ਘਣਸ਼ਾਮ ਨਾਇਕ ਜੂਝ ਰਹੇ ਹਨ ਕੈਂਸਰ ਦੀ ਬਿਮਾਰੀ ਨਾਲ, 'ਤਾਰਕ ਮਹਿਤਾ ਦੇ ਉਲਟਾ ਚਸ਼ਮਾ' ਵਿੱਚ ਨਿਭਾਉਂਦੇ ਹਨ ਨੱਟੂ ਕਾਕਾ ਦਾ ਕਿਰਦਾਰ
Rupinder Kaler
June 24th 2021 03:02 PM
ਐਕਟਰ ਘਣਸ਼ਾਮ ਨਾਇਕ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ । 77 ਸਾਲਾਂ ਦੇ ਇਸ ਅਦਾਕਾਰ ਨੂੰ ਤਾਰਕ ਮਹਿਤਾ ਦੇ ਉਲਟਾ ਚਸ਼ਮਾ ਵਿੱਚ ਨੱਟੂ ਚਾਚਾ ਦੇ ਤੌਰ ਤੇ ਜਾਣਿਆ ਜਾਂਦਾ ਹੈ । ਉਹ ਬੀਤੇ ਤਿੰਨ ਮਹੀਨਿਆਂ ਤੋਂ ਕੈਂਸਰ ਦਾ ਇਲਾਜ਼ ਕਰਵਾ ਰਹੇ ਹਨ । ਚੰਗੀ ਖਬਰ ਇਹ ਹੈ ਕਿ ਉਹ ਹੁਣ ਪਹਿਲਾਂ ਤੋਂ ਬਿਹਤਰ ਮਹਿਸੂਸ ਕਰ ਰਹੇ ਹਨ ।