ਪੰਜਾਬੀ ਮਿਊਜ਼ਿਕ ਇੰਡਸਟਰੀ ਜਿਸ ‘ਚ ਹਰ ਦਿਨ ਕੋਈ ਨਾ ਕੋਈ ਨਵਾਂ ਗੀਤ ਰਿਲੀਜ਼ ਹੋ ਰਿਹਾ ਹੈ। ਜੀ ਹਾਂ ਗਾਇਕ ਗੀਤਾ ਜ਼ੈਲਦਾਰ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਏ ਨੇ। ਜੀ ਹਾਂ ਸਿਰਾ ਜੋ ਕਿ ਚੱਕਵੀਂ ਬੀਟ ਵਾਲਾ ਸੌਂਗ ਹੈ, ਜਿਸ ਨੂੰ ਗਾਇਕ ਗੀਤਾ ਜ਼ੈਲਦਾਰ ਤੇ ਗਾਇਕਾ ਮਿਸ ਪੂਜਾ ਨੇ ਮਿਲਕੇ ਗਾਇਆ ਹੈ।
image source-youtube
ਹੋਰ ਪੜ੍ਹੋ : ਪੰਜਾਬੀ ਸੂਟ ‘ਚ ਕਹਿਰ ਢਾਹ ਰਹੀ ਹੈ ਗਾਇਕਾ ਕੌਰ ਬੀ, ਪ੍ਰਸ਼ੰਸਕਾਂ ਨੂੰ ਪਸੰਦ ਆ ਰਹੀਆਂ ਨੇ ਇਹ ਤਸਵੀਰਾਂ
ਹੋਰ ਪੜ੍ਹੋ : ਗਾਇਕ ਗੁਰਸ਼ਬਦ ਨੇ ਆਸਟ੍ਰੇਲੀਆ ‘ਚ ਵੱਸਦੇ ਪੰਜਾਬੀਆਂ ਨੂੰ ਦਿੱਤਾ ਖ਼ਾਸ ਸੁਨੇਹਾ, ਕਿਹਾ ਜੇ ਕਰਨਗੇ ਇਹ ਕੰਮ ਤਾਂ ਪੰਜਾਬੀ ਮਾਂ-ਬੋਲੀ ਨੂੰ ਮਿਲੇਗਾ ਮਾਣ
image source-youtube
ਇਸ ਗੀਤ ਦੇ ਬੋਲ ਹੈਪੀ ਰਾਏਕੋਟੀ ਨੇ ਲਿਖੇ ਨੇ ਤੇ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। Ranjit Singh Punia ਅਤੇ Himanshi Parashar ਗਾਣੇ ਦੇ ਵੀਡੀਓ ‘ਚ ਫੀਚਰਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ । ਗੁਰਜੀਤ ਹੁੰਦਲ ਵੱਲੋਂ ਗਾਣੇ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਹੰਬਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
image source-youtube
ਜੇ ਗੱਲ ਕਰੀਏ ਗੀਤਾ ਜ਼ੈਲਦਾਰ ਤੇ ਮਿਸ ਪੂਜਾ ਪਹਿਲਾਂ ਵੀ ਇਕੱਠੇ ਸੀਟੀ ਮਾਰ ਕੇ, ਸੀਟੀ-2 ਤੇ ‘ਕਿੱਲਰ ਰਕਾਨ’ ,‘ਮਝੈਲ Vs ਮਲਵੈਣ’ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਦੋਵੇਂ ਹੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ।