Mahatma Gandhi: ਮੋਹਨਦਾਸ ਕਰਮਚੰਦ ਗਾਂਧੀ ਭਾਰਤ ਦੇ ਰਾਸ਼ਟਰੀ ਪਿਤਾ ਹੋਣ ਦੇ ਨਾਲ-ਨਾਲ ਵਿਸ਼ਵ ਭਰ ਵਿੱਚ ਸ਼ਾਂਤੀ ਲਈ ਜਾਣੇ ਜਾਂਦੇ ਹਨ। ਗਾਂਧੀ 'ਤੇ ਇੱਕ ਤੋਂ ਵੱਧ ਕਿਤਾਬਾਂ ਲਿਖੀਆਂ ਗਈਆਂ ਹਨ। ਕਿਤਾਬਾਂ ਦੇ ਨਾਲ-ਨਾਲ ਉਨ੍ਹਾਂ 'ਤੇ ਕਈ ਸ਼ਾਨਦਾਰ ਫ਼ਿਲਮਾਂ ਵੀ ਬਣ ਚੁੱਕੀਆਂ ਹਨ। ਬਾਲੀਵੁੱਡ ਤੋਂ ਇਲਾਵਾ ਹਾਲੀਵੁੱਡ ਵਿੱਚ ਵੀ ਮਹਾਤਮਾ ਗਾਂਧੀ ਦੇ ਜੀਵਨ ‘ਤੇ ਫ਼ਿਲਮ ਬਣ ਚੁੱਕੀ ਹੈ। ਆਓ ਜਾਣੇ ਦੇ ਹਾਂ ਇਨ੍ਹਾਂ ਫ਼ਿਲਮਾਂ ਬਾਰੇ....
ਹੋਰ ਪੜ੍ਹੋ : ਸੋਨੂੰ ਸੂਦ ਨੂੰ ਤੋਹਫੇ ਵਜੋਂ ਮਿਲੀ 87 ਹਜ਼ਾਰ ਵਰਗ ਫੁੱਟ ਦੀ ਰੰਗੋਲੀ, ਕਿਹਾ- ਮੇਰੇ ਕੋਲ ਸ਼ਬਦ ਨਹੀਂ…
ਫ਼ਿਲਮ ‘ਗਾਂਧੀ’
ਸਾਰੀਆਂ ਫ਼ਿਲਮਾਂ ਵਿੱਚੋਂ ਸਾਲ 1982 ਵਿੱਚ ਆਈ ‘ਗਾਂਧੀ’ ਹਾਲੀਵੁੱਡ ਦੇ ਬਹੁਤ ਹੀ ਦਿੱਗਜ ਅਦਾਕਾਰ-ਨਿਰਦੇਸ਼ਕ ਸਰ ਰਿਚਰਡ ਐਟਨਬਰੋ ਦੀ ਸਭ ਤੋਂ ਸ਼ਾਨਦਾਰ ਫ਼ਿਲਮ ਮੰਨੀ ਜਾਂਦੀ ਹੈ। ਸਰ ਰਿਚਰਡ ਐਟਨਬਰੋ ਦੀ ਇਸ ਫ਼ਿਲਮ ਵਿੱਚ ਗਾਂਧੀ ਜੀ ਦੀ ਜੀਵਨ ਕਹਾਣੀ ਨੂੰ ਸ਼ਾਨਦਾਰ ਤਰੀਕੇ ਨਾਲ ਦਿਖਾਇਆ ਗਿਆ ਹੈ। ਫ਼ਿਲਮ 'ਚ ਦੱਖਣੀ ਅਫਰੀਕਾ 'ਚ ਗਾਂਧੀ ਜੀ ਦੇ ਅੰਦੋਲਨ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਦੀ ਪੂਰੀ ਕਹਾਣੀ ਦਿਖਾਈ ਗਈ ਹੈ। ਇਸ ਫ਼ਿਲਮ ਨੇ 8 ਆਸਕਰ ਐਵਾਰਡ ਜਿੱਤੇ ਹਨ। ਜੇਕਰ ਤੁਸੀਂ ਵੀ ਅਜੇ ਤੱਕ ਇਸ ਸ਼ਾਨਦਾਰ ਫ਼ਿਲਮ ਦਾ ਆਨੰਦ ਨਹੀਂ ਲਿਆ ਹੈ, ਤਾਂ ਇਸ ਦਾ ਆਨੰਦ OTT ਪਲੇਟਫਾਰਮ 'ਤੇ ਲਿਆ ਜਾ ਸਕਦਾ ਹੈ।
ਫ਼ਿਲਮ ‘ਦਿ ਮੇਕਿੰਗ ਆਫ ਮਹਾਤਮਾ ਗਾਂਧੀ’
