Gauri Khan talk about Shah Rukh Khan's habits: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸ਼ਾਹਰੁਖ ਖ਼ਾਨ ਦੀ ਪਤਨੀ ਹਾਲ ਹੀ ਵਿੱਚ ਕਰਨ ਜੌਹਰ ਦੇ ਮਸ਼ਹੂਰ ਸ਼ੋਅ 'ਕੌਫੀ ਵਿਦ ਕਰਨ' ਵਿੱਚ ਬਤੌਰ ਮਹਿਮਾਨ ਸ਼ਿਰਕਤ ਕਰਨ ਪਹੁੰਚੀ ਸੀ। ਇਸ ਦੌਰਾਨ ਗੌਰੀ ਨੇ ਸ਼ਾਹਰੁਖ ਖ਼ਾਨ ਦੀ ਉਨ੍ਹਾਂ ਆਦਤਾਂ ਬਾਰੇ ਵੀ ਖੁਲਾਸਾ ਕੀਤਾ ਹੈ, ਜਿਸ ਤੋਂ ਬੇਹੱਦ ਪਰੇਸ਼ਾਨ ਹਨ।
Image Source: Instagram
ਗੌਰੀ ਖ਼ਾਨ ਕਈ ਸਾਲਾਂ ਬਾਅਦ ਇਸ ਸ਼ੋਅ 'ਚ ਨਜ਼ਰ ਆਈ। ਇਸ ਵਿੱਚ ਉਹ ਆਪਣੇ ਦੋਸਤਾਂ ਮਹੀਪ ਕਪੂਰ ਅਤੇ ਭਾਵਨਾ ਪਾਂਡੇ ਨਾਲ ਸ਼ੋਅ ਵਿੱਚ ਨਜ਼ਰ ਆਈ। ਇਸ ਦੌਰਾਨ ਗੌਰੀ ਨੇ ਆਪਣੀ ਪਰਸਨਲ ਅਤੇ ਪ੍ਰੋਫੈਸ਼ਨਲ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਇਸ ਦੌਰਾਨ ਗੌਰੀ ਨੇ ਪਤੀ ਸ਼ਾਹਰੁਖ ਖ਼ਾਨ ਬਾਰੇ ਵੀ ਕਈ ਦਿਲਚਸਪ ਗੱਲਾਂ ਦੱਸੀਆਂ।
'ਕੌਫੀ ਵਿਦ ਕਰਨ' ਦੇ ਵਿੱਚ ਜਿੱਥੇ ਇੱਕ ਪਾਸੇ ਗੌਰੀ ਖ਼ਾਨ ਨੇ ਪਤੀ ਸ਼ਾਹਰੁਖ ਖ਼ਾਨ ਦੀ ਜਮ ਕੇ ਤਾਰੀਫ਼ ਕੀਤੀ ਉਥੇ ਹੀ ਦੂਜੇ ਪਾਸੇ ਉਨ੍ਹਾਂ ਨੇ ਆਪਣੇ ਪਤੀ ਦੀ ਕੁਝ ਖ਼ਰਾਬ ਅਦਾਤਾਂ ਬਾਰੇ ਵੀ ਗੱਲਬਾਤ ਕੀਤੀ। ਗੌਰੀ ਕਹਿੰਦੀ ਹੈ ਕਿ ਸ਼ੁਕਰ ਹੈ ਸ਼ਾਹਰੁਖ ਦੀ ਬੁਰੀ ਅਤੇ ਅਜੀਬ ਆਦਤਾਂ ਉਨ੍ਹਾਂ ਦੇ ਤਿੰਨ ਬੱਚਿਆਂ ਆਰੀਅਨ, ਸੁਹਾਨਾ ਅਤੇ ਅਬਰਾਮ ਵਿੱਚ ਨਹੀਂ ਹਨ।
Image Source: Instagram
ਇਸ ਸ਼ੋਅ ਦੇ ਵਿੱਚ ਕਰਨ ਜੌਹਰ ਵੱਲੋਂ ਰੈਪਿਡ ਫਾਇਰ ਰਾਊਂਡ ਵਿੱਚ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਹੋਏ , ਗੌਰੀ ਦੱਸਦੀ ਹੈ ਕਿ ਸ਼ਾਹਰੁਖ ਦੀ ਕਈ ਅਜੀਬ ਆਦਤਾਂ ਹਨ ਅਤੇ ਉਹ ਖੁਸ਼ ਹੈ ਕਿ ਉਨ੍ਹਾਂ ਦੀਆਂ ਆਦਤਾਂ ਉਸ ਦੇ ਬੱਚਿਆਂ ਤੱਕ ਨਹੀਂ ਪਹੁੰਚੀ। ਕਰਨ ਨੇ ਗੌਰੀ ਨੂੰ ਪੁੱਛਿਆ ਕਿ ਸ਼ਾਹਰੁਖ ਦੀ ਅਜਿਹੀ ਕਿਹੜੀ ਖੂਬੀ ਹੈ ਜੋ ਉਸ ਦੇ ਬੱਚਿਆਂ 'ਚ ਆਉਣੀ ਚਾਹੀਦੀ ਹੈ ਤਾਂ ਗੌਰੀ ਕਹਿੰਦੀ ਹੈ ਕਿ ਮੈਨੂੰ ਖੁਸ਼ੀ ਹੈ ਕਿ ਸ਼ਾਹਰੁਖ ਦੀਆਂ ਆਦਤਾਂ ਮੇਰੇ ਬੱਚਿਆਂ ਵਿੱਚ ਨਹੀਂ ਹੈ। ਮੇਰੇ ਬੱਚੇ ਸਮੇਂ 'ਤੇ ਆਉਂਦੇ ਹਨ, ਉਹ ਆਪਣੇ ਸਾਰੇ ਹੀ ਕੰਮ ਸਮੇਂ 'ਤੇ ਕਰਦੇ ਹਨ। ਇਸ ਤੋਂ ਇਲਾਵਾ ਤਿੰਨੋਂ ਕਦੇ ਵੀ ਆਪਣੇ ਪਿਤਾ ਵਾਂਗ ਕਈ ਘੰਟੇ ਬਾਥਰੂਮ ਵਿੱਚ ਬਤੀਤ ਨਹੀਂ ਕਰਦੇ, ਇਸ ਲਈ ਮੈਂ ਖੁਸ਼ ਹਾਂ।
ਕਰਨ ਜੌਹਰ ਨਾਲ ਗੱਲਬਾਤ ਦੌਰਾਨ ਗੌਰੀ ਖ਼ਾਨ ਨੇ ਖੁਲਾਸਾ ਕੀਤਾ ਕਿ ਕਿਵੇਂ ਘਰ ਵਿੱਚ ਪਾਰਟੀਆਂ ਦੇ ਦੌਰਾਨ, ਉਸ ਦੇ ਪਤੀ ਸ਼ਾਹਰੁਖ ਖ਼ਾਨ ਇੱਕ ਦਿਆਲੂ ਮੇਜ਼ਬਾਨ ਵਜੋਂ ਮਹਿਮਾਨਾਂ ਨੂੰ ਹਮੇਸ਼ਾ ਉਨ੍ਹਾਂ ਦੀ ਕਾਰ ਤੱਕ ਲੈਣ ਅਤੇ ਪਾਰਟੀ ਤੋਂ ਬਾਅਦ ਛੱਡਣ ਜਾਂਦੇ ਹਨ। ਗੌਰੀ ਨੇ ਕਿਹਾ ਕਿ ਉਨ੍ਹਾਂ ਦੀ ਇਹ 'ਖ਼ਾਸ' ਆਦਤ ਉਸ ਨੂੰ ਕਈ ਵਾਰ ਪਰੇਸ਼ਾਨ ਕਰਦੀ ਹੈ। ਗੌਰੀ ਨੇ ਕਿਹਾ, ਕਈ ਵਾਰ ਮੈਨੂੰ ਲੱਗਦਾ ਹੈ ਕਿ ਉਹ ਪਾਰਟੀਆਂ ਦੌਰਾਨ ਅੰਦਰ ਨਾਲੋਂ ਬਾਹਰ ਜ਼ਿਆਦਾ ਸਮਾਂ ਬਤੀਤ ਕਰਦੇ ਹਨ।
Image Source: Instagram
ਹੋਰ ਪੜ੍ਹੋ: ਮਾਧੁਰੀ ਦੀਕਸ਼ਿਤ ਨੂੰ ਗੁਜਰਾਤ ਦੀ ਇਹ ਡਿਸ਼ ਹੈ ਬੇਹੱਦ ਪਸੰਦ, ਅਦਾਕਾਰਾ ਨੇ ਫੈਨਜ਼ ਨਾਲ ਸ਼ੇਅਰ ਕੀਤਾ ਦਿਲਚਸਪ ਕਿੱਸਾ
ਗੌਰੀ ਨੇ ਅੱਗੇ ਕਿਹਾ ਕਿ ਅਕਸਰ ਕੁਝ ਲੋਕ ਉਨ੍ਹਾਂ ਨੂੰ ਲੱਭਣ ਲੱਗ ਜਾਂਦੇ ਹਨ। ਗੌਰੀ ਨੇ ਦੱਸਿਆ ਕਿ ਸ਼ਾਹਰੁਖ ਖ਼ਾਨ ਦੀ ਇੱਕ ਆਦਤ ਉਸ ਨੂੰ ਬਹੁਤ ਪਰੇਸ਼ਾਨ ਕਰਦੀ ਹੈ, ਕਈ ਵਾਰ ਉਸ ਨੂੰ ਲੱਗਦਾ ਹੈ ਕਿ ਉਹ ਘਰ ਦੀ ਬਜਾਏ ਸੜਕਾਂ 'ਤੇ ਪਾਰਟੀ ਕਰ ਰਹੀ ਹਨ।
ਦੱਸ ਦਈਏ ਕਿ ਇਸ ਹਫ਼ਤੇ ਪ੍ਰਸਾਰਿਤ ਹੋਣ ਵਾਲੇ ਸ਼ੋਅ ਦੇ ਇਸ ਐਪੀਸੋਡ ਵਿੱਚ ਗੌਰੀ ਖ਼ਾਨ ਆਪਣੀ ਦੋਸਤਾਂ ਮਹੀਪ ਕਪੂਰ ਅਤੇ ਭਾਵਨਾ ਪਾਂਡੇ ਨਾਲ 17 ਸਾਲ ਬਾਅਦ ਕਿਸੇ ਚੈਟ ਸ਼ੋਅ ਦੇ ਵਿੱਚ ਨਜ਼ਰ ਆਵੇਗੀ। ਕਰਨ ਜੌਹਰ ਦਾ ਚੈਟ ਸ਼ੋਅ ਕੌਫੀ ਵਿਦ ਕਰਨ ਡਿਜ਼ਨੀ ਪਲੱਸ ਹੌਟਸਟਾਰ 'ਤੇ ਪ੍ਰਸਾਰਿਤ ਹੁੰਦਾ ਹੈ।
View this post on Instagram
A post shared by Gauri Khan (@gaurikhan)