ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਕਮੇਟੀ ਦਾ ਵਿਲੱਖਣ ਉਪਰਾਲਾ

ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਲੱਖਣ ਉਪਰਾਲਾ ਕੀਤਾ ਗਿਆ ਹੈ ਉਨ੍ਹਾਂ ਗੁਰੂ ਸਿੱਖ ਬੱਚੇ ਬੱਚਿਆਂ ਲਈ ਜੋ ਗੁਰਬਾਣੀ ਅਤੇ ਸ਼ਬਦ ਕੀਰਤਨ 'ਚ ਰੂਚੀ ਰੱਖਦੇ ਨੇ । ਉਨ੍ਹਾਂ ਬੱਚਿਆਂ ਲਈ ਸ਼ਬਦ ਗਾਇਨ 'ਗਾਵਹੁ ਸਚੀ ਬਾਣੀ' ਭਾਗ -3 ਦਾ ਪ੍ਰਬੰਧ ਕੀਤਾ ਜਾ ਰਿਹਾ ਹੈ । ਇਸ ਮੰਚ 'ਤੇ ਤੁਹਾਡੇ ਸੁਰ ਤਾਲ ਅਤੇ ਰਾਗ ਦੀ ਪਰਖ ਕੀਤੀ ਜਾਵੇਗੀ ।
https://www.facebook.com/ptcpunjabi/videos/328375098062669/
ਇਸ ਲਈ ਜੇ ਤੁਸੀਂ ਵੀ ਸ਼ਬਦ ਗਾਇਨ 'ਚ ਰੂਚੀ ਰੱਖਦੇ ਹੋ ਅਤੇ ਤੁਹਾਡੀ ਉਮਰ ਵੀ ਹੈ 16 ਤੋਂ 25 ਸਾਲ ਦੇ ਦਰਮਿਆਨ ਅਤੇ ਸਿੱਖੀ ਸਰੂਪ 'ਚ ਸਾਬਤ ਸੂਰਤ ਹੋ ਅਤੇ ਤੁਹਾਡੀ ਅਵਾਜ਼ ਵੀ ਰੂਹਾਨੀਅਤ ਨਾਲ ਭਰਪੂਰ ਹੈ ਤਾਂ ਤੁਸੀਂ ਇਸ ਪ੍ਰਤੀਯੋਗਿਤਾ ਵਿੱਚ ਭਾਗ ਲੈ ਸਕਦੇ ਹੋ । ਤੁਸੀਂ ਆਪਣੀ ਅਵਾਜ਼ 'ਚ ਰਿਕਾਰਡਿੰਗ ਕਰਕੇ ਹੇਠ ਲਿਖੇ ਪਤੇ 'ਤੇ ਭੇਜ ਕੇ ਆਪਣਾ ਹੁਨਰ ਵਿਖਾ ਸਕਦੇ ਹੋ । ਐੱਸ.ਜੀ.ਪੀ.ਸੀ ,ਕੋਠੀ ਨੰਬਰ -30,ਸੈਕਟਰ -5 ਚੰਡੀਗੜ੍ਹ 160019 ,ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ –gavosachibaani03@gmail.com ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ,ਐੱਫ -138 ਫੇਸ-8 ਬੀ ਇੰਡਸਟ੍ਰੀਅਲ ਏਰੀਆ,ਫੋਕਲ ਪੁਆਇੰਟ ਮੋਹਾਲੀ ਪੰਜਾਬ ।