ਅੱਜ ਕੱਲ੍ਹ ਲੋਕਾਂ ਦੀ ਜੀਵਨ ਸ਼ੈਲੀ ਪੂਰੀ ਤਰ੍ਹਾਂ ਬਦਲ ਚੁੱਕੀ ਹੈ । ਅਜਿਹੇ ‘ਚ ਲੋਕ ਆਪਣੀ ਸਿਹਤ ਦਾ ਧਿਆਨ ਵੀ ਨਹੀਂ ਰੱਖ ਪਾ ਰਹੇ । ਜਿਸ ਕਾਰਨ ਲੋਕਾਂ ਨੂੰ ਮੋਟਾਪੇ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਕੁਝ ਆਦਤਾਂ ਨੂੰ ਅਪਣਾ ਕੇ ਤੁਸੀਂ ਵੀ ਖੁਦ ਨੂੰ ਫਿੱਟ ਰੱਖ ਸਕਦੇ ਹੋ । ਭਾਰ ਘਟਾਉਣ (weight) ਦੇ ਲਈ ਲੋਕ ਕਈ ਤਰੀਕੇ ਅਪਣਾਉਂਦੇ ਹਨ ਅਤੇ ਭਾਰ ਘਟਾਉਣ ‘ਚ ਲੰਮਾ ਸਮਾਂ ਲੱਗ ਸਕਦਾ ਹੈ । ਪਾਣੀ ਸਿਹਤ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ।ਤੁਸੀਂ ਆਪਣੇ ਦਿਨ ਦੀ ਸ਼ੁਰੂਆਤ ਪਾਣੀ ਦੇ ਨਾਲ ਕਰ ਸਕਦੇ ਹੋ ।
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਬਿਨਾਂ ਕਿਸੇ ਟ੍ਰੇਨਰ ਤੋਂ ਇਸ ਤਰ੍ਹਾਂ ਘਟਾਇਆ ਆਪਣਾ ਵਜ਼ਨ
ਪਾਣੀ ਪੀਣ ਦੇ ਨਾਲ ਜਿੱਥੇ ਸਰੀਰ ‘ਚ ਕੈਲੋਰੀ ਨੂੰ ਘੱਟ ਕਰਨ ਦੀ ਤਾਕਤ ਹੁੰਦੀ ਹੈ, ਉੱਥੇ ਹੀ ਪਾਣੀ ਪੀਣ ਦੀ ਆਦਤ ਕਾਰਨ ਤੁਹਾਡੇ ਭੋਜਨ ਦੀ ਮਾਤਰਾ ਵੀ ਘੱਟ ਜਾਵੇਗੀ । ਇਸ ਦੇ ਨਾਲ ਤੁਹਾਨੂੰ ਭਾਰ ਘਟਾਉਣ ‘ਚ ਵੀ ਮਦਦ ਮਿਲੇਗੀ । ਜੇ ਪਾਣੀ ਕੋਸਾ ਹੋਵੇ ਅਤੇ ਉਸ ‘ਚ ਨਿੰਬੂ ਪਾ ਕੇ ਇਸਤੇਮਾਲ ਕੀਤਾ ਜਾਵੇ ਤਾਂ ਇਹ ਹੋਰ ਵੀ ਫਾਇਦੇਮੰਦ ਰਹੇਗਾ । ਇਸ ਲਈ ਸਵੇਰੇ ਉੱਠ ਕੇ ਤੁਹਾਨੂੰ ਆਪਣੇ ਦਿਨ ਦੀ ਸ਼ੁਰੂਆਤ ਪਾਣੀ ਦੇ ਨਾਲ ਕਰਨੀ ਚਾਹੀਦੀ ਹੈ ।
ਤੁਸੀਂ ਬ੍ਰੇਕਫਾਸਟ ‘ਚ ਪ੍ਰੋਟੀਨ ਨਾਲ ਭਰਪੂਰ ਖਾਣਾ ਖਾ ਸਕਦੇ ਹੋ ਕਿਉਂਕਿ ਇਸ ਨਾਲ ਤੁਹਾਨੂੰ ਜ਼ਿਆਦਾ ਭੁੱਖ ਨਹੀਂ ਲੱਗੇਗੀ ਅਤੇ ਤੁਹਾਡਾ ਪੇਟ ਜ਼ਿਆਦਾ ਦੇਰ ਤੱਕ ਭਰਿਆ ਰਹੇਗਾ । ਇਸ ਤੋਂ ਇਲਾਵਾ ਕਸਰਤ ਬਹੁਤ ਜ਼ਰੂਰੀ ਹੁੰਦੀ ਹੈ ਤੁਸੀਂ ਜੇ ਕਸਰਤ ਨਹੀਂ ਕਰਦੇ ਤਾਂ ਘਰ ‘ਚ ਹੀ ਥੋੜੀ ਬਹੁਤ ਐਕਸਰਸਾਈਜ਼ ਜ਼ਰੂਰ ਕਰੋ । ਕਿਉਂਕਿ ਇਸ ਨਾਲ ਤੁਸੀਂ ਤਰੋਤਾਜ਼ਾ ਮਹਿਸੂਸ ਕਰੋਗੇ । ਇਸ ਦੇ ਨਾਲ ਹੀ ਵਰਜਿਸ਼ ਦੇ ਨਾਲ ਤੁਸੀਂ ਆਪਣਾ ਵਜ਼ਨ ਵੀ ਘਟਾ ਸਕਦੇ ਹੋ ।