ਇਸ ਤਰ੍ਹਾਂ ਸੁਰਿੰਦਰ ਫਰਿਸ਼ਤਾ ਬਣਿਆ ਘੁੱਲੇ ਸ਼ਾਹ, ਇਸ ਸਖਸ਼ ਤੋਂ ਅਦਾਕਾਰੀ ਦੇ ਸਿੱਖੇ ਸਨ ਗੁਰ  

By  Rupinder Kaler May 3rd 2019 05:20 PM

ਜਦੋਂ ਪੰਜਾਬ ਦੇ ਕਮੇਡੀ ਕਲਾਕਾਰਾਂ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਜ਼ਿਕਰ ਘੁੱਲੇ ਸ਼ਾਹ ਦਾ ਹੁੰਦਾ ਹੈ । ਘੁੱਲੇ ਸ਼ਾਹ ਦਾ ਅਸਲੀ ਨਾਂ ਸੁਰਿੰਦਰ ਫਰਿਸ਼ਤਾ ਹੈ । ਉਹਨਾਂ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਰਜੀਤ ਸਿੰਘ ਤੇ ਮਾਤਾ ਕੁਸ਼ੱਲਿਆ ਦੇਵੀ ਦੇ ਘਰ ਹੋਇਆ ।  ਘੁੱਲੇ ਸ਼ਾਹ ਨੂੰ ਬਚਪਨ ਤੋਂ ਹੀ ਅਦਾਕਾਰੀ ਕਰਨ ਦਾ ਸ਼ੌਂਕ ਸੀ ।

Surinder Farishta Surinder Farishta

ਇਹ ਸ਼ੌਂਕ ਉਹਨਾਂ ਨੂੰ ਘਰ ਦੇ ਮਾਹੌਲ ਵਿੱਚੋਂ ਹੀ ਪਿਆ ਸੀ ਕਿਉਂਕਿ ਉਹਨਾਂ ਦੇ ਮਾਮਾ ਚਮਨ ਲਾਲ ਸ਼ੁਗਲ ਵੀ ਵਧੀਆ ਅਦਾਕਾਰ ਸਨ । ਘੁੱਲੇ ਸ਼ਾਹ ਨੇ ਆਪਣੇ ਸਕੂਲ ਦੀ ਪੜ੍ਹਾਈ ਸਰਕਾਰੀ ਸਕੂਲ ਅੰਮ੍ਰਿਤਸਰ ਤੋਂ ਕੀਤੀ ਸੀ ।  ਇਸ ਤੋਂ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਦੇ ਡੀਏਵੀ ਕਾਲਜ ਵਿੱਚ ਦਾਖਲਾ ਲਿਆ ਪਰ ਉਹਨਾਂ ਦਾ ਪੜ੍ਹਾਈ ਵਿੱਚ ਮਨ ਨਹੀਂ ਲੱਗਿਆ । ਪੜ੍ਹਾਈ ਛੱਡਣ ਤੋਂ ਬਾਅਦ ਘੁੱਲੇ ਸ਼ਾਹ ਨੇ ਸਟੇਜ ਸ਼ੋਅ ਕਰਨਾ ਸ਼ੁਰੂ ਕਰ ਦਿੱਤੇ । ਇਸ ਸਭ ਦੇ ਚਲਦੇ ਹੀ ਉਹਨਾਂ ਦਾ ਨਾਂ ਸੁਰਿੰਦਰ ਫਰਿਸ਼ਤਾ ਤੋਂ ਘੁੱਲੇ ਸ਼ਾਹ ਪੈ ਗਿਆ ।

Surinder Farishta Surinder Farishta

ਘੁੱਲੇ ਸ਼ਾਹ ਮੁਤਾਬਿਕ ਉਹ ਇੱਕ ਵਾਰ ਅਹਿਮਦਾਬਾਦ ਵਿੱਚ ਬਹੁਤ ਸਾਰੇ ਕਲਾਕਾਰਾਂ ਨਾਲ ਸਟੇਜ ਸ਼ੋਅ ਕਰਨ ਗਏ ਸਨ ਇੱਥੇ ਜਦੋਂ ਪ੍ਰੋਗਰਾਮ ਦੇ ਆਯੋਜਕਾਂ ਨੇ ਕਲਾਕਾਰਾਂ ਦੀ ਲਿਸਟ ਬਣਾਈ ਤਾਂ ਉਹਨਾਂ ਨੇ ਆਪਣਾ ਨਾਂ ਘੁੱਲਾ ਲਿਖਾਇਆ ਕਿਉਂਕਿ ਉਹ ਜ਼ਿਆਦਾਤਰ ਘੁੱਲੇ ਸ਼ਾਹ ਦਾ ਕਿਰਦਾਰ ਕਰਦੇ ਸਨ । ਜਦੋਂ ਉਹਨਾਂ ਨੇ ਇਹੀ ਕਿਰਦਾਰ ਇਸ ਸ਼ੋਅ ਵਿੱਚ ਕੀਤਾ ਤਾਂ ਲੋਕਾਂ ਨੂੰ ਇਹ ਬਹੁਤ ਪਸੰਦ ਆਇਆ । ਜਿਸ ਤੋਂ ਬਾਅਦ ਸੁਰਿੰਦਰ ਫਰਿਸ਼ਤਾ ਘੁੱਲੇ ਸ਼ਾਹ ਬਣ ਗਿਆ ।

