5 ਅਗਸਤ 2021 ਦੀ ਸਵੇਰ ਭਾਰਤ ਵਾਸੀਆਂ ਲਈ ਚੰਗੀ ਖਬਰ ਲੈ ਕੇ ਆਈ, ਜਿਸ ਤੋਂ ਬਾਅਦ ਪੂਰੇ ਦੇਸ਼ ‘ਚ ਜਸ਼ਨ ਦਾ ਮਾਹੌਲ ਛਾਇਆ ਪਿਆ ਹੈ। 41 ਸਾਲ ਬਾਅਦ ਭਾਰਤੀ ਮਰਦ ਹਾਕੀ ਟੀਮ ਨੇ ਇਤਿਹਾਸ ਰਚਿਆ ਹੈ । ਵਿਰੋਧੀ ਟੀਮ ਜਰਮਨੀ ਨੂੰ 5-4 ਤੋਂ ਹਰਾ ਕੇ ਕਾਂਸੀ ਦਾ ਮੈਡਲ ਆਪਣੇ ਨਾਂਅ ਕਰ ਲਿਆ ਹੈ। ਟੋਕੀਓ ‘ਚ ਜਾਰੀ ਓਲੰਪਿਕ ਖੇਡਾਂ ‘ਚ ਇਹ ਭਾਰਤ ਦਾ ਚੌਥਾ ਮੈਡਲ ਹੈ । ਇਸ ਤੋਂ ਬਾਅਦ ਬਾਲੀਵੁੱਡ ਦੇ ਗਲਿਆਰਿਆਂ ਤੋਂ ਲੈ ਕੇ ਪਾਲੀਵੁੱਡ ਤੱਕ ਵਧਾਈਆਂ ਵਾਲੀਆਂ ਪੋਸਟਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
image source- instagram
ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਸਿੱਧੂ ਲੈ ਕੇ ਆ ਰਹੇ ਨੇ ਨਵਾਂ ਗੀਤ ‘SALON’, 9 ਅਗਸਤ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਹੋਵੇਗਾ ਰਿਲੀਜ਼
ਹੋਰ ਪੜ੍ਹੋ : ਗਾਇਕ ਦਿਲਜੀਤ ਦੋਸਾਂਝ ਨੇ ਮਿਊਜ਼ਿਕ ਡਾਇਰੈਕਟਰ ਇੰਟੈਂਸ ਦੀ ਲਗਾਈ ਕਲਾਸ, ਕਿਹਾ- ਬਣਾ ਦੇ ਵੇ ਬਣਾ ਦੇ ਭੰਗੜੇ ਵਾਲਾ ਗਾਣਾ
image source- instagram
ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਹਾਕੀ ਖਿਡਾਰੀਆਂ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ – ‘ਬਹੁਤ ਵਧੀਆ ਪਿੰਡਾਂ ਆਲਿਓ...ਤੁਸੀਂ ਇਸਨੂੰ 41 ਸਾਲਾਂ ਬਾਅਦ ਕੀਤਾ ਹੈ...ਸਾਰੇ ਖਿਡਾਰੀਆਂ ਲਈ ਇਸਦੇ ਪਿੱਛੇ ਤੁਹਾਡੀ ਸਭ ਦੀ ਬਹੁਤ ਹੀ ਸਖਤ ਮਿਹਨਤ ਸ਼ਾਮਿਲ ਹੈ ਅਤੇ ਤੁਹਾਡੇ ਮਾਪਿਆਂ ਦੀ ਸਖਤ ਮਿਹਨਤ #indianhockeyteam’। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਹਾਕੀ ਟੀਮ ਨੂੰ ਵਧਾਈਆਂ ਦੇ ਰਹੇ ਨੇ।
image source- instagram
ਦੱਸ ਦਈਏ ਹਾਕੀ ਖਿਡਾਰੀ ਮਨਦੀਪ ਸਿੰਘ ਨੇ ਇਸ ਜਿੱਤ ਲਈ ਸਾਥੀਆਂ ਖਿਡਾਰੀਆਂ, ਕੋਚ , ਸਪੋਰਟਿੰਗ ਸਟਾਫ਼ ਅਤੇ ਦੇਸ ਵਾਸੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਉਨ੍ਹਾਂ ਨੇ ਕਿਹਾ, ''ਮੈਂ ਇਹ ਜਿੱਤ ਕੋਵਿਡ ਵਾਰੀਅਰਜ਼ ਨੂੰ ਸਮਰਪਿਤ ਕਰਦਾ ਹਾਂ ਜੋ ਲਗਾਤਾਰ ਜ਼ਿੰਦਗੀਆਂ ਬਚਾਉਣ ਲਈ ਕੰਮ ਕਰ ਰਹੇ ਹਨ।''