
ਪੰਜਾਬੀ ਗਾਇਕ ਤੇ ਅਦਾਕਾਰ ਜੌਰਡਨ ਸੰਧੂ ਆਪਣਾ ਨਵਾਂ ਗੀਤ ‘ਫਿਊਚਰ ਬ੍ਰਾਈਟ’ ਲੈ ਕੇ ਆਏ ਨੇ। ਇਹ ਗੀਤ ਉਹਨਾਂ ਦੀ ਮੂਵੀ ‘ਕਾਕੇ ਦਾ ਵਿਆਹ’ ਤੋਂ ਹੈ। ਇਸ ਤੋਂ ਪਹਿਲਾਂ ਵੀ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਨੇ, ਜਿਹਨਾਂ ‘ਚ ਇੱਕ ਮੂਵੀ ਦਾ ਟਾਇਟਲ ਟ੍ਰੈਕ ਤੇ ਦੂਜਾ 'ਗੱਭਰੂ ਨੂੰ ਤਰਸੇਂਗੀ' ਸੀ।
View this post on Instagram
ਹੋਰ ਵੇਖੋ: ਪਰਮੀਸ਼ ਵਰਮਾ ਫੈਨਜ਼ ਲਈ ਕਿਉਂ ਹੋਏ ਗੋਢਿਆਂ ਭਾਰ, ਦੇਖੋ ਵੀਡੀਓ
ਜੌਰਡਨ ਸੰਧੂ ਨੇ ਆਪਣੇ ਇੰਸਟਾਗ੍ਰਾਮ ਤੋਂ ਵੀਡੀਓ ਸ਼ੇਅਰ ਕਰਕੇ ਦੱਸਿਆ ਕਿ ‘ਫਿਊਚਰ ਬ੍ਰਾਈਟ’ ਗੀਤ ਰਿਲੀਜ਼ ਹੋ ਚੁੱਕਿਆ ਹੈ। ਫਿਊਚਰ ਗੀਤ ਰਿਲੀਜ਼ ਹੁੰਦਿਆਂ ਹੀ ਟ੍ਰੈਂਡਿੰਗ ‘ਚ ਛਾਇਆ ਹੋਇਆ ਹੈ। ਇਸ ਗੀਤ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
#FutureBright #3 on #Trending ?? #KaakeDaViyah 1st February ??
ਹੋਰ ਵੇਖੋ: ਈਸ਼ਾ ਦਿਓਲ ਦੇ ਘਰ ਬਹੁਤ ਜਲਦ ਆਉਣ ਵਾਲਾ ਹੈ ਇੱਕ ਹੋਰ ਨੰਨਾ ਮਹਿਮਾਨ, ਦੇਖੋ ਤਸਵੀਰਾਂ
ਇਸ ਗੀਤ ਨੂੰ ਜੌਰਡਨ ਸੰਧੂ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਗੀਤ ਦੇ ਬੋਲ ਬੰਟੀ ਬੈਂਸ ਨੇ ਲਿਖੇ ਹਨ। ਜੇ ਗੱਲ ਕਰੀਏ ਫਿਊਚਰ ਬ੍ਰਾਈਟ ਗੀਤ ਦੀ ਤਾਂ ਇਹ ਰੋਮਾਂਟਿਕ ਬੀਟ ਸੌਂਗ ਹੈ ਜਿਸ ਦਾ ਮਿਊਜ਼ਿਕ ‘ਦਿ ਬੌਸ’ ਨੇ ਤਿਆਰ ਕੀਤਾ ਹੈ। ਮਿਊਜ਼ਿਕ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਜੌਰਡਨ ਸੰਧੂ ਪ੍ਰਭ ਗਰੇਵਾਲ ਦੇ ਹੁਸਨ ਦੀਆਂ ਤਾਰੀਫਾਂ ਕਰਦੇ ਨਜ਼ਰ ਆ ਰਹੇ ਨੇ। ਵੀਡੀਓ ‘ਚ ਜੌਰਡਨ ਸੰਧੂ ਤੇ ਪ੍ਰਭ ਗਰੇਵਾਲ ਭੰਗੜਾ ਪਾਉਂਦੇ ਦਿਖਾਈ ਦੇ ਰਹੇ ਨੇ।
ਹੋਰ ਵੇਖੋ: ਕਾਕੇ ਦੇ ਵਿਆਹ ਫਿਲਮ ਦਾ ਟ੍ਰੈਲਰ ਰਿਲੀਜ਼, ਹੱਸ ਹੱਸ ਦੂਰੀਆਂ ਹੋ ਜਾਣਗੀਆਂ ਵੱਖੀਆਂ, ਦੇਖੋ ਵੀਡਿਓ
ਕਾਕੇ ਦਾ ਵਿਆਹ ‘ਚ ਜੌਰਡਨ ਸੰਧੂ ਤੇ ਪ੍ਰਭ ਗਰੇਵਾਲ ਤੋਂ ਇਲਾਵਾ ਨਿਰਮਲ ਰਿਸ਼ੀ, ਪ੍ਰੀਤੀ ਸਪਰੂ, ਕਰਮਜੀਤ ਅਨਮੋਲ, ਹਾਰਬੀ ਸੰਘਾ ਤੇ ਕਈ ਹੋਰ ਪਾਲੀਵੁੱਡ ਦੇ ਦਿੱਗਜ ਕਲਾਕਾਰ ਨਜ਼ਰ ਆਉਣਗੇ। ਫਿਲਮ ਨੂੰ ਰਾਏ ਯੁਵਰਾਜ ਬੈਂਸ ਨੇ ਡਾਇਰੈਕਟ ਕੀਤਾ ਹੈ। ਇਹ ਮੂਵੀ ਇੱਕ ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।