ਫ਼ਿਲਮ ਮੋਹਨਦਾਸ ਕਰਮਚੰਦ ਗਾਂਧੀ ਤੋਂ ਮਹਾਤਮਾ ਗਾਂਧੀ ਤਕ ਦੇ ਸਫ਼ਰ ਨੂੰ ਦਰਸਾਉਂਦੀ ਹੈ। ਫ਼ਿਲਮ 'ਚ ਮਹਾਤਮਾ ਜੀ ਦੱਖਣੀ ਅਫਰੀਕਾ ਦੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ 'ਚ ਅਦਾਕਾਰ ਰਜਤ ਕਪੂਰ ਨੇ ਗਾਂਧੀ ਦਾ ਕਿਰਦਾਰ ਨਿਭਾਇਆ ਸੀ। ਉਨ੍ਹਾਂ ਨੂੰ ਆਪਣੀ ਫ਼ਿਲਮ ਲਈ ਸਰਵੋਤਮ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ।
ਫ਼ਿਲਮ ‘ਹੇ ਰਾਮ’
ਕਮਲ ਹਾਸਨ ਦੁਆਰਾ ਨਿਰਮਿਤ ਫ਼ਿਲਮ 'ਹੇ ਰਾਮ' ਸਾਲ 2000 'ਚ ਰਿਲੀਜ਼ ਹੋਈ ਸੀ। ਇਹ ਫ਼ਿਲਮ ਮਹਾਤਮਾ ਗਾਂਧੀ ਦੀ ਹੱਤਿਆ 'ਤੇ ਆਧਾਰਿਤ ਹੈ। ਫ਼ਿਲਮ ਨਾਲ ਜੁੜੇ ਸਾਰੇ ਪਹਿਲੂਆਂ ਨੂੰ ਦਿਖਾਇਆ ਗਿਆ ਹੈ। ਫ਼ਿਲਮ 'ਹੇ ਰਾਮ' ਨਸੀਰੂਦੀਨ ਸ਼ਾਹ ਨੇ ਬਾਪੂ ਦਾ ਕਿਰਦਾਰ ਨਿਭਾਇਆ ਹੈ ਅਤੇ ਕਮਲ ਹਾਸਨ ਨੇ ਨੱਥੂਰਾਮ ਗੋਡਸੇ ਦਾ ਕਿਰਦਾਰ ਨਿਭਾਇਆ ਹੈ, ਜਦਕਿ ਸ਼ਾਹਰੁਖ ਖ਼ਾਨ ਨੇ ਵੀ ਫ਼ਿਲਮ 'ਚ ਅਹਿਮ ਭੂਮਿਕਾ ਨਿਭਾਈ ਹੈ।
ਫ਼ਿਲਮ ‘ਗਾਂਧੀ ਮਾਈ ਫਾਦਰ’
ਸਾਲ 2007 'ਚ ਰਿਲੀਜ਼ ਹੋਈ ਫਿਰੋਜ਼ ਅੱਬਾਸ ਖ਼ਾਨ ਦੀ ਫ਼ਿਲਮ 'ਗਾਂਧੀ ਮੇਰੇ ਪਿਤਾ' ਗਾਂਧੀ ਦੇ ਜੀਵਨ 'ਤੇ ਆਧਾਰਿਤ ਹੈ। ਫ਼ਿਲਮ 'ਚ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਅਤੇ ਸੰਘਰਸ਼ ਨੂੰ ਦਿਖਾਇਆ ਗਿਆ ਹੈ। ਇਸ ਫ਼ਿਲਮ 'ਚ ਦਰਸ਼ਨ ਜਰੀਵਾਲਾ ਨੇ ਗਾਂਧੀ ਜੀ ਦੀ ਭੂਮਿਕਾ ਨਿਭਾਈ ਹੈ ਅਤੇ ਅਕਸ਼ੈ ਖੰਨਾ ਨੇ ਹੀਰਾਲਾਲ ਗਾਂਧੀ ਦੀ ਭੂਮਿਕਾ ਨਿਭਾਈ ਹੈ।
ਫ਼ਿਲਮ ‘ਗਾਂਧੀ ਗੋਡਸੇ ਏਕ ਯੁੱਧ’
ਦੱਸ ਦਈਏ ਹਾਲ ਵਿੱਚ ਗਣਤੰਤਰ ਦਿਵਸ ਮੌਕੇ ਉੱਤੇ ਰਾਜਕੁਮਾਰ ਸੰਤੋਸ਼ੀ ਦੀ ਫ਼ਿਲਮ ‘ਗਾਂਧੀ ਗੋਡਸੇ ਏਕ ਯੁੱਧ’ ਰਿਲੀਜ਼ ਹੋਈ ਹੈ। ਇਸ ‘ਚ ਮਹਾਤਮਾ ਗਾਂਧੀ ਅਤੇ ਨੱਥੂਰਾਮ ਗੋਡਸੇ ਦੇ ਵਿਚਾਰਾਂ ਵਿਚਕਾਰ ਸਖ਼ਤ ਮਤਭੇਦ ਦਿਖਾਏ ਗਏ ਹਨ।