ਦਿਲ ਦੇ ਦਰਦਾਂ ਨੂੰ ਬਿਆਨ ਕਰਦਾ ਜੀ ਖ਼ਾਨ ਦਾ ਨਵਾਂ ਗੀਤ ‘ਰੋਏ ਆਂ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ
Lajwinder kaur
September 18th 2019 04:00 PM
ਪੰਜਾਬੀ ਗਾਇਕ ਜੀ ਖ਼ਾਨ ਆਪਣੇ ਨਵੇਂ ਗੀਤ ‘ਰੋਏ ਆਂ’ ਨਾਲ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋ ਚੁੱਕੇ ਹਨ। ਇਸ ਸੈਡ ਸੌਂਗ ਨੂੰ ਜੀ ਖ਼ਾਨ ਨੇ ਆਪਣੀ ਦਰਦ ਭਰੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਦਿਲ ਦੇ ਦਰਦਾਂ ਨੂੰ ਉਨ੍ਹਾਂ ਨੇ ਬੇਹੱਦ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਹੈ। ਜਿਸ ‘ਚ ਦਿਖਾਇਆ ਗਿਆ ਹੈ ਕਿਵੇਂ ਪਿਆਰ ਦੇ ਰਿਸ਼ਤੇ ‘ਚ ਦਰਾਰ ਆ ਜਾਂਦੀ ਹੈ। ਇਸ ਗਾਣੇ ਨੂੰ ਜੀ ਖ਼ਾਨ ਨੇ ਮੁੰਡੇ ਦੇ ਪੱਖ ਤੋਂ ਗਾਇਆ ਹੈ, ਜਿਹੜਾ ਆਪਣੀ ਮਹਿਬੂਬ ਦੇ ਦਿੱਤੇ ਧੋਖੇ ਦੇ ਦਰਦ ਨੂੰ ਹੰਢਾਉਂਦਾ ਹੈ।
ਗਾਣੇ ਦੇ ਬੋਲ ਫਤੇਹ ਸ਼ੇਰਗਿੱਲ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ਗੋਲਡ ਬੁਆਏ ਨੇ ਦਿੱਤਾ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਪ੍ਰਿੰਸ 810 ਵੱਲੋਂ ਬਣਾਇਆ ਗਿਆ ਹੈ। ਗਾਣੇ ਨੂੰ ਫਰੈਸ਼ ਮੀਡੀਆ ਰਿਕਾਰਡਸ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਗਾਣੇ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ ਜਿਸਦੇ ਚੱਲਦੇ ਗਾਣਾ ਹੁਣ ਟਰੈਂਡਿੰਗ ‘ਚ ਛਾਇਆ ਹੋਇਆ ਹੈ।