ਫ਼ਿਲਮੀ ਪਰਦੇ ‘ਤੇ ਸਿਤਾਰਿਆਂ (Stars) ਦੀ ਚਮਕ ਭਰੀ ਜ਼ਿੰਦਗੀ ਵੇਖ ਕੇ ਇੱਕ ਵਾਰ ਤਾਂ ਸਾਡਾ ਸਭ ਦਾ ਵੀ ਦਿਲ ਕਰਦਾ ਹੈ ਕਿ ਕਾਸ਼ ਕਦੇ ਸਾਡੀ ਵੀ ਜ਼ਿੰਦਗੀ ਇਸ ਤਰ੍ਹਾਂ ਦੀ ਹੁੰਦੀ । ਪਰ ਪਰਦੇ 'ਤੇ ਖੁਸ਼ ਅਤੇ ਹਮੇਸ਼ਾ ਹੀ ਕੈਮਰਿਆਂ ਦੇ ਸਾਹਮਣੇ ਰਹਿਣ ਵਾਲੇ ਇਨ੍ਹਾਂ ਸਿਤਾਰਿਆਂ ਨੂੰ ਕਿਸ ਤਰ੍ਹਾਂ ਦੇ ਤਣਾਅ ਅਤੇ ਗੰਭੀਰ ਤਰ੍ਹਾਂ ਦੀਆਂ ਸਥਿਤੀਆਂ ਚੋਂ ਗੁਜ਼ਰਨਾ ਪੈਂਦਾ ਹੈ । ਇਸ ਬਾਰੇ ਜਾਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ। ਕਈ ਵਾਰ ਤਣਾਅ ਭਰੀ ਜ਼ਿੰਦਗੀ ਕਾਰਨ ਸਿਤਾਰਿਆਂ ਨੂੰ ਗੰਭੀਰ ਬੀਮਾਰੀਆਂ ਦੇ ਨਾਲ ਵੀ ਜੂਝਣਾ ਪੈ ਜਾਂਦਾ ਹੈ ।
ਹੋਰ ਪੜ੍ਹੋ : ਪ੍ਰੀਤੀ ਜ਼ਿੰਟਾ ਮਨਾ ਰਹੀ ਆਪਣੇ ਜੁੜਵਾ ਬੱਚਿਆਂ ਦਾ ਪਹਿਲਾ ਜਨਮ ਦਿਨ, ਸਾਂਝੀਆਂ ਕੀਤੀਆਂ ਕਿਊਟ ਤਸਵੀਰਾਂ
ਅੱਜ ਅਸੀਂ ਤੁਹਾਨੂੰ ਬਾਲੀਵੁੱਡ (Bollywood)ਦੇ ਕੁਝ ਅਜਿਹੇ ਹੀ ਸਿਤਾਰਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ ਕਈ ਬੀਮਾਰੀਆਂ ਦਾ ਸਾਹਮਣਾ ਕੀਤਾ ਹੈ । ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਰੈਪਰ ਬਾਦਸ਼ਾਹ ਦੀ। ਆਪਣੀ ਜ਼ਿੰਦਗੀ ‘ਚ ਬੜੇ ਹੀ ਖੁਸ਼ ਦਿਖਾਈ ਦੇਣ ਵਾਲੇ ਬਾਦਸ਼ਾਹ ਗੰਭੀਰ ਡਿਪ੍ਰੈਸ਼ਨ ਅਤੇ ਐਂਗਜਾਇਟੀ ਨਾਮਕ ਮਾਨਸਿਕ ਬੀਮਾਰੀ ਦਾ ਸਾਹਮਣਾ ਕਰ ਚੁੱਕੇ ਹਨ।
Image Source : Google
ਹੋਰ ਪੜ੍ਹੋ : ਅਮਿਤਾਭ ਬੱਚਨ ਨੇ ਸਿੱਧੀਵਿਨਾਇਕ ਮੰਦਰ ‘ਚ ਟੇਕਿਆ ਮੱਥਾ, ਫ਼ਿਲਮ ਦੀ ਕਾਮਯਾਬੀ ਲਈ ਕੀਤੀ ਪ੍ਰਾਰਥਨਾ,ਵੇਖੋ ਵੀਡੀਓ
ਸ਼ਿਲਪਾ ਸ਼ੈੱਟੀ ਦੇ ਇੱਕ ਸ਼ੋਅ ਦੌਰਾਨ ਗਾਇਕ ਨੇ ਇਸ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਸੀ । ਪਰ ਇਸ ਬੀਮਾਰੀ ਤੋਂ ਉਹ ਮਜ਼ਬੂਤ ਬਣ ਕੇ ਉੱਭਰੇ। ਬਾਲੀਵੁੱਡ ਦੇ ਦਬੰਗ ਖ਼ਾਨ ਵੀ ਗੰਭੀਰ ਬੀਮਾਰੀ ਟ੍ਰਾਈਜੇਮਿਨਲ ਨਿਊਰਲਜੀਆ ਨਾਂ ਦੀ ਬੀਮਾਰੀ ਤੋਂ ਪੀੜਤ ਸਨ, ਜੋ ਚਿਹਰੇ ਦੀਆਂ ਨਸਾਂ ਨਾਲ ਸਬੰਧਤ ਹੈ। ਇਹ ਬੀਮਾਰੀ ਚਿਹਰੇ ‘ਤੇ ਟ੍ਰਾਈਜੇਮਿਨਲ ਨਰਵ ਦੀ ਸੋਜ ਕਾਰਨ ਹੁੰਦੀ ਹੈ ।
Image Source: Instagram
ਅਦਾਕਾਰ ਨੇ 2001 ‘ਚ ਆਪਣੀ ਇਸ ਬੀਮਾਰੀ ਬਾਰੇ ਗੱਲਬਾਤ ਕੀਤੀ ਸੀ ।ਅਦਾਕਾਰ ਨੇ ਅਮਰੀਕਾ ‘ਚ ਇਸ ਬੀਮਾਰੀ ਦਾ ਇਲਾਜ ਕਰਵਾਇਆ ਸੀ । ਇਸ ਤੋਂ ਇਲਾਵਾ ਅਦਾਕਾਰ ਵਰੁਣ ਧਵਨ ਵੀ ਇੱਕ ਦੁਰਲਭ ਬੀਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ । ਅਦਾਕਾਰ ਨੂੰ ਵੈਸਟੀਬੂਲਰ ਹਾਈਪੋਫੰਕਸ਼ਨ ਨਾਂ ਦੀ ਦੁਰਲੱਭ ਬੀਮਾਰੀ ਹੈ। ਇਹ ਇੱਕ ਅਜਿਹੀ ਬੀਮਾਰੀ ਹੈ ਜਿਸ ਕਾਰਨ ਕੰਨ ਦੇ ਅੰਦਰ ਸੰਤੁਲਨ ਪ੍ਰਣਾਲੀ ਵਿਗੜ ਜਾਂਦੀ ਹੈ ।
View this post on Instagram
A post shared by Salman Khan (@beingsalmankhan)