ਰੰਗ ਮੇਰੇ ਲਈ ਤੂੰ ਬਦਲੇ ਨਾ ਪੱਗ ਦਾ ਜੱਟੀ ਰੈੱਡੀ ਆ ਵੇ ਗੋਤ ਬਦਲਾਉਣ ਨੂੰੰ –ਸਿਫਤ

ਪੀਟੀਸੀ ਰਿਕਾਰਡਸ ਅਤੇ ਪੀਟੀਸੀ ਪੰਜਾਬੀ ਪੇਸ਼ ਕਰਦੇ ਨੇ 'ਗੋਤ' ਇਸ ਗੀਤ ਨੂੰ ਸਿਫਤ ਨੇ ਗਾਇਆ ਹੈ। ਜਦਕਿ ਇਸ ਗੀਤ ਦੇ ਬੋਲ ਲਿਖੇ ਨੇ ਸਿਮਰਨ ਢਿੱਲੋਂ ਨੇ ਅਤੇ ਮਿਊਜ਼ਿਕ ਡਾਇਰੈਕਟਰ ਹਨ ਜੈਫਰਿਕ । ਗੀਤ ਦੀ ਫੀਚਰਿੰਗ 'ਚ ਸ਼ਹਿਨਾਜ਼ ਕੌਰ ਗਿੱਲ ਹਨ । ਇਸ ਗੀਤ 'ਚ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਆਪਣੀ ਪੱਗ ਦਾ ਰੰਗ ਬਦਲਣ ਲਈ ਕਹਿੰਦੀ ਹੈ ਅਤੇ ਕਹਿੰਦੀ ਹੈ ਕਿ ਉਹ ਆਪਣੀ ਗੋਤ ਬਦਲਾਉਣ ਲਈ ਤਿਆਰ ਹੈ ਬਸ਼ਰਤੇ ਜੇ ਉਹ ਆਪਣੀ ਪੱਗ ਦਾ ਰੰਗ ਬਦਲ ਲਵੇ ।
https://youtu.be/UqPyRuCrKJ0
ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡਸ ਲੈ ਕੇ ਆ ਰਹੇ ਨੇ ‘ਬਰਾਊਨ ਰੇਬੈਨ’
ਪਰ ਉਸ ਦਾ ਪ੍ਰੇਮੀ ਰੰਗ ਬਦਲਣ ਲਈ ਤਿਆਰ ਨਹੀਂ ਹੁੰਦਾ । ਜਿਸ ਤੋਂ ਬਾਅਦ ਉਹ ਆਪਣੇ ਪ੍ਰੇਮੀ ਨਾਲ ਅਕਸਰ ਨਾਰਾਜ਼ ਰਹਿਣ ਲੱਗਦੀ ਹੈ ਪਰ ਅਖੀਰ 'ਚ ਉਸ ਦਾ ਦੋਸਤ ਆਪਣੀ ਪੱਗ ਦਾ ਰੰਗ ਉਸ ਦੇ ਸੂਟ ਨਾਲ ਮੈਚ ਕਰ ਲੈਂਦਾ ਹੈ ।ਆਖਿਰਕਾਰ ਦੋਨਾਂ ਦੀ ਨਰਾਜ਼ਗੀ ਦੂਰ ਹੋ ਜਾਂਦੀ ਹੈ । ਇਸ ਗੀਤ ਨੂੰ ਜਿੰਨੇ ਵਧੀਆ ਤਰੀਕੇ ਨਾਲ ਸਿਫਤ ਨੇ ਗਾਇਆ ਹੈ ਉਸ ਤੋਂ ਬਿਹਤਰੀਨ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਇਸ ਗੀਤ ਦਾ ਵੀਡਿਓ ।
ਜਿਸ ਨੂੰ ਤਿਆਰ ਕਰਨ ਲਈ ਕਿੰਨੀ ਮਿਹਨਤ ਕੀਤੀ ਗਈ ਹੈ ਉਹ ਵੀਡਿਓ ਨੂੰ ਵੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।ਸਿਫਤ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ । ਹੁਣ ਵੇਖਣਾ ਇਹ ਹੈ ਕਿ ਸਰੋਤਿਆਂ ਨੂੰ ਇਹ ਗੀਤ ਕਿੰਨਾ ਕੁ ਪਸੰਦ ਆਏਗਾ ।ਪਰ ਸਿਫਤ ਨੇ ਇਸ ਗੀਤ ਲਈ ਕਿੰਨੀ ਮਿਹਨਤ ਕੀਤੀ ਹੈ ਉਸ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਉਹ ਘੱਟ ਹੈ ।