ਮੁਟਿਆਰਾਂ ਹੋ ਜਾਣ ਤਿਆਰ, 5 ਜਨਵਰੀ ਨੂੰ ਅੰਮ੍ਰਿਤਸਰ ‘ਚ ਹੋਣ ਜਾ ਰਿਹਾ ਹੈ ‘ਮਿਸ ਪੀਟੀਸੀ ਪੰਜਾਬੀ 2022’ ਦਾ ਪਹਿਲਾ ਪ੍ਰੀ-ਆਡੀਸ਼ਨ

By  Lajwinder kaur December 29th 2021 04:08 PM -- Updated: December 29th 2021 04:49 PM

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਮਿਸ ਪੀਟੀਸੀ ਪੰਜਾਬੀ 2022’ ਦਾ ਕਾਰਵਾਂ ਸ਼ੁਰੂ ਹੋਣ ਜਾ ਰਿਹਾ ਹੈ। ਜੀ ਹਾਂ ਪੀਟੀਸੀ ਪੰਜਾਬੀ ਦਾ ਹਰਮਨ ਪਿਆਰਾ ਰਿਆਲਟੀ ਸ਼ੋਅ ਮਿਸ ਪੀਟੀਸੀ ਪੰਜਾਬੀ (Miss PTC Punjabi 2022) ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਇਸ ਸ਼ੋਅ ਦੇ ਲਈ ਰਜਿਸਟ੍ਰੇਸ਼ਨ ਸ਼ੁਰੂ ਹੋ ਚੁੱਕੀ ਹੈ।

inside image of miss ptc punjabi 2022

ਹੋਰ ਪੜ੍ਹੋ :ਪਹਿਲੀ ਵਾਰ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਭਾਰਤੀ ਸਿੰਘ, ਤਸਵੀਰ ਪੋਸਟ ਕਰਦੇ ਹੋਏ ਪ੍ਰਸ਼ੰਸਕਾਂ ਤੋਂ ਪੁੱਛਿਆ ਇਹ ਸਵਾਲ, ਕੀ ਤੁਹਾਨੂੰ ਪਤਾ ਹੈ ਜਵਾਬ?

ਜੀ ਹਾਂ ਪ੍ਰੀ-ਆਡੀਸ਼ਨ ਸ਼ੁਰੂ ਹੋਣ ਜਾ ਰਹੇ ਹਨ। ਜੀ ਹਾਂ ਪੰਜ ਵੱਖ-ਵੱਖ ਸ਼ਹਿਰਾਂ ਚ ਮਿਸ ਪੀਟੀਸੀ ਪੰਜਾਬੀ 2022 ਦੇ ਪ੍ਰੀ-ਆਡੀਸ਼ਨ ਹੋਣ ਜਾ ਰਹੇ ਹਨ। ਪਹਿਲੇ ਪ੍ਰੀ-ਆਡੀਸ਼ਨ ਦਾ ਆਗਾਜ਼ ਹੋਵੇਗਾ ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ । ਸੋ ਮੁਟਿਆਰਾਂ ਆਪਣੇ ਮਿਸ ਪੀਟੀਸੀ ਦੇ ਖਿਤਾਬ ਨੂੰ ਜਿੱਤਣ ਦਾ ਇਹ ਸੁਫਨਾ ਪੂਰਾ ਕਰਨ ਲਈ ਇਸ ਦਿੱਤੇ ਹੋਏ ਵੈਨਿਊ ‘ਤੇ ਪਹੁੰਚਣ। ਆਉਣ ਵਾਲੇ ਨਵੇਂ ਸਾਲ ਦੀ 5 ਜਨਵਰੀ ਦਿਨ ਬੁੱਧਵਾਰ ਨੂੰ Guru Harkrishan Public School, ਜੀਟੀ ਰੋਡ, ਨੇੜੇ ਰੇਲਵੇ ਸਟੇਸ਼ਨ ਅੰਮ੍ਰਿਤਸਰ।

 

View this post on Instagram

 

A post shared by PTC Punjabi (@ptcpunjabi)

