Genelia D'Souza B'Day: ਰਿਤੇਸ਼ ਤੇ ਜੇਨੇਲੀਆ ਨੇ ਸ਼ੇਅਰ ਕੀਤਾ ਫਨੀ ਵੀਡੀਓ, ਵੇਖ ਕੇ ਤੁਸੀਂ ਵੀ ਹੋ ਜਾਵੋਗੇ ਲੋਟਪੋਟ

Ritesh and Genelia funny video: ਬਾਲੀਵੁਡ ਦੀ ਜੋੜੀ ਰਿਤੇਸ਼ ਕੁਮਾਰ ਅਤੇ ਜੇਨੇਲੀਆ ਡਿਸੂਜਾ ਫਿਲਮਾਂ ਦੇ ਨਾਲ-ਨਾਲ ਆਪਣੇ ਫੈਨਜ਼ ਦਾ ਮਨੋਰੰਜਨ ਵੀ ਕਰਦੇ ਰਹਿੰਦੇ ਹਨ। ਅੱਜ ਜੇਨੇਲੀਆ ਡਿਸੂਜਾ ਦਾ ਜਨਮਦਿਨ ਹੈ, ਇਸ ਖ਼ਾਸ ਮੌਕੇ 'ਤੇ ਰਿਤੇਸ਼ ਤੇ ਜੇਨੇਲੀਆ ਨੇ ਆਪਣੇ ਫੈਨਜ਼ ਲਈ ਇੱਕ ਫਨੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ।
image from instagram
ਦੱਸ ਦਈਏ ਕਿ ਇਹ ਜੋੜੀ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਇਹ ਕਪਲ ਅਕਸਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀਆਂ ਤਸਵੀਰਾਂ ਤੇ ਫਨੀ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।
5 ਅਗਸਤ ਯਾਨੀ ਅੱਜ ਕਿਊਟ ਅਦਾਕਾਰਾ ਜੇਨੇਲੀਆ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਰਿਤੇਸ਼ ਦੇਸ਼ਮੁਖ ਨੇ ਆਪਣੀ ਤੇ ਪਤਨੀ ਜੇਨੇਲੀਆ ਡਿਸੂਜਾ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਹ ਇੱਕ ਫਨੀ ਵੀਡੀਓ ਹੈ। ਇਸ ਵਿੱਚ ਜੇਨੇਲੀਆ ਦੇ ਫੇਸ ਉੱਤੇ ਨਕਲੀ ਮੂਛਾਂ ਲਗਾ ਕੇ ਐਕਸਪ੍ਰੈਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਰਿਤੇਸ਼ ਨੇ ਪਤਨੀ ਦੀ ਇੱਕ ਹੋਰ ਪਿਆਰੀ ਜਿਹੀ ਵੀਡੀਓ ਸ਼ੇਅਰ ਕਰ ਜਨਮਦਿਨ ਦੀ ਵਧਾਈ ਦਿੱਤੀ ਹੈ। ਇਸ ਪੋਸਟ ਵਿੱਚ ਕੈਪਸ਼ਨ ਵਿੱਚ ਲਿਖਿਆ, 'One who truly wins our hearts with her beautiful smile. Wishing our boss lady @geneliad a very Happy Birthday!'
.
image from instagram
ਇਸ ਵੀਡੀਓ ਨੂੰ ਫੈਨਜ਼ ਤੇ ਕਈ ਬਾਲੀਵੁੱਡ ਸੈਲੇਬਸ ਨੇ ਬਹੁਤ ਪਸੰਦ ਕੀਤਾ ਹੈ। ਜ਼ਿਆਦਾਤਰ ਫੈਨਜ਼ ਤੇ ਸੈਲੇਬਸ ਨੇ ਜੇਨੇਲੀਆ ਦੀ ਇਸ ਵੀਡੀਓ ਹੇਠ ਫਨੀ ਈਮੋਜੀ ਭੇਜੇ ਹਨ। ਰਿਤੇਸ਼ ਦੇਸ਼ਮੁਖ ਦਾ ਇੰਸਟਾਗ੍ਰਾਮ 'ਤੇ 15 ਮਿਲਿਅਨ ਤੋਂ ਵੱਧ ਫਾਲੋਅਰਸ ਹਨ। ਰਿਤੇਸ਼ ਤੇ ਜੇਨੇਲੀਆ ਦੇ ਵਿਆਹ ਨੂੰ 9 ਸਾਲ ਹੋ ਗਏ ਹਨ। ਇਹ ਕਪਲ ਦੋ ਪੁੱਤਰਾਂ ਦੇ ਮਾਤਾ-ਪਿਤਾ ਹਨ।
View this post on Instagram
ਜੇਨੇਲੀਆ ਡਿਸੂਜ਼ਾ ਜਲਦ ਹੀ ਟਾਲੀਵੁੱਡ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ। ਜੇਨੇਲੀਆ ਨੂੰ ਫਿਲਮ ਵਿੱਚ ਇੱਕ ਸਾਫਟਵੇਅਰ ਕੰਪਨੀ ਦੇ ਸੀਈਓ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਹੈ। ਜੇਨੇਲੀਆ ਦੇ ਕਿਰਦਾਰ ਬਾਰੇ ਅਜੇ ਜ਼ਿਆਦਾ ਕੁਝ ਨਹੀਂ ਦੱਸਿਆ ਗਿਆ ਹੈ। ਇਸ ਫਿਲਮ 'ਚ ਕੰਨੜ ਸੁਪਰਸਟਾਰ ਰਵੀਚੰਦਰਨ ਵੀ ਅਹਿਮ ਭੂਮਿਕਾ 'ਚ ਹਨ।
image from instagram
ਹੋਰ ਪੜ੍ਹੋ: ਲਵ ਗਿੱਲ ਤੇ ਏਕਲਵਯਾ ਪਦਮ ਸਟਾਰਰ ਪੰਜਾਬੀ ਫ਼ਿਲਮ 'ਸ਼ੱਕਰ ਪਾਰੇ' ਹੋਈ ਰਿਲੀਜ਼
ਹਾਲ ਹੀ 'ਚ ਜੇਨੇਲੀਆ ਨੇ ਖੁਦ ਇਸ ਫਿਲਮ ਬਾਰੇ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਕਿਹਾ ਸੀ ਕਿ ਮੈਨੂੰ ਫਿਲਮਾਂ ਤੋਂ ਦੂਰ ਹੋਏ 10 ਸਾਲ ਹੋ ਗਏ ਹਨ। ਉਸ ਨੇ ਦੱਸਿਆ ਕਿ ਮੈਂ ਜਲਦੀ ਹੀ ਵਾਪਸੀ ਕਰ ਰਹੀ ਹਾਂ। ਇਹ ਮੇਰੇ ਲਈ ਇੱਕ ਖਾਸ ਪ੍ਰੋਜੈਕਟ ਹੈ।
View this post on Instagram