'ਯਾਰਾ ਵੇ' 'ਚ ਨਸੀਬੋ 'ਤੇ ਬੂਟੇ ਦੀ ਲਵ ਸਟੋਰੀ ਹੋਵੇਗੀ ਕੁਝ ਖਾਸ, ਦੇਖੋ ਤਸਵੀਰਾਂ
'ਯਾਰਾ ਵੇ' 'ਚ ਨਸੀਬੋ 'ਤੇ ਬੂਟੇ ਦੀ ਲਵ ਸਟੋਰੀ ਹੋਵੇਗੀ ਕੁਝ ਖਾਸ, ਦੇਖੋ ਤਸਵੀਰਾਂ : ਗਗਨ ਕੋਕਰੀ ਅਤੇ ਯੁਵਰਾਜ ਹੰਸ ਦੀ ਫਿਲਮ 'ਯਾਰਾ ਵੇ' ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਦਾ ਇੱਕ ਹੋਰ ਪੋਸਟਰ ਸਾਹਮਣੇ ਆਇਆ ਹੈ ਜਿਸ 'ਚ ਗਗਨ ਕੋਕਰੀ, ਯੁਵਰਾਜ ਹੰਸ, ਅਤੇ ਰਘਵੀਰ ਬੋਲੀ ਇਕੱਠੇ ਤਸਵੀਰ ਖਿਚਵਾਉਂਦੇ ਨਜ਼ਰ ਆ ਰਹੇ ਹਨ। ਫਿਲਮ ਦਾ ਟਰੇਲਰ 11 ਮਾਰਚ ਨੂੰ ਰਿਲੀਜ਼ ਕੀਤਾ ਜਾਣਾ ਹੈ ਜਿਸ ਦੀ ਜਾਣਕਾਰੀ ਇਹ ਪੋਸਟਰ ਸਾਂਝਾਂ ਕਰਕੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਵੀ ਗਗਨ ਕੋਕਰੀ ਵੱਲੋਂ ਫਿਲਮ ਦੇ ਸੈੱਟ ਤੋਂ ਤਸਵੀਰਾਂ ਸਾਂਝੀਆਂ ਕੀਤੀਆਂ ਜਾ ਚੁੱਕੀਆਂ ਹਨ।
View this post on Instagram
ਫ਼ਿਲਮ ਨਿਰਦੇਸ਼ਕ ਰਾਕੇਸ਼ ਮਹਿਤਾ ਦੀ ਨਵੀਂ ਫ਼ਿਲਮ ‘ਯਾਰਾ ਵੇ’ ਦਰਸ਼ਕਾਂ ਨੂੰ ਤਿੰਨ ਦੋਸਤਾਂ ਦੀ ਖੂਬਸੂਰਤ ਕਹਾਣੀ ਦੇ ਨਾਲ ਨਾਲ ਅਤੀਤ ਦਾ ਸਫ਼ਰ ਵੀ ਕਰਵਾਏਗੀ।ਗਗਨ ਕੋਕਰੀ ਫਿਲਮ 'ਚ ਬੂਟੇ ਨਾਮ ਦੇ ਵਿਅਕਤੀ ਦਾ ਕਿਰਦਾਰ ਨਿਭਾ ਰਹੇ ਹਨ ਅਤੇ ਮੋਨਿਕਾ ਗਿੱਲ ਜਿਹੜੇ ਨਸੀਬੋ ਦਾ ਰੋਲ ਨਿਭਾ ਰਹੇ ਹਨ। ਫਿਲਮ 'ਚ 1947 ਵੇਲੇ ਦੀ ਦੋਸਤੀ ਅਤੇ ਪਿਆਰ ਦੀ ਕਹਾਣੀ ਨੂੰ ਦਰਸਾਇਆ ਜਾ ਰਿਹਾ ਹੈ।
View this post on Instagram
O bus bus aa gya kall nu TRAILER ❤️ YAARA VE trailer coming tomorrow ??? FULL EXCITEMENTAN
ਫਿਲਮ 'ਚ ਰਘਬੀਰ ਬੋਲੀ ਦਾ ਵੀ ਅਹਿਮ ਕਿਰਦਾਰ ਹੈ। ਇਸ ਤੋਂ ਇਲਾਵਾ ਯੋਗਰਾਜ ਸਿੰਘ, ਬੀ.ਐੱਨ.ਸ਼ਰਮਾ, ਮੋਨਿਕਾ ਗਿੱਲ, ਸਰਦਾਰ ਸੋਹੀ, ਨਿਰਮਲ ਰਿਸ਼ੀ, ਹੌਬੀ ਧਾਲੀਵਾਲ, ਗੁਰਪ੍ਰੀਤ ਭੰਗੂ, ਮਲਕੀਤ ਰੌਣੀ ਤੇ ਰਾਣਾ ਜੰਗ ਬਹਾਦਰ ਦੀ ਅਦਾਕਾਰੀ ਦਾ ਕਮਾਲ ਵੀ ਦੇਖਣ ਨੂੰ ਮਿਲਣ ਵਾਲਾ ਹੈ। ਸਕਰੀਨ ਪਲੇਅ ਅਤੇ ਸੰਵਾਦ ਰੁਪਿੰਦਰ ਇੰਦਰਜੀਤ ਦੇ ਹਨ। ਅਤੇ ਫਿਲਮ ਨੂੰ ਪ੍ਰੋਡਿਊਸ ਬੱਲੀ ਸਿੰਘ ਕੱਕੜ ਵੱਲੋਂ ਕੀਤਾ ਗਿਆ ਹੈ। 5 ਅਪ੍ਰੈਲ ਨੂੰ ਫਿਲਮ ਵੱਡੇ ਪਰਦੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।