ਲਓ ਜੀ ਪੰਜਾਬੀ ਇੰਡਸਟਰੀ ਦੇ ਚਰਚਾ ਰਹਿਣ ਵਾਲੇ ਪੰਜਾਬੀ ਸਿੰਗਰ ਗੈਰੀ ਸੰਧੂ ਜਿਹੜੇ ਇੱਕ ਵਾਰ ਫਿਰ ਤੋਂ ਸੁਰਖੀਆਂ ‘ਚ ਛਾ ਗਏ ਹਨ। ਜੀ ਹਾਂ ਗੈਰੀ ਸੰਧੂ ਤੇ ਪੰਜਾਬੀ ਸੁਰਾਂ ਦੀ ਮਲਿਕਾ ਕੌਰ ਬੀ ਨਾਲ ਡਿਊਟ ਸੌਂਗ ਲੈ ਕੇ ਆ ਰਹੇ ਹਨ।
View this post on Instagram
#DoabeyWala Coming Soon .. Subscribe Fresh Media Records Umeed a Tuhanu Pasand Aauga ??
A post shared by Garry Sandhu (@officialgarrysandhu) on Apr 7, 2019 at 8:46pm PDT
ਹੋਰ ਵੇਖੋ:ਜਦੋਂ ਗੈਰੀ ਸੰਧੂ ਨੇ ਗਾਇਕੀ ਦੇ ਨਾਲ ਬੰਨੇ ਰੰਗ ਤਾਂ ਜਿੰਮ ‘ਚ ਵੀ ਪਏ ਭੰਗੜੇ, ਦੇਖੋ ਵੀਡੀਓ
ਜੀ ਹਾਂ ਦੋਵਾਂ ਦੇ ਇਸ ਡਿਊਟ ਸੌਂਗ ਗੀਤ ਦੇ ਪੋਸਟਰ ਸਾਹਮਣੇ ਆ ਚੁੱਕੇ ਹਨ। ਇਸ ਗੀਤ ਦਾ ਨਾਮ ‘ਦੁਆਬੇ ਵਾਲਾ’ ਹੈ। ਦੋਵਾਂ ਪੰਜਾਬੀ ਗਾਇਕ ‘ਦੁਆਬੇ ਵਾਲਾ’ ਗੀਤ ਨਾਲ ਇਕੱਠੇ ਪਹਿਲੀ ਵਾਰ ਨਜ਼ਰ ਆਉਣਗੇ। ਇਸ ਗੀਤ ਨੂੰ ਲੈ ਕੇ ਕੌਰ ਬੀ ਅਤੇ ਗੈਰੀ ਸੰਧੂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ।
View this post on Instagram
Surprise Me with Ghaint Vocalist @officialgarrysandhu We Are ComningSoon?
A post shared by KaurB (@kaurbmusic) on Mar 31, 2019 at 5:17am PDT
ਪੋਸਟਰ ‘ਚ ਦੋਵਾਂ ਦੀ ਵੱਖਰੀ ਹੀ ਲੁੱਕ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਇਲਾਵਾ ਗੀਤ ‘ਚ ਫੇਮਸ Dj Goddess ਵੀ ਨਜ਼ਰ ਆਉਣਗੇ। ‘ਦੁਆਬੇ ਵਾਲਾ’ ਗੀਤ ਦੇ ਬੋਲ ਖੁਦ ਗੈਰੀ ਸੰਧੂ ਵੱਲੋਂ ਹੀ ਲਿਖੇ ਗਏ ਹਨ। ਗੀਤ ਦਾ ਮਿਊਜ਼ਿਕ ਇਕਵਿੰਦਰ ਸਿੰਘ ਨੇ ਦਿੱਤਾ ਹੈ। ਗੈਰੀ ਸੰਧੂ ਤੇ ਕੌਰ ਬੀ ਦੇ ਗੀਤ ਦੀ ਵੀਡੀਓ ਪ੍ਰਸਿੱਧ ਵੀਡੀਓ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤੀ ਹੈ। ਦੋਵੇਂ ਪਹਿਲੀ ਵਾਰ ਇੱਕਠੇ ਨਜ਼ਰ ਆਉਣਗੇ । ਇਨ੍ਹਾਂ ਦੀ ਜੋੜੀ ਨੂੰ ਲੋਕ ਕਿੰਨਾ ਪਸੰਦ ਕਰਦੇ ਨੇ ਇਹ ਵੇਖਣਾ ਹੋਏਗਾ। ਗੈਰੀ ਸੰਧੂ ਅਤੇ ਕੌਰ ਬੀ ਦੋਵੇਂ ਇਕੱਠੇ ਕਰ ਪਾਉਣਗੇ ਕਮਾਲ, ਇਹ ਤਾਂ ਹੁਣ ਗੀਤ ਦੇ ਰਿਲੀਜ਼ ਹੋਣ ਤੋਂ ਬਾਅਦ ਹੀ ਪਤਾ ਚਲ ਪਾਵੇਗਾ।