ਗੈਰੀ ਸੰਧੂ ਕਰਨਾ ਚਾਹੁੰਦੇ ਹਨ ਪਿਆਰ ਦੀਆਂ ਗੱਲਾਂ, ਕਿਸ ਨਾਲ ਦੇਖੋ ਵੀਡਿਓ 'ਚ
Rupinder Kaler
November 3rd 2018 07:55 AM
ਪੰਜਾਬੀ ਗਾਇਕ ਅਤੇ ਐਕਟਰ ਜ਼ਿਆਦਾਤਰ ਮੀਡੀਆ ਨੂੰ ਆਪਣੀ ਪਰਸਨਲ ਲਾਈਫ ਤੋਂ ਦੂਰ ਹੀ ਰੱਖਦੇ ਹਨ ।ਬਾਲੀਵੁੱਡ ਦੇ ਮੁਕਾਬਲੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰ ਤੇ ਗਾਇਕ ਆਪਣੀ ਨਿੱਜੀ ਜ਼ਿੰਦਗੀ ਨੂੰ ਲੋਕਾਂ ਨਾਲ ਸ਼ੇਅਰ ਨਹੀਂ ਕਰਦੇ ।ਇਸ ਲਈ ਬਹੁਤ ਸਾਰੇ ਅਜਿਹੇ ਪੰਜਾਬੀ ਕਲਾਕਾਰ ਹਨ ਜਿਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਕਿਸੇ ਨੂੰ ਕੁਝ ਪਤਾ ਨਹੀਂ ਪਰ ਸੋਸ਼ਲ ਮੀਡੀਆ ਨੇ ਇਸ ਸਭ ਤੋਂ ਪਰਦਾ ਹਟਾ ਦਿੱਤਾ ਹੈ । ਸੋਸ਼ਲ ਮੀਡੀਆ 'ਤੇ ਬਹੁਤ ਸਾਰੀਆਂ ਤਸਵੀਰਾਂ ਤੇ ਵੀਡਿਓ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਨ੍ਹਾਂ ਤੋਂ ਬਹੁਤ ਹੱਦ ਤੱਕ ਕਿਸੇ ਦੀ ਨਿੱਜੀ ਜ਼ਿੰਦਗੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ।