧਾਉਣ ਵਿੱਚ ਮਦਦ ਕਰਦਾ ਹੈ। ਸਰੀਰ ਦੇ ਵਿੱਚ ਖੂਨ ਨਾਲ ਮੌਜੂਦ ਇਹ ਰੈਡ ਸੈਲੱਸ ਬਿਮਾਰੀਆਂ ਤੋਂ ਲੜਨ ਵਿੱਚ ਮਦਦ ਕਰਦੇ ਹਨ।

ਜ਼ੁਕਾਮ

ਮੌਸਮ ‘ਚ ਬਦਲਾਅ ਸ਼ੁਰੂ ਹੁੰਦੇ ਹੀ ਜ਼ਿਆਦਾਤਰ ਲੋਕਾਂ ਨੂੰ ਸਰਦੀ ਜ਼ੁਕਾਮ ਹੋ ਜਾਂਦਾ ਹੈ। ਜ਼ੁਕਾਮ ਹੋਣ 'ਤੇ 1 ਚੱਮਚ ਸ਼ੁੱਧ ਦੇਸੀ ਘਿਉ 'ਚ ਥੋੜ੍ਹਾ ਜਿਹਾ ਅਦਰਕ ਪਾ ਕੇ ਭੁੰਨ ਲਓ । ਫਿਰ ਇਸ 'ਚ ਦਰਦਰੇ ਪੀਸੇ ਹੋਏ 4 ਦਾਣੇ ਕਾਲੀ ਮਿਰਚ ਅਤੇ 1 ਲੌਂਗ ਪਾ ਦਿਓ । ਚੁਟਕੀ ਭਰ ਲੂਣ ਮਿਲਾ ਕੇ ਰਾਤ ਨੂੰ ਸੌਂਣ ਤੋਂ ਪਹਿਲਾ ਇਸ ਦੀ ਵਰਤੋਂ ਕਰੋ ਅਤੇ ਬਾਅਦ 'ਚ ਗਰਮ ਦੁੱਧ ਪੀ ਲਓ। ਇਸ ਦੀ ਵਰਤੋਂ ਕਰਨ ਦੇ ਨਾਲ ਜ਼ੁਕਾਮ ਤੋਂ ਰਾਹਤ ਮਿਲੇਗੀ । ਇਸ ਤੋਂ ਇਲਾਵਾ ਅਦਰਕ ਵਾਲੀ ਚਾਹ ਦਾ ਸੇਵਨ ਕਰਨ ਨਾਲ ਵੀ ਜ਼ੁਕਾਮ ‘ਚ ਰਾਹਤ ਮਿਲਦੀ ਹੈ ।

image From Google

ਮੂੰਹ ਦੀ ਬਦਬੂ

ਬਹੁਤ ਸਾਰੇ ਲੋਕ ਮੂੰਹ ਦੀ ਬਦਬੂ ਤੋਂ ਪਰੇਸ਼ਾਨ ਹੁੰਦੇ ਹਨ । ਜਿਸ ਕਰਕੇ ਉਨ੍ਹਾਂ ਨੂੰ ਕਈ ਵਾਰ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ । ਮੂੰਹ ਦੀ ਬਦਬੂ ਨੂੰ ਦੂਰ ਕਰਨ ਲਈ 1 ਚਮਚ ਅਦਰਕ ਦਾ ਰਸ, 1 ਕੱਪ ਗਰਮ ਪਾਣੀ 'ਚ ਪਾ ਕੇ ਮਿਕਸ ਕਰ ਲਓ। ਇਸ ਪਾਣੀ ਨਾਲ ਕੁਰਲੀ ਕਰਨ ਨਾਲ ਮੂੰਹ ਦੀ ਬਦਬੂ ਦੂਰ ਹੋ ਜਾਂਦੀ ਹੈ ।

ਗਲੋਇੰਗ ਸਕਿਨ

ਅਦਰਕ ਖਾਣ ਨਾਲ ਸਕਿਨ ਆਕਰਸ਼ਿਤ ਅਤੇ ਚਮਕਦਾਰ ਬਣਦੀ ਹੈ। ਅਗਰ ਤੁਸੀਂ ਵੀ ਆਪਣੀ ਸਕਿਨ ਨੂੰ ਆਕਰਸ਼ਿਤ ਬਨਾਉਣਾ ਚਾਹੁੰਦੇ ਹੋ ਤਾਂ ਸਵੇਰੇ ਖਾਲੀ ਪੇਟ ਇੱਕ ਗਿਲਾਸ ਕੋਸੇ ਪਾਣੀ ਦੇ ਨਾਲ ਅਦਰਕ ਦਾ ਇੱਕ ਟੁੱਕੜਾ ਜ਼ਰੂਰ ਖਾਓ।

Ginger And Lemon Tea

ਹੋਰ ਪੜ੍ਹੋ: Health tips: ਖੂਨ ਦੀ ਕਮੀ ਤੋਂ ਨਿਜ਼ਾਤ ਦਿਵਾਉਂਦਾ ਹੈ ਚੁਕੰਦਰ ਦਾ ਜੂਸ, ਜਾਣੋ ਇਸ ਦੇ ਫਾਇਦੇ

ਪਾਚਨ ਕਿਰਿਆ

ਅਦਰਕ ਨੂੰ ਅਜਵਾਈਨ, ਕਾਲੇ ਨਮਕ ਅਤੇ ਨੀਂਬੂ ਦਾ ਰਸ ਮਿਲੇ ਕੇ ਖਾਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਇਸ ਨਾਲ ਪੇਟ ਵਿੱਚ ਗੈਸ ਨਹੀਂ ਬਣਦੀ, ਇਸ ਨਾਲ ਡਕਾਰ ਆਉਣੇ ਬੰਦ ਹੋ ਜਾਂਦੇ ਹਨ।

Related Post