ਜਦੋਂ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਹੋਏ ਭਾਵੁਕ ਕਿਹਾ 'ਮੈਂ ਜ਼ਿੰਦਗੀ 'ਚ ਨਹੀਂ ਹਾਂ ਖੁਸ਼',ਵਾਇਰਲ ਹੋਇਆ ਵੀਡੀਓ

By  Aaseen Khan November 9th 2019 12:00 PM

ਗਾਇਕ ਗੈਰੀ ਸੰਧੂ ਜਿੰਨ੍ਹਾਂ ਦੇ ਜੈਸਮੀਨ ਸੈਂਡਲਾਸ ਨਾਲ ਰਿਸ਼ਤਿਆਂ ਨੇ ਕਾਫੀ ਚਰਚਾ ਬਟੋਰੀ ਸੀ। ਹੁਣ ਗੈਰੀ ਸੰਧੂ ਦੇ ਵਿਦੇਸ਼ ਦੌਰੇ ਦੇ ਲਾਈਵ ਸ਼ੋਅ 'ਚ ਇੱਕ ਵਾਰ ਫਿਰ ਜੈਸਮੀਨ ਸੈਂਡਲਾਸ ਦੀ ਚਰਚਾ ਹੋਈ ਹੈ। ਗੈਰੀ ਸੰਧੂ ਸ਼ੋਅ ਦੌਰਾਨ ਭਾਵੁਕ ਵੀ ਹੋਏ ਅਤੇ ਕਿਹਾ ਕਿ'ਮੈਂ ਵੀ ਇੱਕ ਕੁੜੀ ਨੂੰ ਪਿਆਰ ਕੀਤਾ ਸੀ ਤਾਂ ਦਰਸ਼ਕਾਂ ਵੱਲੋਂ ਜੈਸਮੀਨ ਦਾ ਨਾਮ ਪੁਕਾਰਿਆ ਗਿਆ। ਉੱਥੇ ਗੈਰੀ ਦਾ ਕਹਿਣਾ ਹੈ ਕਿ ਮੇਰਾ ਪਿਆਰ ਮਜ਼ਾਕ ਸੀ ਤੇ ਤੁਹਾਡਾ ਸੱਚਾ ਸੀ।

 

View this post on Instagram

 

Follow- @Sunrisemusicempire Admin- @GarryDhadwal @Dilkaransran Video- #garrydhadwal #dilkaransran #sunrisemusicempire Snapchat- GarryDhadwal & Dilkaransran8 ✅ਨੋਟ :- ਜੇ ਤੁਆਨੂੰ ਸਾਡਾ ਪੇਜ ਵਧੀਆ ਲੱਗੇ ਤਾਂ ਸ਼ੇਅਰ ਕਰਕੇ ਸਪੋਰਟ ਜਰੂਰ ਕਰੋ ਜੀ ✅

A post shared by Pakke Dubai Wale (@pakke.dubai.wale) on Nov 8, 2019 at 3:45am PST

ਗੈਰੀ ਸੰਧੂ ਆਪਣੇ ਮਾਤਾ ਪਿਤਾ ਨੂੰ ਵੀ ਯਾਦ ਕਰਦੇ ਹੋਏ ਨਜ਼ਰ ਆਏ। ਉਹਨਾਂ ਦਾ ਕਹਿਣਾ ਸੀ ਕਿ 'ਮੈਂ ਜੋ ਕੁਝ ਵੀ ਕੀਤਾ ਹੈ ਸਭ ਸ਼ਰੇਆਮ ਕੀਤਾ ਹੈ ਅਤੇ ਜੋ ਲੋਕ ਦੇਖ ਰਹੇ ਹਨ ਸਭ ਲੋਕ ਦਿਖਾਵਾ ਹੈ। ਮੈਂ ਆਪਣੀ ਜ਼ਿੰਦਗੀ 'ਚ ਖੁਸ਼ ਨਹੀਂ ਹਾਂ।'

ਹੋਰ ਵੇਖੋ : ਬੱਬੂ ਮਾਨ ਦਾ ‘ਲਾਂਘਾ’ ਗੀਤ ਹੋਇਆ ਰਿਲੀਜ਼, ਇੱਕ ਮਿੰਟ ਦੇ ਟੀਜ਼ਰ ਨੇ ਜਿੱਤਿਆ ਸੀ ਸਭ ਦਾ ਦਿਲ

ਗੈਰੀ ਸੰਧੂ ਦਾ ਇਹ ਵੀਡੀਓ ਕਾਫੀ ਵਾਇਰਲ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵੀ ਇਸੇ ਲਾਈਵ ਸ਼ੋਅ ਦੌਰਾਨ ਗੈਰੀ ਸੰਧੂ ਆਪਣੇ ਮਾਂ ਨੂੰ ਯਾਦ ਕਰਦੇ ਹੋਏ ਭਾਵੁਕ ਹੋ ਗਏ ਸਨ ਜਿਸ ਦਾ ਵੀਡੀਓ ਸਾਹਮਣੇ ਆਇਆ ਸੀ। ਗੈਰੀ ਸੰਧੂ ਦੀ ਮਾਤਾ ਜੀ ਪਿਛਲੇ ਮਹੀਨੇ ਅਚਾਨਕ ਇਸ ਦੁਨੀਆ ਤੋਂ ਅਕਾਲ ਚਲਾਣਾ ਕਰ ਚੁੱਕੇ ਸਨ ਜਿਸ ਨਾਲ ਗੈਰੀ ਨੂੰ ਭਾਰੀ ਸਦਮਾ ਪਹੁੰਚਿਆ ਹੈ।

Related Post