ਦੇਖੋ ਵੀਡੀਓ : ਗਗਨ ਕੋਕਰੀ ਆਪਣੇ ਨਵੇਂ ਗੀਤ ‘Blessings Of Sister’ ਦੇ ਟੀਜ਼ਰ ਨਾਲ ਦਰਸ਼ਕਾਂ ਨੂੰ ਕਰ ਰਹੇ ਨੇ ਭਾਵੁਕ
Lajwinder kaur
November 22nd 2020 01:51 PM
ਪੰਜਾਬੀ ਗਾਇਕ ਗਗਨ ਕੋਕਰੀ ਬਹੁਤ ਜਲਦ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਹੇ ਨੇ । ਉਹ ‘Blessings Of Sister’ ਟਾਈਟਲ ਹੇਠ ਖ਼ੂਬਸੂਰਤ ਗੀਤ ਲੈ ਕੇ ਆ ਰਹੇ ਨੇ । ਦਰਸ਼ਕਾਂ ਨੂੰ ਇਸ ਗੀਤ ਦੇ ਨਾਲ ਜੋੜਦੇ ਹੋਏ ਟੀਜ਼ਰ ਨੂੰ ਦਰਸ਼ਕਾਂ ਦੇ ਸਨਮੁੱਖ ਕਰ ਦਿੱਤਾ ਗਿਆ ਹੈ ।
ਜੇ ਗੱਲ ਕਰੀਏ ਟੀਜ਼ਰ ਦੀ ਤਾਂ 2 ਮਿੰਟ 25 ਸੈਕਿੰਡ ਦੀ ਛੋਟੀ ਜਿਹੀ ਝਲਕ ‘ਚ ਭੈਣ-ਭਰਾ ਦੇ ਖ਼ੂਬਸੂਰਤ ਰਿਸ਼ਤੇ ਨੂੰ ਬਹੁਤ ਹੀ ਪਿਆਰੇ ਅੰਦਾਜ਼ ਦੇ ਨਾਲ ਪੇਸ਼ ਕੀਤਾ ਗਿਆ ਹੈ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ JOBAN CHEEMA ਤੇ ਮਿਊਜ਼ਿਕ ਲਾਡੀ ਗਿੱਲ ਨੇ ਦਿੱਤਾ ਹੈ । ਗਾਣਾ ਦੇ ਪੂਰੇ ਵੀਡੀਓ ਨੂੰ ROYAL SINGH ਨੇ ਇੰਡੀਆ ‘ਚ ਤੇ AMIT KUMAR FILMS ਨੇ ਕੈਨੇਡਾ ‘ਚ ਤਿਆਰ ਕੀਤਾ ਹੈ। ਇਹ ਗੀਤ ਬਹੁਤ ਜਲਦ WHITE HILL MUSIC ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ । ਉਦੋਂ ਤੱਕ ਤੁਸੀਂ ਟੀਜ਼ਰ ਦਾ ਅਨੰਦ ਲਵੋ ।
View this post on Instagram