ਗਗਨ ਕੋਕਰੀ ਆਪਣੇ ਨਵੇਂ ਗੀਤ ‘ਗੀਟੀਆਂ’ ਦੇ ਨਾਲ ਬਹੁਤ ਜਲਦ ਦਰਸ਼ਕਾਂ ਦੇ ਰੂ-ਬ-ਰੂ ਹੋਣ ਜਾ ਰਹੇ ਹਨ। ਜੀ ਹਾਂ ਇਸ ਦੀ ਜਾਣਕਾਰੀ ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਪੋਸਟਰ ਸ਼ੇਅਰ ਕਰਕੇ ਦਿੱਤੀ ਹੈ। ਉਨ੍ਹਾਂ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪਹਿਲੀ ਝਲਕ ਗੀਟੀਆਂ ਦੀ.. ਲੰਬੇ ਸਮੇਂ ਤੋਂ ਇਸ ਗਾਣੇ ਦੀ ਉਡੀਕ ਕਰ ਰਹੇ ਹਾਂ ਅਤੇ ਆਖਿਰਕਾਰ ਇਹ 25 ਅਗਸਤ ਨੂੰ ਆ ਰਿਹਾ ਹੈ..’RAHUL DUTTA
View this post on Instagram
ਹੋਰ ਵੇਖੋ:ਜਾਣੋ ਮਹਿਲਾ ਫੈਨ ਦੀ ਇਸ ਹਰਕਤ ‘ਤੇ ਸਲਮਾਨ ਖ਼ਾਨ ਨੂੰ ਕਿਉਂ ਆਇਆ ਗੁੱਸਾ, ਵਾਇਰਲ ਹੋਈ ਵੀਡੀਓ
ਜੀ ਹਾਂ ਇਸ ਗੀਤ ਨੂੰ ਗਗਨ ਕੋਕਰੀ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਗੁੱਪੀ ਢਿੱਲੋਂ ਦੀ ਕਲਮ ‘ਚੋਂ ਨਿਕਲੇ ਨੇ। ਗੋਲਡ ਈ ਗਿੱਲ ਹੋਰਾਂ ਨੇ ਇਸ ਗਾਣੇ ਨੂੰ ਮਿਊਜ਼ਿਕ ਦਿੱਤਾ ਹੈ। ‘ਗੀਟੀਆਂ’ ਗਾਣੇ ਦੀ ਵੀਡੀਓ ਰਾਹੁਲ ਦੱਤ ਵੱਲੋਂ ਬਣਾਈ ਗਈ ਹੈ। ਇਹ ਗਾਣਾ 25 ਅਗਸਤ ਨੂੰ ਜੱਸ ਰਿਕਾਡਸ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਗਗਨ ਕੋਕਰੀ ਗੀਤਾਂ ਤੋਂ ਇਲਾਵਾ ਅਦਾਕਾਰੀ ‘ਚ ਆਪਣਾ ਜ਼ੌਹਰ ਦਿਖਾ ਚੁੱਕੇ ਹਨ। ‘ਯਾਰੇ ਵੇ’ ‘ਚ ਉਨ੍ਹਾਂ ਵੱਲੋਂ ਬੂਟੇ ਨਾਂਅ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਗਾਏ ਗਾਣਿਆਂ ਨੂੰ ਵੀ ਸਰੋਤੇ ਖੂਬ ਪਸੰਦ ਕਰਦੇ ਹਨ।