Galwakdi: ਤਰਸੇਮ ਜੱਸੜ ਦੀ ਆਵਾਜ਼ ‘ਚ ਰੋਮਾਂਟਿਕ ਗੀਤ ‘Yaar Razi’ ਹੋਇਆ ਰਿਲੀਜ਼

ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ (Galwakdi ) ਦਾ ਇੰਤਜ਼ਾਰ ਪ੍ਰਸ਼ੰਸਕ ਬਹੁਤ ਹੀ ਬੇਸਬਰੀ ਦੇ ਨਾਲ ਕਰ ਰਹੇ ਹਨ। ਫ਼ਿਲਮ ਦਾ ਇੱਕ ਹੋਰ ਮਿੱਠਾ ਜਿਹਾ ਗੀਤ ਯਾਰ ਰਾਜ਼ੀ (Yaar Razi) ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ। ਇਸ ਗੀਤ ਨੂੰ ਤਰਸੇਮ ਜੱਸੜ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਪੜ੍ਹੋ : ਆਰ ਨੇਤ ਤੇ ਗੁਰਲੇਜ ਅਖਤਰ ਦੇ ਨਵੇਂ ਗੀਤ ‘Big Man’ ਨੇ ਛੂਹਿਆ ਦਰਸ਼ਕਾਂ ਦਾ ਦਿਲ, ਅੱਖਾਂ ‘ਚ ਆਏ ਹੰਝੂ
ਯਾਰ ਰਾਜ਼ੀ ਗੀਤ ਦੇ ਬੋਲ ਖੁਦ ਤਰਸੇਮ ਜੱਸੜ ਦੀ ਕਲਮ ਚੋਂ ਹੀ ਨਿਕਲੇ ਤੇ ਗੀਤ ਨੂੰ ਮਿਊਜ਼ਿਕ ਪਵ ਧਾਰੀਆ ਨੇ ਦਿੱਤਾ ਹੈ। ਇਸ ਗੀਤ ਨੂੰ ਫ਼ਿਲਮ ‘ਚ ਤਰਸੇਮ ਜੱਸੜ ਯਾਨੀ ਕਿ ਜਗਤੇਸ਼ਵਰ ਤੇ ਵਾਮਿਕਾ ਗੱਬੀ ਯਾਨੀ ਕਿ ਅੰਬਰ ਉੱਤੇ ਫਿਲਮਾਇਆ ਗਿਆ ਹੈ। ਗੀਤ 'ਚ ਤਰਸੇਮ ਆਪਣੇ ਦਿਲ ਦਾ ਹਾਲ ਦੱਸਦੇ ਹੋਏ ਵਾਮਿਕਾ ਨੂੰ ਆਪਣੇ ਪਿਆਰ ਨੂੰ ਸਮਝਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਗੀਤ ਨੂੰ ਗਾਇਕ ਤਰਸੇਮ ਜੱਸੜ ਨੇ ਵੱਖਰੇ ਅੰਦਾਜ਼ ਦੇ ਨਾਲ ਗਾਇਆ ਹੈ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ। ਜਿਸ ਕਰਕੇ ਗੀਤ ਟਰੈਂਡਿੰਗ 'ਚ ਚੱਲ ਰਿਹਾ ਹੈ।
ਹੋਰ ਪੜ੍ਹੋ : ਆਪਣੇ ਨਵੇਂ ਗੀਤ ‘ਚ ਸ਼ਰਟਲੈੱਸ ਹੋਏ ਹਾਰਡੀ ਸੰਧੂ, ‘Kudiyan Lahore Diyan’ ਗੀਤ ਰਿਲੀਜ਼ ਹੋਣ ਤੋਂ ਬਾਅਦ ਪਾ ਰਿਹਾ ਹੈ ਧੱਕ
ਗਲਵੱਕੜੀ ਫ਼ਿਲਮ ਇਸ ਮਹੀਨੇ 8 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਤੋਂ ਇਲਾਵਾ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਵੱਲੋਂ ਇਸ ਫ਼ਿਲਮ ਨੂੰ ਪੇਸ਼ਕਸ਼ ਕੀਤਾ ਜਾਵੇਗਾ।