ਪੰਜਾਬੀ ਮਿਊਜ਼ਿਕ punjabi music ਇੰਡਸਟਰੀ ਦੇ ਉਬਰਦੇ ਸਿਤਾਰੇ ਗਾਇਕ ਗੈਰੀ ਸੰਧੂ garry sandhu ਜੋ ਕਿ ਸੋਸ਼ਲ ਮੀਡਿਆ ਤੇ ਕਾਫ਼ੀ ਸੁਰਖੀਆਂ ਵਿੱਚ ਰਹਿੰਦੇ ਹਨ| ਉਹ ਆਪਣੇ ਫੈਨਸ ਲਈ ਆਪਣੀਆਂ ਕੋਈ ਨਾ ਕੋਈ ਤਸਵੀਰਾਂ ਜਾਂ ਵੀਡਿਓਜ਼ ਸੋਸ਼ਲ ਮੀਡਿਆ ਤੇ ਸਾਂਝਾ ਕਰਦੇ ਹੀ ਰਹਿੰਦੇ ਹਨ| ਪਹਿਲਾ ਉਹਨਾਂ ਅਤੇ ਗਾਇਕਾ ਜੈਸਮੀਨ ਸੈਂਡਲਾਸ ਦੀ ਕਾਰ ਵਿੱਚ ਅਸ਼ਲੀਲ ਹਰਕਤਾਂ ਕਰਦੇ ਹੋਏ ਦੀ ਫੋਟੋ ਬਹੁਤ ਵਾਇਰਲ ਹੋਈ ਸੀ|
ਪਰ ਇਸ ਵਾਰ ਕੁਝ ਇਸ ਤਰਾਂ ਦਾ ਨਹੀਂ ਹੈ| ਇਸ ਵਾਰ ਗੈਰੀ garry sandhu ਜੀਮ ਵਿੱਚ ਪੂਰਾ ਜ਼ੋਰ ਲਾਉਂਦੇ ਹੋਏ ਨਜ਼ਰ ਆ ਰਹੇ ਹਨ| ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਜੀਮ ਵਿੱਚ ਕਸਰਤ ਕਰਦੇ ਹੋਏ ਦੀ ਵੀਡੀਓ ਸਾਂਝਾ ਕੀਤੀ ਹੈ| ਅਤੇ ਉਹ ਨਾਲ ਇਹ ਵੀ ਕਹਿ ਰਹੇ ਹਨ ਕਿ ਕੰਮਕਾਜ ਛੱਡਕੇ ਜੀਮ ਜਾਣਾ ਹੈ ਲਾਜ਼ਮੀ| ਗੈਰੀ ਆਪਣੇ ਫੈਨਸ ਨੂੰ ਹੀ ਸੁਨੇਹਾ ਦੇਣਾ ਚਾਉਂਦੇ ਹਨ ਕਿ ਸਿਹਤ ਤੋਂ ਵੱਧ ਕੁਝ ਨਹੀਂ|
https://www.instagram.com/p/BkSN2MMgvuO/
ਗੈਰੀ garry sandhu ਹਮੇਸ਼ਾ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਨਵੀਂ ਦਿੱਖ ਤੇ ਸੋਚ ਨਾਲ ਹੈਰਾਨ ਕਰਦੇ ਹਨ | ਗੈਰੀ ਦੇ ਲਗਾਤਾਰ ਚਾਰ ਗੀਤ ਓਲਾ ਓਲਾ, ਢੋਲ, ਯੇਹ ਬੇਬੀ, 100 ਪਰਸੈਂਟ ਕ੍ਰਮਵਾਰ 1, 2, 3 ਅਤੇ 4 ਅਪਰੈਲ 2018 ਨੂੰ ਰਿਲੀਜ਼ ਹੋਏ ਸੀ | ਗੈਰੀ ਹਮੇਸ਼ਾ ਹੀ ਆਪਣੇ ਗਾਣਿਆਂ ਨਾਲ ਨਵੇਂ ਤਜਰਬੇ ਕਰਦੇ ਹਨ ਜੋਕਿ ਕਿਸੇ ਵੀ ਕਲਾਕਾਰ ਲਈ ਬਹੁਤ ਮਹੱਤਵਪੂਰਨ ਹੈ | ਓਲਾ ਓਲਾ punjabi music ਹੁਣ ਸਾਡੀ ਪਲੇਲਿਸਟ ਚ ਸ਼ਾਮਿਲ ਹੋ ਚੁਕਿਆ ਹੈ, ਹੁਣ ਦੇਖਣਾ ਇਹ ਹੈ ਕਿ ਗੈਰੀ ਦੇ ਆਉਣ ਵਾਲੇ ਟਰੈਕ ਕਿੰਨਾ ਕੁ ਦਿਲ ਜਿੱਤ ਪਾਉਂਦੇ ਨੇ| ਗਾਇਕਾ ਜੈਸਮੀਨ ਸੈਂਡਲਾਸ ਨਾਲ ਆਇਆ ਉਹਨਾਂ ਦੇ ਗੀਤ "ਇੱਲੀਗਲ ਵੇਅਪਨ" ਨੂੰ ਸੱਭ ਨੇ ਬੇਹੱਦ ਪਿਆਰ ਦਿੱਤਾ ਸੀ| ਅਤੇ ਹੁਣ ਤੱਕ ਇਹ ਗੀਤ 150 ਮਿਲੀਅਨ ਤੋਂ ਵੀ ਵੱਧ ਵਾਰ ਦੇਖਿਆ ਜਾਣ ਵਾਲਾ ਗੀਤ ਬਣ ਗਿਆ ਹੈ|