ਪੀਟੀਸੀ ਨੈਟਵਰਕ ਆਪਣੀ ਵਿਭਿੰਨਤਾ ਦੇ ਨਾਲ, ਪੰਜਾਬੀ ਫਿਲਮਾਂ ਅਤੇ ਵੈੱਬ ਸੀਰੀਜ਼ ਇੰਡਸਟਰੀ ਵਿੱਚ ਵੱਖਰਾ ਸਥਾਨ ਬਣਾਉਣ ਵਿੱਚ ਕਾਮਯਾਬ ਰਿਹਾ ਹੈ। ਪੀਟੀਸੀ ਨੈਟਵਰਕ ਦਾ ਉਦੇਸ਼ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ-ਨਾਲ ਆਪਣੇ ਕਈ ਪ੍ਰੋਗਰਾਮਾਂ ਅਤੇ ਸ਼ੋਅਜ਼ ਰਾਹੀਂ ਵਿਲੱਖਣ ਧਾਰਨਾਵਾਂ ਪ੍ਰਦਾਨ ਕਰਨਾ ਹੈ। ਹੁਣ, ਇੱਕ ਵਾਰ ਫਿਰ ਆਪਣੇ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ, ਆਪਣੀ ਹਾਈ-ਓਕਟੇਨ ਪੋਲੀਟਿਕਲ ਵੈੱਬ ਸੀਰੀਜ਼ ਚੌਸਰ: ਦਿ ਪਾਵਰ ਗੇਮਜ਼ ਨੂੰ ਜਲਦੀ ਹੀ ਪੀਟੀਸੀ ਪੰਜਾਬੀ 'ਤੇ ਪ੍ਰਸਾਰਿਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ।
ਪੀਟੀਸੀ ਵੱਲੋਂ ਸ਼ੁਰੂ ਕੀਤੀ ਗਈ ਇਸ ਹਾਈ-ਓਕਟੇਨ ਪੋਲੀਟਿਕਲ ਡਰਾਮਾ ਵੈਬ ਸੀਰੀਜ਼ ਨੂੰ ਪੀਟੀਸੀ ਪਲੇਅ ਐਪ ਉੱਤੇ ਅਪਾਰ ਸਫਲਤਾ ਮਿਲੀ ਹੈ। ਦਰਸ਼ਕਾਂ ਦੀ ਮੰਗ ਉੱਤੇ ਹੁਣ ਇਹ ਸੀਰੀਜ਼ ਪੀਟੀਸੀ ਪੰਜਾਬੀ ਚੈਨਲ ਉੱਤੇ ਪ੍ਰਸਾਰਿਤ ਕੀਤੀ ਜਾਵੇਗੀ।
ਚੌਸਰ ਦਿ ਪਾਵਰ ਗੇਮਜ਼ ਇੱਕ ਪੰਜਾਬੀ ਵੈੱਬ ਸੀਰੀਜ਼ ਹੈ ਜੋ ਸਿਆਸੀ ਡਰਾਮੇ ਅਤੇ ਇਸ ਦੇ ਡੂੰਘੇ ਹਨੇਰੇ ਭੇਦਾਂ ਦੇ ਦੁਆਲੇ ਘੁੰਮਦੀ ਹੈ। ਰਾਜਨੀਤੀ ਅਜਿਹੀ ਸ਼ਹਿ ਹੈ ਜੋ ਕਿ ਆਪਣਿਆਂ ਨੂੰ ਵੀ ਖਾ ਜਾਂਦੀ ਹੈ। ਰਾਜਨੀਤੀ ਦੀ ਖੇਡ ਨੂੰ ਸਮਝਣਾ ਬਹੁਤ ਹੀ ਮੁਸ਼ਕਿਲ ਹੈ ਕਿਵੇਂ ਸੱਤਾ ਦਾ ਨਸ਼ਾ ਕਿਸੇ ਨੂੰ ਕਿਸੇ ਵੀ ਹੱਦ ਤੱਕ ਲੈ ਜਾ ਸਕਦਾ ਹੈ।
ਰਾਜਨੀਤੀ ਦੇ ਹਨੇਰੇ ਪੱਖ ਨੂੰ ਦਰਸਾਉਂਦੀ ਦਮਦਾਰ ਪੰਜਾਬ ਦੀ ਪਹਿਲੀ ਵੈੱਬ ਸੀਰੀਜ਼ 'Chausar-The Power Games' ਦਰਸ਼ਕਾਂ ਲਈ ਜਲਦ ਹੀ ਪੀਟੀਸੀ ਪੰਜਾਬੀ ਚੈਨਲ 'ਤੇ ਉਪਲਬਧ ਹੋਵੇਗੀ। 10 ਐਪੀਸੋਡ ਵਾਲੀ ਇਸ ਵੈੱਬ ਸੀਰੀਜ਼ ‘ਚ ਸਿਆਸਤ ਦੀਆਂ ਡੂੰਘੀਆਂ ਚਾਲਾਂ, ਗੁੱਝੇ ਭੇਦ ਅਤੇ ਸੱਤਾ ਦੇ ਨਸ਼ੇ ਦੀ ਭੁੱਖ ਕਾਰਨ ਕਿਵੇਂ ਆਪਣੇ ਹੀ ਦੁਸ਼ਮਣ ਬਣ ਜਾਂਦੇ ਨੇ । ਇਸ ਸਭ ਰੰਗ ਦਰਸ਼ਕਾਂ ਨੂੰ ਇਸ ਵੈੱਬ ਸੀਰੀਜ਼ ‘ਚ ਦੇਖਣ ਨੂੰ ਮਿਲਣਗੇ।
ਇਸ ਵੈੱਬ ਸੀਰੀਜ਼ ਦੇ ਐਲਾਨ ਤੋਂ ਬਾਅਦ, ਦਰਸ਼ਕਾਂ ਵਿੱਚ ਇਸ ਨੂੰ ਵੇਖਣ ਦੀ ਦਿਲਚਸਪੀ ਵੱਧ ਗਈ ਹੈ। ਦਰਸ਼ਕਾਂ ਵੱਲੋਂ ਇਸ ਸਿਆਸੀ ਵੈਬ ਸੀਰੀਜ ਲਈ ਉਡੀਕ ਕੀਤੀ ਜਾ ਰਹੀ ਹੈ। 30 ਮਈ ਤੋਂ ਤੁਸੀਂ ਪੀਟੀਸੀ ਪੰਜਾਬੀ ਚੈਨਲ ਉੱਤੇ ਇਸ ਲੜ੍ਹੀਵਾਰ ਵੈਬ ਸੀਰੀਜ਼ ਦੇ ਨਵੇਂ ਐਪੀਸੋਡ ਵੇਖ ਸਕੋਗੇ। ਸੋ ਦੇਖਣਾ ਨਾਂ ਭੁੱਲਣਾ ਸੋਮਵਾਰ ਤੋਂ ਵੀਰਵਾਰ ਸ਼ਾਮ 8:30 ਵਜੇ ਪੀਟੀਸੀ ਪੰਜਾਬੀ 'ਤੇ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।
ਹੋਰ ਪੜ੍ਹੋ: ਕਰਨ ਜੌਹਰ ਆਪਣੇ 50ਵੇਂ ਜਨਮਦਿਨ 'ਤੇ ਯਸ਼ਰਾਜ ਸਟੂਡੀਓ 'ਚ ਕਰਨਗੇ ਸ਼ਾਨਦਾਰ ਪਾਰਟੀ ਦੀ ਮੇਜ਼ਬਾਨੀ, ਪੜ੍ਹੋ ਪੂਰੀ ਖ਼ਬਰ
ਇਹ ਨਵੀਂ ਪੰਜਾਬੀ ਵੈਬ ਸੀਰੀਜ਼ ਵਿੱਚ ਰਾਜਨੀਤੀ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀ ਹੈ। ਪੀਟੀਸੀ ਪਲੇਅ ਐਪ ਉੱਤੇ ਇਸ ਲੜ੍ਹੀਵਾਰ ਵੈਬ ਸੀਰੀਜ਼ ਨੂੰ ਭਰਪੂਰ ਪਿਆਰ ਮਿਲਿਆ ਹੈ। ਸੋ ਦੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ਉੱਤੇ ਜਲਦ ਹੀ ਆ ਰਹੀ ਹੈ ਨਵੀਂ ਪੰਜਾਬੀ ਵੈਬ ਸੀਰੀਜ਼ "ਚੌਸਰ" ਦਿ ਪਾਵਰ ਗੇਮਜ਼।