1989 'ਚ ਆਈ ਇਸ ਫਿਲਮ ਦੇ ਗੀਤ ਦਾ ਨੇਹਾ ਕੱਕੜ ਨੇ ਕੱਢਿਆ ਨਵਾਂ ਵਰਜਨ ,ਵੇਖੋ ਵੀਡਿਓ
Shaminder
December 15th 2018 05:20 PM
ਨੇਹਾ ਕੱਕੜ ਵੱਲੋਂ ਗਾਏ ਗਏ ਗੀਤ 'ਗਲੀ ਗਲੀ ਮੇਂ' ਦਾ ਨਵਾਂ ਵਰਜਨ ਆ ਚੁੱਕਿਆ ਹੈ । ਨੇਹਾ ਕੱਕੜ ਵੱਲੋਂ ਗਾਏ ਇਸ ਗੀਤ ਦੇ ਬੋਲ ਰਸ਼ਮੀ ਵਿਰਾਗ ਨੇ ਲਿਖੇ ਜਦਕਿ ਇਸ ਗੀਤ ਦੇ ਅਸਲੀ ਬੋਲ ਅਨੰਦ ਬਖਸ਼ੀ ਨੇ ਲਿਖੇ ਸਨ । ਇਸ ਗੀਤ ਨੂੰ ਮਿਊਜ਼ਿਕ ਦਿੱਤਾ ਹੈ ਤਨਿਸ਼ਕ ਬਾਗਚੀ ਨੇ । ਇਹ ਗੀਤ ਹਿੰਦੀ ਫਿਲਮ ਤ੍ਰਿਦੇਵ 'ਚ ਗਾਇਆ ਗਿਆ ਸੀ ।ਇਸ ਗੀਤ ਨੂੰ ਜੈਕੀ ਸ਼ਰਾਫ ਅਤੇ ਸੰਗੀਤਾ ਬਿਜਲਾਨੀ 'ਤੇ ਫਿਲਮਾਇਆ ਗਿਆ ਸੀ ।