ਕਿਹੜੀ ਗਾਇਕਾ ਦੇ ਨਾਲ ਲੈ ਕੇ ਆ ਰਹੇ ਨੇ ਗਗਨ ਕੋਕਰੀ ਆਪਣਾ ਪਹਿਲਾਂ ਡਿਊਟ ਗੀਤ!
ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਫੈਨਜ਼ ਲਈ ਇੱਕ ਤੋਂ ਬਾਅਦ ਇੱਕ ਗੀਤ ਲੈ ਕੇ ਆ ਰਹੇ ਨੇ ਤੇ ਨਾਲ ਹੀ ਨਵੇਂ ਸਰਪ੍ਰਾਈਜ਼ ਵੀ। ਜੀ ਹਾਂ ਉਨ੍ਹਾਂ ਦਾ ਹਾਲ ਹੀ ‘ਚ 302 ਗਾਣਾ ਆਇਆ ਸੀ ਤੇ ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਨਵੇਂ ਗੀਤ ‘ਗੱਲਬਾਤ’ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਹੈ। ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, “Next single GALBAAT
My first duet and gaane di poori GALBAAT..’’
View this post on Instagram
ਇਸ ਤੋਂ ਇਲਾਵਾ ਦੱਸ ਦਈਏ ਇਹ ਗਗਨ ਕੋਕਰੀ ਦਾ ਪਹਿਲਾਂ ਡਿਊਟ ਗਾਣਾ ਹੋਣ ਜਾ ਰਿਹਾ ਹੈ। ਜਿਸ 'ਚ ਸਾਥ ਦੇਣਗੇ ਪੰਜਾਬ ਦੀ ਬੁਲੰਦ ਆਵਾਜ਼ ਦੀ ਮਾਲਕ ਪੰਜਾਬੀ ਗਾਇਕਾ ਰਮਨ ਰੋਮਾਣਾ। ਜੇ ਗੱਲ ਕਰੀਏ ਗੀਤ ਦੀ ਤਾਂ ਇੱਕ ਵਾਰ ਫਿਰ ਤੋਂ ਸ਼ਤਰਜ ਗੀਤ ਦੀ ਪੂਰੀ ਟੀਮ ਇਸ ਗੀਤ ‘ਚ ਇਕੱਠੇ ਕੰਮ ਕਰਦੇ ਹੋਏ ਨਜ਼ਰ ਆਉਣਗੇ। ਗੀਤ ਦੇ ਬੋਲ ਗੁਪੀ ਢਿੱਲੋਂ ਦੀ ਕਲਮ 'ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡੀ ਗਿੱਲ ਨੇ ਦਿੱਤਾ ਹੈ। ਗੱਲਬਾਤ ਗੀਤ ਦੀ ਵੀਡੀਓ ਰਾਹੁਲ ਦੱਤਾ ਨੇ ਤਿਆਰ ਕੀਤੀ ਹੈ। ਗੀਤ ਦੀ ਵੀਡੀਓ 'ਚ ਗਗਨ ਕੋਕਰੀ ਅਦਾਕਾਰੀ ਵੀ ਖੁਦ ਕਰਦੇ ਹੋਏ ਨਜ਼ਰ ਆਉਣਗੇ ਤੇ ਅਦਾਕਾਰੀ 'ਚ ਸਾਥ ਦੇਣਗੇ ਫੀਮੇਲ ਮਾਡਲ ਓਸ਼ਿਨ ਬਰਾੜ। ਫ਼ਿਲਹਾਲ ਗੀਤ ਦੇ ਰਿਲੀਜ਼ ਦੇ ਬਾਰੇ ਗਗਨ ਕੋਕਰੀ ਨੇ ਖੁਲਾਸਾ ਨਾ ਕਰਦੇ ਹੋਏ ਸਸਪੈਂਸ ਰੱਖ ਦਿੱਤਾ ਹੈ। ਹੁਣ ਦੇਖਣ ਇਹ ਹੋਵੇਗਾ ਕਿ ਗਗਨ ਕੋਕਰੀ ਦਾ ਇਹ ਗੀਤ ਕਦੋਂ ਰਿਲੀਜ਼ ਹੁੰਦਾ ਹੈ।
View this post on Instagram
ਜੇ ਗੱਲ ਕਰੀਏ ਗਗਨ ਕੋਕਰੀ ਦੇ ਕੰਮ ਦੀ ਤਾਂ ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਯਾਰਾ ਵੇ’ ਦਰਸ਼ਕਾਂ ਦੇ ਸਨਮੁਖ ਹੋਈ ਸੀ। ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਗਗਨ ਕੋਕਰੀ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ‘ਬਲੈਸਿੰਗਸ ਆਫ਼ ਰੱਬ’, ‘ਬਲੈਸਿੰਗਸ ਆਫ਼ ਬੇਬੇ’ ਤੇ ‘ਬਲੈਸਿੰਗਸ ਆਫ਼ ਬਾਪੂ’, ‘ਸ਼ੈਡ ਆਫ ਬਲੈਕ’, ‘ਇੰਪੋਸੀਬਲ’ ਵਰਗੇ ਕਈ ਸੁਪਰਹਿੱਟ ਗੀਤ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰ ਚੁੱਕੇ ਹਨ।