ਬਾਲੀਵੁੱਡ ਐਕਟਰੈੱਸ ਗੌਹਰ ਖ਼ਾਨ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ । ਪਿਛਲੇ ਸਾਲ 25 ਦਸੰਬਰ ਨੂੰ ਉਨ੍ਹਾਂ ਦਾ ਵਿਆਹ ਜੈਦ ਦਰਬਾਰ ਦੇ ਨਾਲ ਹੋਇਆ ਸੀ ।
ਹੋਰ ਪੜ੍ਹੋ : ਯੁਵਿਕਾ ਚੌਧਰੀ ਤੇ ਪ੍ਰਿੰਸ ਨਰੂਲਾ ਨੇ ‘ਖਿਆਲ ਰੱਖਿਆ ਕਰ’ ਗੀਤ ‘ਤੇ ਬਣਾਇਆ ਪਿਆਰਾ ਜਿਹਾ ਵੀਡੀਓ, ਸੋਸ਼ਲ ਮੀਡੀਆ ‘ਤੇ ਹੋਇਆ ਵਾਇਰਲ
ਵਿਆਹ ਦੇ ਇੱਕ ਮਹੀਨਾ ਪੂਰਾ ਹੋਣ ਤੇ ਬਹੁਤ ਹੀ ਪਿਆਰੀ ਜਿਹੀ ਪੋਸਟ ਪਾ ਕੇ ਵਿਸ਼ ਕੀਤਾ ਹੈ ਤੇ ਨਾਲ ਹੀ ਉਨ੍ਹਾਂ ਵਿਆਹ ਦੇ ਫੰਕਸ਼ਨਾਂ ਦੀਆਂ ਕੁਝ ਖ਼ਾਸ ਤਸਵੀਰਾਂ ਸਾਂਝੀਆਂ ਕੀਤੀਆਂ ਨੇ।
ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ- ‘ਇੱਕ ਮੰਥ ਐਨੀਵਰਸਰੀ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਕੋਈ ਮਾਇਨਾ ਨਹੀਂ ਰੱਖਦੀ ਹੈ ਪਰ ਇਹ ਮੇਰੇ ਲਈ ਸੱਚੇ ਪਿਆਰ, ਮੇਰੇ ਸਭ ਤੋਂ ਚੰਗੇ ਦੋਸਤ ਨੂੰ ਪਾਉਣ ਦੀ ਸੈਲੀਬ੍ਰੇਸ਼ਨ ਹੈ । ਜੋ ਮੇਰੇ ਅੱਛੇ ਸਮੇਂ ‘ਚ ਮੇਰੇ ਪਾਰਟਨਰ ਜੈਸਾ ਤੇ ਬੁਰੇ ਵਕਤ ‘ਚ ਰੀੜ ਦੀ ਹੱਡੀ ਵਾਂਗ ਮੇਰੇ ਨਾਲ ਖੜ੍ਹਾ ਹੈ । ਜੈਦ ਤੁਸੀਂ ਬਹੁਤ ਸ਼ਾਨਦਾਰ ਹੋ । ਬਹੁਤ ਸਾਰਾ ਪਿਆਰ ਪਤੀਦੇਵ’ । ਨਾਲ ਹੀ ਉਨ੍ਹਾਂ ਨੇ ਰੋਮਾਂਟਿਕ ਇਮੋਜ਼ੀ ਵੀ ਪੋਸਟ ਕੀਤੇ ਨੇ ।
ਇਸ ਪੋਸਟ ‘ਚ ਉਨ੍ਹਾਂ ਨੇ ਆਪਣੀ ਦੇ ਜੈਦ ਦੀਆਂ ਕੁਝ ਪਿਆਰੇ ਪਲਾਂ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ ।ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ । ਪ੍ਰਸ਼ੰਸਕ ਵੀ ਕਮੈਂਟ ਕਰਕੇ ਜੋੜੀ ਨੂੰ ਵਧਾਈਆਂ ਦੇ ਰਹੇ ਨੇ ।
View this post on Instagram
A post shared by GAUAHAR KHAN (@gauaharkhan)