ਗੈਰੀ ਸੰਧੂ ਹੋਏ ਭਾਵੁਕ ਤੇ ਮੰਗੀ ਮੁਆਫ਼ੀ, ਕਿਹਾ-‘ਸਿੱਧੂ ਮੂਸੇਵਾਲਾ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ’

ਭਰੀ ਜਵਾਨੀ ‘ਚ ਪੰਜਾਬੀ ਮਿਊਜ਼ਿਕ ਜਗਤ ਦਾ ਚਮਕਦਾ ਹੋਇਆ ਸਿਤਾਰਾ ਸਿੱਧੂ ਮੂਸੇਵਾਲਾ, ਜੋ ਕਿ ਇਸ ਫਾਨੀ ਸੰਸਾਰ ਤੋਂ ਰੁਖਸਤ ਹੋ ਗਿਆ ਹੈ। ਸਿੱਧੂ ਮੂਸੇਵਾਲੇ ਦੀਆਂ ਅੰਤਿਮ ਸਾਰੀਆਂ ਰਸਮਾਂ ਹੋ ਗਈਆਂ ਹਨ। ਪਰ ਅਜੇ ਤੱਕ ਕਿਸੇ ਨੂੰ ਵੀ ਯਾਨੀਕਿ ਨਹੀਂ ਆ ਰਿਹਾ ਹੈ, ਸਿੱਧੂ ਮੂਸੇਵਾਲਾ ਹੁਣ ਸਾਡਾ ਵਿਚਕਾਰ ਨਹੀਂ ਹੈ। ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮੌਤ ਮਗਰੋਂ ਕਲਾਕਾਰ ਭਾਈਚਾਰਾ ਵੀ ਡੂੰਘਾ ਸਦਮੇ 'ਚੋਂ ਲੰਘ ਰਿਹਾ ਹੈ। ਸਿੱਧੂ ਮੂਸੇਵਾਲੇ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਅਜਿਹੇ ‘ਚ ਗਾਇਕ ਗੈਰੀ ਸੰਧੂ ਵੀ ਸਦਮੇ ‘ਚ ਹਨ। ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣੇ ਭਾਵੁਕ ਜਜ਼ਬਾਤਾਂ ਨੂੰ ਸਾਂਝਾ ਕੀਤਾ ਹੈ।
ਹੋਰ ਪੜ੍ਹੋ : ਚਰਚਾ 'ਚ ਬਣਿਆ ਸਿੱਧੂ ਮੂਸੇਵਾਲੇ ਦਾ ਹਮਸ਼ਕਲ, ਹਰ ਕੋਈ ਖਾ ਰਿਹਾ ਹੈ ਭੁਲੇਖਾ, ਪ੍ਰਸ਼ੰਸਕ ਖਿੱਚਵਾ ਰਹੇ ਨੇ ਤਸਵੀਰਾਂ
ਗੈਰੀ ਸੰਧੂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਆਪਣੀ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ 'ਚ ਉਹ ਪਿੱਠੇ ਕਰਕੇ ਖੜੇ ਹੋਏ ਦਿਖਾਈ ਦੇ ਰਹੇ ਨੇ ਤੇ ਉਨ੍ਹਾਂ ਦੇ ਅੱਗੇ ਮਾਈਕ ਨਜ਼ਰ ਆ ਰਿਹਾ ਹੈ। ਜਿਸ ‘ਚ ਉਨ੍ਹਾਂ ਨੂੰ ਸਿੱਧੂ ਦੀ ਮੌਤ ਤੋਂ ਬਾਅਦ ਉਦਾਸ ਹੁੰਦੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਇਸ ਤਸਵੀਰ ਉੱਤੇ ਕੈਪਸ਼ਨ ‘ਚ ਲਿਖਿਆ ਹੈ – ‘ਸਿੱਧੂ ਦੇ ਜਾਣ ਪਿੱਛੋਂ ਬਹੁਤ ਕੁਝ ਸਿੱਖ ਲਿਆ ਕਿ ਜ਼ਿੰਦਗੀ ਬਹੁਤ ਛੋਟੀ ਹੈ, ਉਹਦੀ ਮਰਜ਼ੀ ਤੋਂ ਬਿਨਾਂ ਇੱਕ ਸਾਹ ਵੀ ਨਹੀਂ ਜ਼ਿਆਦਾ ਆਉਣਾ, ਫਿਰ ਮੈਂ-ਮੈਂ ਕਾਹਦੀ? ਜੇ ਮੇਰੇ ਕੋਲੋਂ ਕਿਸੇ ਵੀ ਇਨਸਾਨ ਨੂੰ ਕਦੇ ਗਲਤ ਬੋਲ ਹੋ ਗਿਆ ਹੋਵੇ ਤਾਂ ਬਾਈ ਮੁਆਫ਼ ਕਰਨਾ...’।
ਇਸ ਪੋਸਟ ਤੋਂ ਸਾਫ ਪਤਾ ਚੱਲਦਾ ਹੈ ਗੈਰੀ ਸੰਧੂ ਵੀ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਹੁਤ ਹੀ ਜ਼ਿਆਦਾ ਦੁਖੀ ਨੇ। ਜਿਸ ਕਰਕੇ ਉਹ ਆਪਣੇ ਬੇਬਾਕ ਟਿੱਪਣੀ ਕਰਨ ਵਾਲੇ ਅੰਦਾਜ਼ ਨੂੰ ਬਦਲਣਾ ਚਾਹੁੰਦੇ ਨੇ । ਜਿਸ ਕਰਕੇ ਉਨ੍ਹਾਂ ਨੇ ਸਾਰੀ ਦੁਨੀਆ ਦੇ ਸਾਹਮਣੇ ਮੁਆਫੀ ਵਾਲੀ ਗੱਲ ਲਿਖੀ ਹੈ। ਉਨ੍ਹਾਂ ਕਿਹਾ ਹੈ ਕਿ ਜ਼ਿੰਦਗੀ ਬਹੁਤ ਛੋਟੀ ਹੈ ਤੇ ਜੇਕਰ ਉਨ੍ਹਾਂ ਨੇ ਕਿਸੇ ਨੂੰ ਵੀ ਕਦੇ ਮਾੜਾ ਬੋਲਿਆ ਹੋਵੇ ਤਾਂ ਉਸ ਲਈ ਦਿਲੋਂ ਮੁਆਫ਼ੀ ਵੀ ਮੰਗੀ ਹੈ।
Image Source: Instagram
ਦੱਸ ਦੇਈਏ ਕਿ ਗੈਰੀ ਸੰਧੂ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ, ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦਿੱਤੇ ਹਨ। ਇਸ ਸਾਲ ਉਨ੍ਹਾਂ ਦੇ ਘਰੇ ਨੰਨ੍ਹੇ ਮਹਿਮਾਨ ਦੀਆਂ ਕਿਲਕਾਰੀਆਂ ਗੂੰਜੀਆਂ ਹਨ। ਉਹ ਅਕਸਰ ਹੀ ਆਪਣੇ ਪੁੱਤਰ ਅਵਤਾਰ ਸੰਧੂ ਦੇ ਨਾਲ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਹਨ।