ਗੱਭਰੂ ਫ਼ਰੀਦਕੋਟੀਆ ਪਾ ਰਿਹਾ ਹੈ ਧੱਕ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

ਰੌਸ਼ਨ ਪ੍ਰਿੰਸ ਦੀ ਆਉਣ ਵਾਲੀ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਜਿਸ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਵਧਦੀ ਜਾ ਰਹੀ ਹੈ। ਇਹ ਫ਼ਿਲਮ ਬਹੁਤ ਜਲਦ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਿਰ ਹੋਣ ਵਾਲੀ ਹੈ। ਫ਼ਿਲਮ ਦਾ ਟਾਈਟਲ ਟਰੈਕ ‘ਗੱਭਰੂ ਫ਼ਰੀਦਕੋਟੀਆ’ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਗਾਇਕ ਰੌਸ਼ਨ ਪ੍ਰਿੰਸ ਤੇ ਜਾਦੂਮਈ ਆਵਾਜ਼ ਦੀ ਮਲਿਕਾ ਮੰਨਤ ਨੂਰ ਨੇ ਗਾਇਆ ਹੈ।
ਦੋਵਾਂ ਗਾਇਕਾਂ ਨੇ ਗੀਤ ਨੂੰ ਬਹੁਤ ਹੀ ਸ਼ਾਨਦਾਰ ਗਾਇਆ ਹੈ। ਇਹ ਗੀਤ ਭੰਗੜੇ ਬੀਟ ਵਾਲਾ ਹੈ ਤੇ ਸਭ ਨੂੰ ਭੰਗੜੇ ਪਾਉਣ ਲਈ ਮਜ਼ਬੂਰ ਕਰ ਰਿਹਾ ਹੈ। ਗੱਭਰੂ ਫ਼ਰੀਦਕੋਟੀਆ ਗੀਤ ਦੇ ਬੋਲ ਕੰਗ ਸੋਨਪਾਲ ਨੇ ਲਿਖੇ ਹਨ ਤੇ ਮਿਊਜ਼ਿਕ ਗੁਰਮੀਤ ਸਿੰਘ ਨੇ ਦਿੱਤਾ ਹੈ। ਇਸ ਗੀਤ ਨੂੰ ਫ਼ਿਲਮ ਦੇ ਮੁੱਖ ਕਿਰਦਾਰ ਰੌਸ਼ਨ ਪ੍ਰਿੰਸ, ਸ਼ਰਨ ਕੌਰ ਤੇ ਨਵਪ੍ਰੀਤ ਬੰਗਾ ਉੱਤੇ ਫਿਲਮਾਇਆ ਗਿਆ ਹੈ। ਗੀਤ ਨੂੰ ਯੈਲੋ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕਦੇ ਉੱਤੇ ਵੀ ਐਕਸਕਲਿਉਸਿਵ ਚਲਾਇਆ ਜਾ ਰਿਹਾ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਫ਼ਿਲਮ ‘ਚ ਕੋਈ ਹੋਰ ਦਿੱਗਜ ਅਦਾਕਾਰ ਜਿਵੇਂ ਮੁਕੁਲ ਦੇਵ, ਬੀ.ਐੱਨ. ਸ਼ਰਮਾ, ਕਰਮਜੀਤ ਅਨਮੋਲ, ਹੌਬੀ ਧਾਲੀਵਾਲ, ਰੁਪਿੰਦਰ ਰੂਪੀ, ਨਵਦੀਪ ਬੰਗਾ, ਜਤਿੰਦਰ ਕੌਰ, ਰੌਜ਼ੀ ਕੌਰ, ਪੂਨਮ ਸੂਦ, ਗੁਰਮੀਤ ਸਾਜਨ, ਇੰਦਰ ਬਾਜਵਾ, ਅਮਰਜੀਤ ਸਰਾਂ ਆਦਿ ਕਲਾਕਾਰਾਂ ਨੇ ਕਿਰਦਾਰ ਨਿਭਾਏ ਹਨ।
ਹੋਰ ਵੇਖੋ:ਜਾਣੋ ਮਈ ਮਹੀਨੇ ਦੇ ਹਰ ਹਫ਼ਤੇ ‘ਚ ਕਿਹੜੀਆਂ-2 ਫ਼ਿਲਮਾਂ ਦੇਣਗੀਆਂ ਇੱਕ-ਦੂਜੇ ਨੂੰ ਟੱਕਰ
ਡਲਮੋਰਾ ਫਿਲਮਸ ਦੀ ਪੇਸ਼ਕਸ਼ ਤੇ ਨਿਰਦੇਸ਼ਕ ਮਨਦੀਪ ਸਿੰਘ ਚਾਹਲ ਨੇ ਫ਼ਿਲਮ ‘ਮੁੰਡਾ ਫ਼ਰੀਦਕੋਟੀਆ’ ਨੂੰ ਡਾਇਰੈਕਟ ਕੀਤਾ ਹੈ। ਇਹ ਫ਼ਿਲਮ 14 ਜੂਨ ਨੂੰ ਸਿਨੇਮਾ ਘਰਾਂ ‘ਚ ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਗਲੋਬ ਮੂਵੀਜ਼ ਵੱਲੋਂ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।