ਗਗਨ ਕੋਕਰੀ ਦਾ ਕੋਰੋਨਾ ਵਾਇਰਸ ਦਾ ਟੈਸਟ ਆਇਆ ਨੈਗਟਿਵ, ਇਸ ਤਰ੍ਹਾਂ ਜਤਾਈ ਖੁਸ਼ੀ
Rupinder Kaler
July 6th 2020 04:24 PM
ਪੰਜਾਬੀ ਗਾਇਕ ਗਗਨ ਕੋਕਰੀ ਕੁਝ ਦਿਨ ਪਹਿਲਾਂ ਹੀ ਆਪਣੇ ਘਰ ਤੋਂ ਆਸਟ੍ਰੇਲੀਆ ਲਈ ਰਵਾਨਾ ਹੋਇਆ ਸੀ । ਜਦੋਂ ਉਹ ਇੱਥੇ ਪਹੁੰਚੇ ਸਨ ਤਾਂ ਉਹਨਾਂ ਨੇ ਜਹਾਜ਼ ਤੋਂ ਉਤਰਦੇ ਸਾਰ ਹੀ ਆਪਣੇ ਆਪ ਨੂੰ ਇੱਕ ਹੋਟਲ ਵਿੱਚ ਇਕਾਂਤਵਾਸ ਵਿੱਚ ਚਲੇ ਗਏ ਸਨ । ਇਸ ਸਭ ਦੇ ਚਲਦੇ ਉਹਨਾਂ ਨੇ ਹੁਣ ਇੱਕ ਪੋਸਟ ਪਾਈ ਹੈ । ਇਸ ਪੋਸਟ ਰਾਹੀਂ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਪੂਰੇ ਘਟਨਾਕ੍ਰਮ ਤੋਂ ਜਾਣੂ ਕਰਵਾਇਆ ਹੈ ।