ਫ਼ਿਲਮ ‘ਲਾਲ ਸਿੰਘ ਚੱਢਾ’ ਦੇ ਸੈੱਟ ਤੋਂ ਆਮਿਰ ਖ਼ਾਨ ਤੇ ਕਰੀਨਾ ਕਪੂਰ ਖ਼ਾਨ ਦੀ ਫ੍ਰਸਟ ਲੁੱਕ ਹੋਈ ਵਾਇਰਲ, ਚੰਡੀਗੜ੍ਹ ‘ਚ ਚੱਲ ਰਹੀ ਹੈ ਸ਼ੂਟਿੰਗ

ਆਮਿਰ ਖ਼ਾਨ ਤੇ ਕਰੀਨਾ ਕਪੂਰ ਨੇ ਆਪਣੀ ਆਉਣ ਵਾਲੀ ਫ਼ਿਲਮ ‘ਲਾਲ ਸਿੰਘ ਚੱਢਾ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਸ ਸਿਲਸਿਲੇ ਦੇ ਚੱਲਦੇ ਇਨੀਂ ਦਿਨੀਂ ਚੰਡੀਗੜ੍ਹ ਸ਼ਹਿਰ 'ਚ ਦੋਵੇਂ ਅਦਾਕਾਰਾਂ ਨੇ ਡੇਰੇ ਲਗਾਏ ਹੋਏ ਨੇ। ਜਿਸਦੇ ਚੱਲਦੇ ਫ਼ਿਲਮ ਦੇ ਸੈੱਟ ਤੋਂ ਦੋਵਾਂ ਦੀਆਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਵਾਇਰਲ ਹੋ ਗਈ ਹੈ।
View this post on Instagram
#AamirKhan for #laalsinghchaddha shoot in #chandigarh #punjab #sunday #Instalove #ManavManglani
ਹੋਰ ਵੇਖੋ:
View this post on Instagram
ਤਸਵੀਰਾਂ ‘ਚ ਦੇਖ ਸਕਦੇ ਹੋ ਕਰੀਨਾ ਕਪੂਰ ਪੰਜਾਬੀ ਸ਼ੂਟ-ਸਲਵਾਰ 'ਚ ਬਹੁਤ ਹੀ ਖ਼ੂਬਸੂਰਤ ਨਜ਼ਰ ਆ ਰਹੀ ਹੈ ਤੇ ਆਮਿਰ ਖ਼ਾਨ ਲੰਮੀ ਦਾੜੀ ਤੇ ਬਲੈਕ ਰੰਗ ਦੀ ਟੀ-ਸ਼ਰਟ ਤੇ ਜੀਨ ‘ਚ ਨਜ਼ਰ ਆ ਰਹੇ ਹਨ। ਚੰਡੀਗੜ੍ਹ ਦੇ ਲੋਕਾਂ ‘ਚ ਦੋਵਾਂ ਅਦਾਕਾਰਾਂ ਦੀ ਇੱਕ ਝਲਕ ਪਾਉਣ ਲਈ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਹੈ।
ਹਾਲ ਹੀ ‘ਚ ਆਮੀਰ ਖ਼ਾਨ ਨੇ ਫ਼ਿਲਮ ਦਾ ਪਹਿਲਾ ਮੋਸ਼ਨ ਪੋਸਟ ਰਿਲੀਜ਼ ਕੀਤਾ ਸੀ। ਇਹ ਫ਼ਿਲਮ ਅਗਲੇ ਸਾਲ ਕ੍ਰਿਸਮਸ ਦੇ ਮੌਕੇ ਉੱਤੇ ਰਿਲੀਜ਼ ਹੋਵੇਗੀ। ਫ਼ਿਲਮ ਸਾਲ 1994 ਚ ਆਈ ਹਾਲੀਵੁੱਡ ਫ਼ਿਲਮ ਫਾਰੈਸਟ ਗੰਪ ਦੀ ਹਿੰਦੀ ਰੀਮੇਕ ਹੈ। ਫ਼ਿਲਮ ਦਾ ਨਿਰਦੇਸ਼ਨ ਅਦਵੈਤ ਚੰਦਨ ਕਰ ਰਹੇ ਹਨ।