ਗੀਤਾ ਬਸਰਾ ਨੂੰ ਆਪਣੀ ਧੀ ਨੂੰ ਸਕੂਲ ਭੇਜਣ ਤੋਂ ਪਹਿਲਾਂ ਕਰਨਾ ਪੈਂਦਾ ਹੈ ਇਹ ਕੰਮ, ਵੀਡੀਓ ਕੀਤਾ ਸਾਂਝਾ

By  Shaminder May 26th 2022 03:08 PM

ਗੀਤਾ ਬਸਰਾ (Geeta Basra) ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ । ਉਸ ਦਾ ਇੱਕ ਵੀਡੀਓ (Video) ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ਨੂੰ ਗੀਤਾ ਬਸਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।

Geeta Basra image From instagram

ਹੋਰ ਪੜ੍ਹੋ : ਜਾਣੋ ਬੱਬੂ ਮਾਨ ਨੇ ਆਪਣੇ ਇਸ ਕੱਟੜ ਫੈਨ ਨਾਲ ਅਜਿਹਾ ਕੀ ਵਾਅਦਾ ਕੀਤਾ, ਤੁਸੀਂ ਵੀ ਹੋ ਜਾਓਗੇ ਹੈਰਾਨ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਗੀਤਾ ਬਸਰਾ ਆਪਣੀ ਬੇਟੀ ਨੂੰ ਬੈੱਡ ਤੋਂ  ਸੁੱਤੀ ਨੂੰ ਸਕੂਲ ਜਾਣ ਦੇ ਲਈ ਉਠਾ ਰਹੀ ਹੈ ਅਤੇ ਜਦੋਂ ਉਹ ਨਹੀਂ ਉੱਠਦੀ ਤਾਂ ਉਸ ਨੂੰ ਉਠਾਉਣ ਲਈ ਉਹ ਉਸ ਨੂੰ ਬੈੱਡ ਤੋਂ ਖਿੱਚ ਕੇ ਉਠਾਉਂਦੀ ਹੈ ।ਉਸ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਕਿ ‘ਇਹ ਮੇਰੀ ਰੋਜ਼ ਦੀ ਕਹਾਣੀ ਹੈ ਤੁਸੀਂ ਇਸ ਨੂੰ ਕਿਸ ਨਾਲ ਰਿਲੇਟ ਕਰ ਸਕਦੇ ਹੋ’।

geeta basra.,,,, image From instagram

ਹੋਰ ਪੜ੍ਹੋ : ਗਿੱਪੀ ਗਰੇਵਾਲ ਦੇ ਬੇਟਿਆਂ ਦੀ ਇਹ ਕਿਊਟ ਤਸਵੀਰ ਸੋਸ਼ਲ ਮੀਡੀਆ ‘ਤੇ ਕੀਤੀ ਜਾ ਰਹੀ ਪਸੰਦ

ਗੀਤਞਾ ਬਸਰਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਵਿਆਹ ਤੋਂ ਪਹਿਲਾਂ ਉਹ ਕਈ ਟੀਵੀ ਸ਼ੋਅਜ਼ ‘ਚ ਨਜ਼ਰ ਆ ਚੁੱਕੀ ਹੈ । ਪਰ ਵਿਆਹ ਤੋਂ ਬਾਅਦ ਉਸ ਨੇ ਅਦਾਕਾਰੀ ਤੋਂ ਦੂਰੀ ਬਣਾ ਲਈ ਅਤੇ ਹੁਣ ਉਹ ਮੁੜ ਤੋਂ ਅਦਾਕਾਰੀ ਦੇ ਖੇਤਰ ‘ਚ ਸਰਗਰਮ ਹੋਵੇਗੀ ।

ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਦੇ ਨਾਲ ਉਸ ਦਾ ਵਿਆਹ ਕੁਝ ਸਾਲ ਪਹਿਲਾਂ ਹੋੋਇਆ ਸੀ । ਉਸ ਦੇ ਦੋ ਬੱਚੇ ਹਨ । ਇੱਕ ਧੀ ਹਿਨਾਇਆ ਹੀਰ ਅਤੇ ਇੱਕ ਪੁੱਤਰ ਜਿਸ ਦਾ ਜਨਮ ਕੁਝ ਮਹੀਨੇ ਪਹਿਲਾਂ ਹੀ ਹੋਇਆ ਹੈ । ਹਰਭਜਨ ਸਿੰਘ ਵੀ ਸਾਊਥ ਦੀਆਂ ਫ਼ਿਲਮ ‘ਚ ਨਜ਼ਰ ਆ ਸਕਦਾ ਹੈ । ਇਸ ਦੀਆਂ ਤਸਵੀਰਾਂ ਵੀ ਕ੍ਰਿਕੇਟਰ ਨੇ ਕੁਝ ਸਮਾਂ ਪਹਿਲਾਂ ਸ਼ੇਅਰ ਕੀਤੀਆਂ ਸਨ ।

 

View this post on Instagram

 

A post shared by Geeta Basra (@geetabasra)

Related Post