Mr Punjab 2019 : ਗਗਨ ਕੋਕਰੀ ਨੇ ਗਰੈਂਡ ਫਿਨਾਲੇ ਦੇ ਮਹਾਂਮੰਚ 'ਤੇ ਲਗਾਏ ਚਾਰ ਚੰਨ, ਹਰ ਕੋਈ ਨੱਚਣ ਲਈ ਹੋਇਆ ਮਜਬੂਰ

ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਜਿੰਨ੍ਹਾਂ ਨੂੰ ਬਾਪੂ ਦੀ ਬਲੈਸਿੰਗ ਵੀ ਅਤੇ ਬੇਬੇ ਦਾ ਵੀ ਅਸ਼ੀਰਵਾਦ, ਜਿੰਨ੍ਹਾਂ ਪਿੱਛੇ ਜ਼ਿਮੀਦਾਰ ਜੱਟੀਆਂ ਦੀ ਡਾਂਗ ਖੜਕਦੀ ਰਹਿੰਦੀ ਹੈ। ਜੀ ਹਾਂ ਗਗਨ ਕੋਕਰੀ ਨੇ ਆਪਣੇ ਸ਼ਾਨਦਾਰ ਗਾਣਿਆਂ ਨਾਲ ਸਟੇਜ 'ਤੇ ਤਹਿਲਕਾ ਮਚਾ ਦਿੱਤਾ। ਹਰ ਕੋਈ ਉਹਨਾਂ ਦੇ ਗੀਤ 'ਤੇ ਸੀਟ ਤੋਂ ਉੱਠ ਕੇ ਭੰਗੜਾ ਪਾ ਰਿਹਾ ਸੀ। ਉਹਨਾਂ ਦੇ ਸਟੇਜ ‘ਤੇ ਆਉਂਦੇ ਹੀ ਦਰਸ਼ਕ ਵੀ ਪੂਰੇ ਉਤਸਾਹਿਤ ਹੋ ਗਏ ਅਤੇ ਉਹਨਾਂ ਦੇ ਗਾਣਿਆਂ ‘ਤੇ ਹਰ ਕੋਈ ਭੰਗੜੇ ਪਾਉਣ ਲਈ ਮਜਬੂਰ ਹੋ ਗਿਆ।
gagan kokri
ਮਿਸਟਰ ਪੰਜਾਬ 2019 ਦਾ ਇਹ ਮਾਹਾਂ ਮੁਕਾਬਲਾ ਸੀ.ਟੀ. ਇੰਸਟੀਟਿਊਟ, ਸ਼ਾਹਪੁਰ ਕੈਂਪਸ ਨਕੋਦਰ ਰੋਡ ਜਲੰਧਰ ਵਿਖੇ ਹੋ ਰਿਹਾ ਹੈ।ਇਹਨਾਂ ਨੌਂ ਪ੍ਰਤੀਭਾਗੀਆਂ ‘ਚ ਹਰ ਕੋਈ ਮਿਸਟਰ ਪੰਜਾਬ 2019 ਦੇ ਖਿਤਾਬ ਲਈ ਪੂਰਾ ਜ਼ੋਰ ਲਗਾ ਰਿਹਾ ਹੈ। ਪਰ ਇਹ ਖਿਤਾਬ ਉਸ ਦੇ ਹਿੱਸੇ ਹੀ ਜਾਏਗਾ ਜਿਹੜਾ ਦਰਸ਼ਕਾਂ ਅਤੇ ਜੱਜਾਂ ਦੀਆਂ ਉਮੀਦਾਂ ‘ਤੇ ਪੂਰੀ ਤਰ੍ਹਾਂ ਖਰਾ ਉਤਰੇਗਾ।ਸਿਤਾਰਿਆਂ ਦੀ ਪਰਫਾਰਮੈਂਸ ਦੇ ਨਾਲ ਨਾਲ ਕੰਟੈਸਟੇਂਟਸ ਦਾ ਜੋਸ਼ ਵੀ ਸ਼ਿਖਰਾਂ ‘ਤੇ।
gagan kokri
ਮਿਸਟਰ ਪੰਜਾਬ 2019 ਦਾ ਇਹ ਸ਼ਾਨਦਾਰ ਪ੍ਰੋਗਰਾਮ ਪੀਟੀਸੀ ਪੰਜਾਬੀ 'ਤੇ ਲਾਈਵ ਚੱਲ ਰਿਹਾ ਹੈ ਤੇ ਇਸ ਤੋਂ ਇਲਾਵਾ ਪੀਟੀਸੀ ਪਲੇਅ ਐਪ 'ਤੇ ਵੀ ਮਿਸਟਰ ਪੰਜਾਬ 2019 ਦਾ ਸਿੱਧਾ ਪ੍ਰਸਾਰਣ ਦੇਖਿਆ ਜਾ ਸਕਦਾ ਹੈ।