ਸਭ ਤੋਂ ਵੱਡੇ ਪਲੀਟੀਕਲ ਡਰਾਮਾ ਦੇਖਣ ਲਈ ਹੋ ਜਾਓ ਤਿਆਰ, 21 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਨਵੀਂ ਵੈੱਬ ਸੀਰੀਜ਼ ‘ਚੌਸਰ’

ਹਕੁਮਤ ਤੇ ਹਕੀਕਤ ਦਾ ਪਾਸੇ ਨੂੰ ਬਿਆਨ ਕਰਦਾ ਸਭ ਤੋਂ ਵੱਡਾ ਪਲੀਟੀਕਲ ਡਰਾਮਾ ਬਹੁਤ ਜਲਦ ਦਰਸ਼ਕਾਂ ਦੀ ਨਜ਼ਰ ਹੋਣ ਜਾ ਰਿਹਾ ਹੈ। ਜੀ ਹਾਂ ਪੀਟੀਸੀ ਪੰਜਾਬੀ ਆਪਣੀ ਨਵੀਂ ਵੈੱਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼ (Chausar - The Power Games) ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ। ਇਸ ਵੈੱਬ ਸੀਰੀਜ਼ ਦੀ ਸਟ੍ਰੀਮਿੰਗ 21 ਫਰਵਰੀ ਨੂੰ ਹੋਣੀ ਹੈ।
ਰਾਜਨੀਤੀ ਦੇ ਰੰਗਾਂ ਨਾਲ ਜੋੜੀ ਇਸ ਵੈੱਬ ਸੀਰੀਜ਼ ਨੂੰ ਲੈ ਕੇ ਦਰਸ਼ਕ ਬਹੁਤ ਹੀ ਉਤਸੁਕ ਹਨ। ਇਸ ਸੀਰੀਜ਼ ਦੇ ਰਾਹੀਂ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਦੇ ਨਾਲ ਭਰੇ ਭੇਦਾਂ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ। ਗੌਰਵ ਰਾਣਾ ਵੱਲੋਂ ਡਾਇਰੈਕਟ ਕੀਤੀ ਇਹ ਵੈੱਬ ਸੀਰੀਜ਼ ਦਰਸ਼ਕਾਂ ਨੂੰ ਮਨੋਰੰਜਨ ਦਾ ਨਵਾਂ ਡੌਜ਼ ਦੇਵੇਗੀ। ਪੰਜਾਬੀ ਵਿਸ਼ੇ ‘ਚ ਬਣੀ ਚੌਸਰ ਦੀ ਕਹਾਣੀ ਬਹੁਤ ਹੀ ਦਿਲਚਸਪ ਹੋਵੇਗੀ, ਜੋ ਕਿ ਦਰਸ਼ਕਾਂ ਨੂੰ ਇੱਕ ਵੱਖਰਾ ਅਨੁਭਵ ਦੇਵੇਗੀ। ਸੋ ਦੇਖਣਾ ਨਾ ਭੁੱਲਣਾ ਨਵੀਂ ਵੈੱਬ ਸੀਰੀਜ਼ 'ਚੌਸਰ-ਦਿ ਪਾਵਰ ਗੇਮਜ਼’ 21 ਫਰਵਰੀ ਨੂੰ ਸਿਰਫ਼ ਪੀਟੀਸੀ ਪਲੇਅ ਐਪ ‘ਤੇ । ਇਸ ਤਾਰੀਕ ਨੋਟ ਕਰ ਲਓ ਆਪਣੇ ਫੋਨਾਂ ਉੱਤੇ । ਪੀਟੀਸੀ ਪਲੇਅ ਐਮਾਜ਼ਾਨ ਫਾਇਰਟੀਵੀ ਸਟਿਕ 'ਤੇ ਵੀ ਉਪਲਬਧ ਹੈ ਅਤੇ ਤੁਹਾਡੇ ਟੀਵੀ 'ਤੇ ਕ੍ਰੋਮਕਾਸਟ ਹੋ ਸਕਦੀ ਹੈ।
ਇਸ ਸੀਰੀਜ਼ ‘ਚ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਕਲਾਕਾਰ ਜਿਵੇਂ ਮਹਾਬੀਰ ਭੁੱਲਰ, ਅਸ਼ੀਸ਼ ਦੁੱਗਲ, ਮਹਿਕਦੀਪ ਸਿੰਘ ਰੰਧਾਵਾ, ਨਰਜੀਤ ਸਿੰਘ ਤੇ ਕਈ ਹੋਰ ਨਾਮੀ ਚਿਹਰੇ ਵੀ ਨਜ਼ਰ ਆਉਣਗੇ। ਦਰਸ਼ਕਾਂ ਨੂੰ ਚੌਸਰ ‘ਚ ਰਾਜਨੀਤੀ ਨਾਲ ਸਬੰਧਿਤ ਹਾਈਵੋਲਟੇਜ਼ ਡਰਾਮਾ ਦੇਖਣ ਨੂੰ ਮਿਲੇਗਾ ।
View this post on Instagram
View this post on Instagram