GALWAKDI: ਭੰਗੜੇ ਪਾਉਣ ਲਈ ਹੋ ਜਾਓ ਤਿਆਰ, ਤਰਸੇਮ ਜੱਸੜ ਦੀ ਆਵਾਜ਼ ‘ਚ ਰਿਲੀਜ਼ ਹੋਇਆ ਨਵਾਂ ਗੀਤ ‘ਤੋਰ’

ਤਰਸੇਮ ਜੱਸੜ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਗਲਵੱਕੜੀ’ (Galwakdi ) ਜੋ ਕਿ 8 ਅਪ੍ਰੈਲ ਨੂੰ ਰਿਲੀਜ਼ ਹੋਣ ਲਈ ਤਿਆਰ ਹੈ । ਜਿਸ ਕਰਕੇ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ਤੋਰ ਦਰਸ਼ਕਾਂ ਦੀ ਨਜ਼ਰ ਹੋ ਗਿਆ ਹੈ। ਇਹ ਗੀਤ ਬੀਟ ਸੌਂਗ ਹੈ ਜੋ ਕਿ ਦਰਸ਼ਕਾਂ ਨੂੰ ਪਾਰਟੀਆਂ ਤੇ ਵਿਆਹਾਂ 'ਚ ਭੰਗੜੇ ਪਾਉਣ ਲਈ ਮਜ਼ਬੂਰ ਕਰੇਗਾ। ਇਸ ਗੀਤ ਨੂੰ ਤਰਸੇਮ ਜੱਸੜ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਤਰਸੇਮ ਜੱਸੜ ਨੇ ਦੱਸਿਆ ਸੀ ਕਿ ਦਰਸ਼ਕਾਂ ਨੂੰ ਇਸ ਗੀਤ ਦੇ ਨਾਲ ਇੱਕ ਸਰਪ੍ਰਾਈਜ਼ ਵੀ ਦਿੱਤਾ ਜਾਵੇਗਾ।
ਹੋਰ ਪੜ੍ਹੋ : ਪ੍ਰਿੰਸ ਕੰਵਲਜੀਤ ਨੇ ਸਾਂਝਾ ਕੀਤਾ ਆਪਣੀ ਫ਼ਿਲਮ ‘ਚੇਤਾ ਸਿੰਘ’ ਦਾ ਪੋਸਟਰ, ਜਾਣੋ ਕਿਹੜੇ-ਕਿਹੜੇ ਕਲਾਕਾਰ ਹੋਣਗੇ ਇਸ ਫ਼ਿਲਮ ‘ਚ ਸ਼ਾਮਿਲ
ਜੀ ਹਾਂ ਇਸ ਗੀਤ 'ਚ ਵੱਡਾ ਸਰਪ੍ਰਾਈਜ਼ ਇਹ ਹੈ ਕਿ ਗਾਣੇ ਦੇ ਮਿਊਜ਼ਿਕ ਵੀਡੀਓ 'ਚ ਤਰਸੇਮ ਤੇ ਵਾਮਿਕਾ ਤੋਂ ਇਲਾਵਾ ਅਦਾਕਾਰਾ ਮੈਂਡੀ ਤੱਖਰ ਵੀ ਨਜ਼ਰ ਆ ਰਹੀ ਹੈ। ਜਿਸ ਤੋਂ ਲੱਗਦਾ ਹੈ ਮੈਂਡੀ ਤੱਖਰ ਫ਼ਿਲਮ 'ਚ ਅਦਾਕਾਰੀ ਕਰਦੀ ਹੋਈ ਨਜ਼ਰ ਆ ਸਕਦੀ ਹੈ। ਤੋਰ ਗੀਤ ਦੇ ਬੋਲ ਵੀ ਤਰਸੇਮ ਜੱਸੜ ਨੇ ਹੀ ਲਿਖੇ ਤੇ ਮਿਊਜ਼ਿਕ ਮਿਕਸ ਸਿੰਘ ਨੇ ਦਿੱਤਾ ਹੈ। ਦਰਸ਼ਕਾਂ ਵੱਲੋਂ ਇਸ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਹੋਰ ਪੜ੍ਹੋ : ‘RRR’ Twitter Reaction: ਐੱਸਐੱਸ ਰਾਜਾਮੌਲੀ ਨੇ ਲੁੱਟੀ ਵਾਹ-ਵਾਹੀ, ਦਰਸ਼ਕਾਂ ਨੇ ਫ਼ਿਲਮ ਨੂੰ ਕਿਹਾ 'ਮਾਸਟਰਪੀਸ'
ਤਰਸੇਮ ਤੇ ਵਾਮਿਕਾ ਤੋਂ ਇਲਾਵਾ ਇਸ ਫ਼ਿਲਮ ‘ਚ ਬੀ.ਐੱਨ ਸ਼ਰਮਾ, ਰੁਪਿੰਦਰ ਰੂਪੀ, ਰਘਬੀਰ ਬੋਲੀ, ਹਨੀ ਮੱਟੂ ਵਰਗੇ ਕਈ ਹੋਰ ਕਲਾਕਾਰ ਨਜ਼ਰ ਆਉਣਗੇ। ਗਲਵੱਕੜੀ ਫ਼ਿਲਮ ਦੀ ਕਹਾਣੀ ਰਣਦੀਪ ਚਾਹਲ ਨੇ ਲਿਖੀ ਹੈ ਤੇ ਸ਼ਰਨ ਆਰਟ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ। ਵਿਹਲੀ ਜਨਤਾ ਫਿਲਮਸ ਤੇ ਓਮ ਜੀ ਸਟਾਰ ਸਟੂਡੀਓਸ ਦੀ ਪੇਸ਼ਕਸ਼ ਵਾਲੀ ਇਹ ਫ਼ਿਲਮ ਇਸੇ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ ।