ਗਦਰ 2: ‘ਤਾਰਾ ਸਿੰਘ’ ਤੇ ‘ਸਕੀਨਾ’ ਦੀ ਜੋੜੀ ਇੱਕ ਵਾਰ ਫਿਰ ਨਜ਼ਰ ਆਈ ਇਕੱਠੀ, ਫ਼ਿਲਮ ਦੇ ਸੈੱਟ ਤੋਂ ਤਸਵੀਰ ਹੋਈ ਵਾਇਰਲ

By  Lajwinder kaur December 1st 2021 04:56 PM -- Updated: December 1st 2021 04:57 PM

ਗਦਰ ਫ਼ਿਲਮ ਬਾਲੀਵੁੱਡ ਇੰਡਸਟਰੀ ਦੀਆਂ ਹਿੱਟ ਫਿਲਮਾਂ ਚੋਂ ਇੱਕ ਹੈ। ਜਿਸ ਨੇ ਬਾਕਸ ਆਫਿਸ ਦੇ ਕਮਾਲ ਦਾ ਪ੍ਰਦਰਸ਼ਨ ਕੀਤਾ ਸੀ। ਇਸ ਫ਼ਿਲਮ ਦੇ ਗੀਤ ਅਤੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ। ਫ਼ਿਲਮ 'ਚ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਕੈਮਿਸਟਰੀ ਨੇ ਖੂਬ ਵਾਹ ਵਾਹੀ ਲੁੱਟੀ ਸੀ। ਹਰ ਇੱਕ ਨੇ ਦੋਵਾਂ ਦੀ ਜੋੜੀ ਨੂੰ ਖੂਬ ਪਸੰਦ ਕੀਤਾ ਸੀ। ਇਹ ਫ਼ਿਲਮ ਸਾਲ 2001 ਵਿੱਚ ਰਿਲੀਜ਼ ਹੋਈ ਸੀ। ਲਗਪਗ 20 ਸਾਲਾਂ ਦੇ ਲੰਬੇ ਅਰਸੇ ਬਾਅਦ ਦੋਵੇਂ ਕਲਾਕਾਰ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰ ਰਹੇ ਨੇ।

ਹੋਰ ਪੜ੍ਹੋ : ਅਫਸਾਨਾ ਖ਼ਾਨ ਦੇ ਪ੍ਰੀ-ਵੈਡਿੰਗ ਸੌਂਗ ਦੀ ਨਿੱਕੀ ਜਿਹੀ ਝਲਕ ਆਈ ਸਾਹਮਣੇ, ਬਹੁਤ ਜਲਦ ਸ਼ੂਟ ਹੋਵੇਗਾ ਅਫਸਾਨਾ ਅਤੇ ਸਾਜ਼ ਦਾ ਪ੍ਰੀ-ਵੈਡਿੰਗ ਵੀਡੀਓ

Gadar

ਸੰਨੀ ਦਿਓਲ ਦਾ ਤਾਰਾ ਸਿੰਘ ਅਤੇ ਅਮੀਸ਼ਾ ਪਟੇਲ ਦਾ ਸਕੀਨਾ ਦਾ ਕਿਰਦਾਰ ਦਰਸ਼ਕਾਂ ਦੇ ਦਿਲਾਂ 'ਚ ਉਤਰ ਗਿਆ ਸੀ। ਜਿਸ ਕਰਕੇ ਇਸ ਫ਼ਿਲਮ ਦਾ ਸਿਕਵਲ ਬਣਨ ਲਈ ਤਿਆਰ ਹੈ। ਅਦਾਕਾਰਾ ਅਮੀਸ਼ਾ ਪਟੇਲ ਨੇ ਫ਼ਿਲਮ Gadar 2 ਦੇ ਸੈੱਟ ਤੋਂ ਇੱਕ ਤਸਵੀਰ ਸਾਂਝੀ ਕੀਤੀ ਹੈ। ਜੋ ਸ਼ੇਅਰ ਹੁੰਦੇ ਹੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਅਮੀਸ਼ਾ ਨੇ ਦੋ ਤਸਵੀਰਾਂ ਸ਼ੇਅਰ ਕੀਤੀਆਂ ਨੇ।

ਹੋਰ ਪੜ੍ਹੋ : ਦਿੱਲੀ ‘ਚ ਹੋਏ AP Dhillon’s concert ‘ਚ ਰਣਵੀਰ ਸਿੰਘ ਅਤੇ ਆਲੀਆ ਭੱਟ ਨੇ ਪਹੁੰਚ ਕੇ ਕੀਤਾ ਸਭ ਨੂੰ ਹੈਰਾਨ, ਪੰਜਾਬੀਆਂ ਗੀਤਾਂ ਉੱਤੇ ਥਿਰਕਦੇ ਨਜ਼ਰ ਆਏ, ਵਾਇਰਲ ਹੋਈ ਵੀਡੀਓ

gadar 2 movie muhurat shot image source- instagram

ਤਸਵੀਰ 'ਚ ਦੇਖਿਆ ਜਾ ਸਕਦਾ ਹੈ ਕਿ ਅਮੀਸ਼ਾ ਸੰਤਰੀ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ, ਜਦਕਿ ਸੰਨੀ ਦਿਓਲ ਨੇ ਲਾਲ ਰੰਗ ਦੇ ਕੁੜਤੇ ਤੇ ਚਿੱਟੇ ਰੰਗ ਦੇ ਪਜਾਮੇ 'ਚ ਨਜ਼ਰ ਆ ਰਹੇ ਹਨ। ਸੰਨੀ ਨੇ ਚਿੱਟੇ ਰੰਗ ਦੀ ਹੀ ਪੱਗ ਬੰਨੀ ਹੋਈ ਹੈ। ਅਮੀਸ਼ ਪਟੇਲ ਦੀ ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਵੱਡੀ ਗਿਣਤੀ ‘ਚ ਲਾਈਕਸ ਤੇ ਪ੍ਰਸ਼ੰਸਕਾਂ ਦੇ ਕਮੈਂਟ ਆ ਰਹੇ ਨੇ। ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਅਮੀਸ਼ਾ ਪਟੇਲ ਲੰਬੇ ਸਮੇਂ ਤੋਂ ਪਰਦੇ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਜੁੜੀ ਰਹਿੰਦੀ ਹੈ। ਉਸ ਨੂੰ ਆਖਰੀ ਵਾਰ ਬਿੱਗ ਬੌਸ ਦੇ ਸੀਜ਼ਨ 13 ਵਿੱਚ ਮਹਿਮਾਨ ਵਜੋਂ ਦੇਖਿਆ ਗਿਆ ਸੀ। ਉਧਰ ਸੰਨੀ ਦਿਓਲ ਫ਼ਿਲਮਾਂ ਦੇ ਨਾਲ ਸਿਅਸਤ ‘ਚ ਵੀ ਐਕਟਿਵ ਨੇ।

 

View this post on Instagram

 

A post shared by Ameesha Patel (@ameeshapatel9)

Related Post