ਗੈਰੀ ਸੰਧੂ ਮਾਪਿਆਂ ਨੂੰ ਲੈ ਕੇ ਹੋਏ ਭਾਵੁਕ, ਕਿਹਾ ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਟ ਗਿਆ ਹੈ ਸੈਲਫ ਕੌਨਫੀਡੈਂਸ
Shaminder
October 20th 2021 04:38 PM --
Updated:
October 20th 2021 04:43 PM
ਗੈਰੀ ਸੰਧੂ (Garry Sandhu) ਆਪਣੇ ਮਾਪਿਆਂ ਨੂੰ ਲੈ ਕੇ ਅਕਸਰ ਇਮੋਸ਼ਨਲ ਹੋ ਜਾਂਦੇ ਹਨ । ਕਿਉਂਕਿ ਉਨ੍ਹਾਂ ਦੇ ਮਾਪੇ ਇਸ ਦੁਨੀਆ ‘ਚ ਨਹੀਂ ਹਨ । ਗੈਰੀ ਸੰਧੂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਗੈਰੀ ਸੰਧੂ ਆਪਣੇ ਮਾਪਿਆਂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ । ਉਹ ਇਸ ਵੀਡੀਓ ‘ਚ ਕਹਿ ਰਿਹਾ ਹੈ ਕਿ ‘ਉਹ ਪਹਿਲਾਂ ਕਦੇ ਵੀ ਸ਼ੋਅ ‘ਚ ਐਨਕ ਲਗਾ ਕੇ ਨਹੀਂ ਸੀ ਆਏ ਪਰ ਜਦੋਂ ਤੋਂ ਬੇਬੇ ਬਾਪੂ ਗਏ ਹਨ, ਮੈਨੂੰ ਲੱਗਦਾ ਹੈ ਕਿ ਮੇਰਾ ਆਤਮ-ਵਿਸ਼ਵਾਸ਼ ਘੱਟ ਗਿਆ ਹੈ ।