ਗੈਰੀ ਤੇ ਜੈਸਮੀਨ ਸੈਂਡਲਾਸ ਮਨਾ ਰਹੇ ਨੇ ਇਕੱਠੇ ਛੁੱਟੀਆਂ, ਵੀਡੀਓਜ਼ ਹੋਈਆਂ ਵਾਇਰਲ
ਗੈਰੀ ਤੇ ਜੈਸਮੀਨ ਸੈਂਡਲਾਸ ਮਨਾ ਰਹੇ ਨੇ ਇਕੱਠੇ ਛੁੱਟੀਆਂ, ਵੀਡੀਓਜ਼ ਹੋਈਆਂ ਵਾਇਰਲ : ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਦੋ ਅਜਿਹੇ ਨਾਮ ਜਿਹੜੇ ਸੁਰਖੀਆਂ 'ਚ ਹਰ ਵੇਲੇ ਛਾਏ ਰਹਿੰਦੇ ਹਨ। ਦੋਨੋ ਲੰਬਾ ਸਮਾਂ ਰਿਲੇਸ਼ਨਸ਼ਿੱਪ 'ਚ ਸ਼ਿੱਪ 'ਚ ਰਹੇ ਪਰ ਪਿੱਛੇ ਜਿਹੇ ਸਮਾਂ ਅਜਿਹਾ ਆਇਆ ਕਿ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੇ ਰਿਸ਼ਤੇ 'ਚ ਦੂਰੀਆਂ ਆ ਗਈਆਂ। ਕਾਫੀ ਸਮਾਂ ਦੋਨੋ ਇਕੱਠੇ ਦਿਖਾਈ ਨਹੀਂ ਦਿੱਤੇ। ਖਬਰਾਂ ਆ ਰਹੀਆਂ ਸਨ ਕਿ ਦੋਨਾਂ ਦਾ ਬ੍ਰੇਕਅੱਪ ਹੋ ਗਿਆ ਹੈ। ਪਰ ਹੁਣ ਗੈਰੀ ਅਤੇ ਜੈਸਮੀਨ 'ਚ ਫਿਰ ਤੋਂ ਸਭ ਠੀਕ ਹੁੰਦਾ ਨਜ਼ਰ ਆ ਰਿਹਾ ਹੈ।
View this post on Instagram
ਕਿਉਂਕਿ ਜੈਸਮੀਨ ਅਤੇ ਗੈਰੀ ਸੰਧੂ ਇਕੱਠੇ ਮਕਲੋਟ ਗੰਝ 'ਚ ਛੁੱਟੀਆਂ ਮਨਾ ਰਹੇ ਹਨ। ਜਿੰਨ੍ਹਾਂ ਦੀਆਂ ਕਈ ਵੀਡੀਓਜ਼ ਸ਼ੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਿਸੇ ਵੀਡੀਓ 'ਚ ਗੈਰੀ ਸੰਧੂ ਅਤੇ ਜੈਸਮੀਨ ਮੋਮੋਜ਼ ਖਾਂਦੇ ਨਜ਼ਰ ਆ ਰਹੇ ਹਨ ਅਤੇ ਕਿਸੇ 'ਚ ਇਕੱਠੇ ਛੋਲੇ ਭਟੂਰੇ।
View this post on Instagram
ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਜੈਸਮੀਨ ਅਤੇ ਗੈਰੀ ਸੰਧੂ ਜਿਸ 'ਚ ਉਹ ਰਿਲੇਸ਼ਨ ਸ਼ਿੱਪ ਬਾਰੇ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਹਨ। ਕੋਈ ਕਹਿ ਰਿਹਾ ਕਿ ਸਿੰਗਲ ਲਾਈਫ ਵਧੀਆ ਹੈ ਅਤੇ ਕੋਈ ਕਹਿ ਰਿਹਾ ਹੈ ਕਿ ਰਿਲੇਸ਼ਨਸ਼ਿੱਪ ਵਾਲੀ ਜ਼ਿੰਦਗੀ ਬਿਹਤਰ ਹੈ।
ਹੋਰ ਵੇਖੋ :ਲਖਵਿੰਦਰ ਵਡਾਲੀ ਦਾ ਸਟੇਜਾਂ ਤੋਂ ਜੱਜ ਦੀ ਕੁਰਸੀ ਤੱਕ ਦਾ ਸਫ਼ਰ, ਦੇਖੋ ਵੀਡੀਓ
View this post on Instagram
Mayb valentine day te lyrics ricky Khan music lovi Akhtar
ਇਸ ਵੀਡੀਓ 'ਚ ਗੈਰੀ ਸੰਧੂ ਜੈਸਮੀਨ ਦੀ ਮੁੰਦਰੀ ਉਤਾਰਣ ਮਦਦ ਕਰਦੇ ਹੋਏ ਵੀ ਦਿਖਾਈ ਦੇ ਰਹੇ ਹਨ। ਵੈਲੇਨਟਾਈਨ ਦਾ ਦਿਨ ਵੀ ਨਜ਼ਦੀਕ ਰਿਹਾ ਹੈ ਜਿਸ 'ਤ ਗੈਰੀ ਸੰਧੂ ਆਪਣਾ ਨਵਾਂ ਗਾਣਾ ਵੀ ਲੈ ਕੇ ਆ ਰਹੇ ਹਨ ਜਿਸ 'ਚ ਗੈਰੀ ਸੰਧੂ ਜੈਸਮੀਨ ਨੂੰ ਮਨਾਉਂਦੇ ਹੋਏ ਹੀ ਨਜ਼ਰ ਆ ਰਹੇ ਹਨ। ਹੁਣ ਲੱਗਦਾ ਹੈ ਫਿਰ ਤੋਂ ਗੈਰੀ ਅਤੇ ਜੈਸਮੀਨ ਜਲਦ ਦੁਨੀਆਂ ਦੇ ਸਾਹਮਣੇ ਵੀ ਇਕੱਠੇ ਨਜ਼ਰ ਆਉਣ ਵਾਲੇ ਹਨ।