ਗਗਨ ਕੋਕਰੀ ਦਾ ਪਹਿਲਾ ਡਿਊਟ ਗੀਤ ‘ਗੱਲਬਾਤ’ ਛਾਇਆ ਟਰੈਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਗਾਇਕ ਗਗਨ ਕੋਕਰੀ ਆਪਣੇ ਪਹਿਲੇ ਡਿਊਟ ਸੌਂਗ ਦੇ ਨਾਲ ਦਰਸ਼ਕਾਂ ਦੇ ਸਨਮੁਖ ਹੋ ਚੁੱਕੇ ਹਨ। ਇਸ ਗੀਤ ਨੂੰ ਗਗਨ ਕੋਕਰੀ ਤੇ ਸੁਰਾਂ ਦੀ ਰਾਣੀ ਰਮਨ ਰੋਮਾਣਾ ਨੇ ਮਿਲ ਕੇ ਆਪਣੀ-ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ।
ਹੋਰ ਵੇਖੋ:ਅਮਰਿੰਦਰ ਗਿੱਲ ਤੇ ਸੱਜਣ ਅਦੀਬ ਦੀ ਆਵਾਜ਼ ‘ਚ ਫ਼ਿਲਮ ‘ਲਾਈਏ ਜੇ ਯਾਰੀਆਂ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਛਾਇਆ ਟਰੈਡਿੰਗ ‘ਚ
ਗੀਤ ਦੇ ਬੋਲ ਗੁਪੀ ਢਿੱਲੋਂ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡੀ ਗਿੱਲ ਨੇ ਦਿੱਤਾ ਹੈ। ਜੇ ਗੱਲ ਕਰੀਏ ‘ਗੱਲਬਾਤ’ ਗਾਣੇ ਦੀ ਵੀਡੀਓ ਤਾਂ ਉਸ ਨੂੰ ਰਾਹੁਲ ਦੱਤਾ ਨੇ ਤਿਆਰ ਕੀਤਾ ਹੈ। ਗੀਤ ਦੀ ਵੀਡੀਓ ‘ਚ ਗਗਨ ਕੋਕਰੀ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਅਦਾਕਾਰੀ ‘ਚ ਸਾਥ ਦੇ ਰਹੀ ਹੈ ਖ਼ੂਬਸੂਰਤ ਫੀਮੇਲ ਮਾਡਲ ਓਸ਼ਿਨ ਬਰਾੜ। ਵੀਡੀਓ ‘ਚ ਪਤੀ-ਪਤਨੀ ਦੀ ਨੋਕ ਝੋਕ ਵਾਲੇ ਪਿਆਰ ਨੂੰ ਪੇਸ਼ ਕੀਤਾ ਗਿਆ ਹੈ। ਗੀਤ ਨੂੰ ਸਾਗਾ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗੀਤ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਗੀਤ ਟਰੈਡਿੰਗ ‘ਚ ਛਾਇਆ ਹੋਇਆ ਹੈ।