https://www.youtube.com/watch?v=W_tH0cLzp1I

ਸੁਰਿੰਦਰ ਫਰਿਸ਼ਤਾ ਨੇ ਜਲੰਧਰ ਦੂਰਦਰਸ਼ਨ ਤੇ ਆਪਣੇ ਕਰੀਅਰ ਦੀ ਸ਼ੁਰਆਤ 1987ਵਿੱਚ ਕੀਤੀ ਸੀ । ਉਹਨਾਂ ਨੇ ਜਲੰਧਰ ਦੂਰਦਰਸ਼ਨ ਦੇ ਪ੍ਰੋਗਰਾਮ ਝਿਲ-ਮਿਲ ਤਾਰੇ, ਰੌਣਕ ਮੇਲਾ, ਜਵਾਨ ਤਰੰਗਾਂ, ਲਿਸ਼ਕਾਰਾ, ਮਹਿਕਣ ਤਾਰੇ ਸਮੇਤ ਹੋਰ ਬਹੁਤ ਸਾਰੇ ਪ੍ਰੋਗਰਾਮਾਂ ਵਿੱਚ ਕੰਮ ਕੀਤਾ ।

https://www.youtube.com/watch?v=T0GDcWWGK88

ਘੁੱਲੇ  ਸ਼ਾਹ ਨੇ ਬਹੁਤ ਸਾਰੀਆਂ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ । ਉਹਨਾਂ ਦੀ ਪਹਿਲੀ ਪੰਜਾਬੀ ਫ਼ਿਲਮ ਸੀ ਜ਼ਖਮੀ । ਇਸ ਤੋਂ ਇਲਾਵਾ ਉਹਨਾਂ ਨੇ ਲੰਬਰਦਾਰ, ਬਿੱਲੋ, ਅਣਖ ਦੇ ਵਣਜਾਰੇ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਫ਼ਿਲਮਾਂ ਵਿੱਚ ਕੰਮ ਕੀਤਾ ।

surinder farishta surinder farishta

ਘੁੱਲੇ ਸ਼ਾਹ ਦੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀ ਧਰਮ ਪਤਨੀ ਦਾ ਨਾਂ ਸੰਤੋਸ਼ ਰਾਣੀ ਹੈ । ਉਹਨਾਂ ਦੇ ਚਾਰ ਬੇਟੇ ਹਨ ਜਿਨ੍ਹਾਂ ਵਿੱਚੋਂ ਦੋ ਤਾਂ ਅਦਾਕਾਰੀ ਦੇ ਖੇਤਰ ਨਾਲ ਜੁੜੇ ਹੋਏ ਹਨ । ਜਦੋਂ ਕਿ ਦੋ ਬੇਟੇ ਵੱਖ ਵੱਖ ਕੰਪਨੀਆਂ ਵਿੱਚ ਕੰਮ ਕਰ ਰਹੇ ਹਨ । ਘੁੱਲੇ ਸ਼ਾਹ ਨੌਜਵਾਨਾਂ ਨੂੰ ਅਦਾਕਾਰੀ ਦੇ ਗੁਰ ਸਿਖਾਉਣ ਲਈ ਇੱਕ ਅਕੈਡਮੀ ਵੀ ਚਲਾ ਰਹੇ ਹਨ । ਘੁੱਲੇ ਸ਼ਾਹ ਨੂੰ ਉਨ੍ਹਾਂ ਦੀ ਅਦਾਕਾਰੀ ਕਰਕੇ ਕਈ ਅਵਾਰਡ ਵੀ ਮਿਲੇ ਹਨ । ਜੇਕਰ ਉਹਨਾਂ ਨੂੰ ਹਾਸਿਆਂ ਦੇ ਸੁਦਾਗਰ ਕਿਹਾ ਜਾਵੇ ਤਾਂ ਕੋਈ ਅਕਥਨੀ ਨਹੀ ਹੋਵੇਗੀ ।

Related Post