ਟੋਨੀ ਕੱਕੜ ਨੇ ਆਪਣੀ ਭੈਣ ਨੇਹਾ ਕੱਕੜ ਤੇ ਜੀਜੇ ਰੋਹਨਪ੍ਰੀਤ ਨਾਲ ਆਪਣੇ ਨਵੇਂ ਗੀਤ ‘Saath Kya Nibhaoge’ ਉੱਤੇ ਬਣਾਈ ਮਜ਼ੇਦਾਰ ਵੀਡੀਓ

ਬਾਲੀਵੁੱਡ ਗਾਇਕ ਟੋਨੀ ਕੱਕੜ ਜੋ ਕਿ ਆਪਣੇ ਗੀਤਾਂ ਕਰਕੇ ਖੂਬ ਸੁਰਖੀਆਂ ਵਟੋਰਦੇ ਨੇ। ਏਨੀਂ ਦਿਨੀਂ ਉਹ ਆਪਣੇ ਨਵੇਂ ਗੀਤ ‘Saath Kya Nibhaoge’ ਕਰਕੇ ਖੂਬ ਵਾਹ ਵਾਹੀ ਖੱਟ ਰਹੇ ਨੇ। ਇਸ ਗੀਤ ਨੂੰ ਟੋਨੀ ਕੱਕੜ ਤੇ ਅਲਤਾਫ ਰਾਜਾ ਨੇ ਮਿਲਕੇ ਗਾਇਆ ਹੈ।
image source- instagram
ਹੋਰ ਪੜ੍ਹੋ : ਅਮਰਿੰਦਰ ਗਿੱਲ ਨੇ ਪ੍ਰਸ਼ੰਸਕਾਂ ਨੂੰ ਦਿੱਤਾ ਡਬਲ ਸਰਪ੍ਰਾਈਜ਼, ਸਾਂਝੀ ਕੀਤੀ ਮਿਊਜ਼ਿਕ ਐਲਬਮ ਤੇ ਫ਼ਿਲਮ ਦੀ ਰਿਲੀਜ਼ ਡੇਟ
image source- instagram
ਟੋਨੀ ਕੱਕੜ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਭੈਣ ਨੇਹਾ ਕੱਕੜ ਤੇ ਜੀਜੇ ਰੋਹਨਪ੍ਰੀਤ ਸਿੰਘ ਦੇ ਨਾਲ ਨਵੇਂ ਗੀਤ ਖੂਬ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ ਨੂੰ ਗਾਇਕ ਰੋਹਨਪ੍ਰੀਤ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਵੱਡੀ ਗਿਣਤੀ ‘ਚ ਇਸ ਰੀਲ ਉੱਤੇ ਲਾਇਕਸ ਤੇ ਕਮੈਂਟ ਆ ਚੁੱਕੇ ਨੇ।
image source- instagram
ਜੇ ਗੱਲ ਕਰੀਏ ਟੋਨੀ ਕੱਕੜ ਦੀ ਤਾਂ ਉਹ ਬਾਲੀਵੁੱਡ ਜਗਤ ਦੇ ਨਾਮੀ ਗਾਇਕ ਨੇ ਜਿਨ੍ਹਾਂ ਨੇ ਕਈ ਸੁਪਰ ਹਿੱਟ ਗੀਤ ਦਿੱਤੇ ਨੇ। ਇਸ ਤੋਂ ਪਹਿਲਾਂ ਵੀ ਉਹ ਕੁੜਤਾ ਪਜਾਮਾ, ਤੇਰਾ ਸੂਟ, ਧੀਮੇ-ਧੀਮੇ,ਗੋਆ ਬੀਚ, ਕੋਕਾ ਕੋਲਾ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।
View this post on Instagram