Hinaya 6th birthday Celebration Images: ਬਾਲੀਵੁੱਟ ਐਕਟਰ ਗੀਤਾ ਬਸਰਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਏਨੀਂ ਦਿਨੀਂ ਉਹ ਵਿਦੇਸ਼ ‘ਚ ਆਪਣੇ ਪਰਿਵਾਰ ਦੇ ਨਾਲ ਵਿਦੇਸ਼ ‘ਚ ਛੁੱਟੀਆਂ ਦਾ ਲੁਤਫ ਲੈ ਰਹੀ ਹੈ। ਉਨ੍ਹਾਂ ਨੇ ਆਪਣੀ ਧੀ ਹਿਨਾਇਆ ਦਾ ਛੇਵਾਂ ਬਰਥਡੇਅ ਸੈਲੀਬ੍ਰੇਟ ਕੀਤਾ ਹੈ। ਜਿਸ ਦੀਆਂ ਕੁਝ ਝਲਕੀਆਂ ਗੀਤਾ ਬਸਰਾ ਨੇ ਆਪਣੇ ਇੰਸਾਟਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ।
ਹੋਰ ਪੜ੍ਹੋ : ਟੀਵੀ ਅਦਾਕਾਰਾ ਵਿੰਨੀ ਅਰੋੜਾ ਨੇ ਪਤੀ ਧੀਰਜ ਧੂਪਰ ਨਾਲ ਸਾਂਝਾ ਕੀਤਾ ਪ੍ਰੈਗਨੈਂਸੀ ਫੋਟੋਸ਼ੂਟ, ਕੈਪਸ਼ਨ ‘ਚ ਲਿਖੀ ਦਿਲ ਦੀ ਗੱਲ
ਗੀਤਾ ਬਸਰਾ ਦੇ ਖ਼ਾਸ ਦੋਸਤਾਂ ਨੇ ਹਿਨਾਇਆ ਦੇ ਲਈ ਖ਼ਾਸ ਬਰਥਡੇਅ ਪਾਰਟੀ ਰੱਖੀ ਸੀ। ਹਿਨਾਇਆ ਬੱਚੇ ਪਾਰਟੀ ਦੇ ਨਾਲ ਕੇਕ ਕੱਟਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਗੀਤਾ ਨੇ ਆਪਣੀ ਕੁਝ ਖ਼ਾਸ ਦੋਸਤਾਂ ਦੇ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਦੱਸ ਦਈਏ ਪਿਛਲੇ ਸਾਲ ਗੀਤਾ ਬਸਰਾ ਤੇ ਹਰਭਜਨ ਸਿੰਘ ਦੂਜੇ ਵਾਰ ਮਾਪੇ ਬਣੇ ਸਨ। ਹਾਲ ਹੀ ‘ਚ ਇਸ ਜੋੜੇ ਨੇ ਆਪਣੇ ਪੁੱਤਰ ਦਾ ਪਹਿਲਾ ਬਰਥਡੇਅ ਸੈਲੀਬ੍ਰੇਟ ਕੀਤਾ ਸੀ। ਦੱਸ ਦਈਏ ਹਰਭਜਨ ਸਿੰਘ ਲਈ ਜੁਲਾਈ ਮਹੀਨਾ ਖ਼ਾਸ ਹੈ। ਕਿਉਂਕਿ ਇਸ ਮਹੀਨੇ ਖੁਦ ਹਰਭਜਨ ਸਿੰਘ, ਪੁੱਤਰ ਤੇ ਧੀ ਦਾ ਵੀ ਬਰਥਡੇਅ ਹੁੰਦਾ ਹੈ।
ਦੱਸ ਦਈਏ ਹਰਭਜਨ ਸਿੰਘ ਨੇ 2015 ਵਿੱਚ ਅਦਾਕਾਰਾ ਗੀਤਾ ਬਸਰਾ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਇਸ ਜੋੜੇ ਦੇ ਘਰ ਪਹਿਲੀ ਖੁਸ਼ੀ ਸਾਲ 2016 ਵਿੱਚ ਆਈ ਸੀ, ਜਦੋਂ ਇੱਕ ਧੀ ਨੇ ਜਨਮ ਲਿਆ ਸੀ, ਉਨ੍ਹਾਂ ਦੀ ਬੇਟੀ ਦਾ ਨਾਮ ਹਿਨਾਇਆ ਹੀਰ ਪਲਾਹਾ ਹੈ। ਸਾਲ 2021 ਵਿੱਚ ਚ ਦੋਵਾਂ ਦੇ ਦੂਜੇ ਬੱਚੇ ਨੇ ਜਨਮ ਲਿਆ, ਜਿਸਦਾ ਨਾਮ ਉਨ੍ਹਾਂ ਨੇ ਜੋਵਨ ਵੀਰ ਰੱਖਿਆ। ਗੀਤਾ ਬਸਰਾ ਅਕਸਰ ਹੀ ਆਪਣੇ ਬੱਚਿਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
View this post on Instagram
A post shared by @geetabasra_fangirl