ਦੱਸ ਦਈਏ ਕਿ ਹੁਸਨ ਅਤੇ ਸਿਰਤ ਦੇ ਇਸ ਮੁਕਾਬਲੇ ‘ਚ ਪੰਜਾਬੀ ਮੁਟਿਆਰਾਂ ਆਪੋ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੀਆਂ ਹਨ। ਪੀਟੀਸੀ ਪੰਜਾਬੀ 2022 'ਚ ਹਿੱਸਾ ਲੈਣ ਵਾਲੇ ਉਮੀਦਵਾਰਾਂ ਲਈ ਧਿਆਨ ਦੇਣ ਯੋਗ ਗੱਲਾਂ -

ਭਾਗ ਲੈਣ ਵਾਲੀ ਮੁਟਿਆਰ ਦੀ ਉਮਰ 18 ਤੋਂ 25 ਸਾਲ ਤੱਕ ਹੋਣੀ ਚਾਹੀਦੀ ਹੈ। ਉਮੀਦਵਾਰ ਮੁਟਿਆਰਾਂ ਦੀ ਲੰਬਾਈ 5 ਫੁੱਟ 2 ਇੰਚ ਜਾਂ ਇਸ ਤੋਂ ਵੱਧ ਹੋਣੀ ਚਾਹੀਦੀ ਹੈ। ਉਮੀਦਵਾਰਾਂ ਆਪਣੇ ਨਾਲ 3 ਤਸਵੀਰਾਂ ਲੈ ਕੇ ਆਉਣ । ਇਸ ਤੋਂ ਇਲਾਵਾ ਏਜ ਪਰੂਫ ਵਾਲਾ ਕੋਈ ਵੀ ਦਸਤਾਵੇਜ਼ ਤੇ ਨਾਲ ਹੀ ਕੋਰੋਨਾ ਵੈਕਸਿਨ ਦਾ ਸਰਟੀਫਿਕੇਟ ਨਾਲ ਲਿਆਉਣਾ ਜ਼ਰੂਰੀ ਹੈ। 5 ਜਨਵਰੀ ਨੂੰ 11 ਵਜੇ ਦੱਸੇ ਹੋਏ ਪਤਾ ਉੱਤੇ ਮੁਟਿਆਰਾਂ ਪਹੁੰਚਣ ਅਤੇ ਆਪਣੇ ਹੁਨਰ ਦੇ ਨਾਲ ਇਸ ਸ਼ੋਅ ਦਾ ਹਿੱਸਾ ਬਣਨ । ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੁਕਾਬਲਾ ਬਹੁਤ ਸਖਤ ਹੋਵੇਗਾ।

ਹੋਰ ਪੜ੍ਹੋ : ਨਵੇਂ ਸਾਲ ਦੇ ਜਸ਼ਨ ਲਈ ਕਿਆਰਾ ਅਡਵਾਨੀ ਤੇ ਸਿਧਾਰਥ ਮਲਹੋਤਰਾ ਮਾਲਦੀਵ ਲਈ ਹੋਏ ਰਵਾਨਾ, ਦੇਵੋਂ ਇਕੱਠੇ ਨਜ਼ਰ ਆਏ ਏਅਰਪੋਰਟ ‘ਤੇ

ਦੱਸ ਦਈਏ ‘ਮਿਸ ਪੀਟੀਸੀ ਪੰਜਾਬੀ 2021’ ਦਾ ਖਿਤਾਬ ਅਪਨੀਤ ਕੌਰ ਬਾਜਵਾ ਨੇ ਆਪਣੇ ਨਾਂਅ ਕੀਤਾ ਸੀ। ਸੋ ਇਸ ਵਾਰ ਇਹ ਮੌਕਾ ਤੁਹਾਡਾ ਹੈ ਤੇ ਤੁਸੀਂ ਇਸ ਤਾਜ ਨੂੰ ਆਪਣੇ ਸਿਰ ਉੱਤੇ ਸਜਾ ਸਕਦੇ ਹੋ। ਇਸ ਸ਼ੋਅ ਦੇ ਨਾਲ ਜੁੜੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਪੀਟੀਸੀ ਪੰਜਾਬੀ ਚੈਨਲ ਅਤੇ ਪੀਟੀਸੀ ਪੰਜਾਬੀ ਦਾ ਫੇਸਬੁੱਕ ਤੇ ਇੰਸਟਾ ਪੇਜ਼।

 

 

View this post on Instagram

 

A post shared by PTC Punjabi (@ptcpunjabi)

Related Post