ਧੋਖਾਧੜੀ ਮਾਮਲਾ: ਸਪਨਾ ਚੌਧਰੀ ਲਖਨਊ ਕੋਰਟ 'ਚ ਕਰੇਗੀ ਸਰੈਂਡਰ, ਪੜ੍ਹੋ ਪੂਰੀ ਖ਼ਬਰ

By  Pushp Raj September 6th 2022 02:24 PM -- Updated: September 6th 2022 02:51 PM

Fraud Case against Sapna Chaudhary: ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਗਾਇਕਾ ਸਪਨਾ ਚੌਧਰੀ ਅਕਸਰ ਆਪਣੇ ਗੀਤਾਂ ਤੇ ਡਾਂਸ ਨੂੰ ਲੈ ਕੇ ਸੁਰਖੀਆਂ ਦੇ ਵਿੱਚ ਰਹਿੰਦੀ ਹੈ। ਬੀਤੇ ਕੁਝ ਸਮੇਂ ਪਹਿਲਾਂ ਸਪਨਾ ਚੌਧਰੀ ਉੱਤੇ ਇੱਕ ਕੰਪਨੀ ਨੇ ਧੋਖਾਧੜੀ ਦਾ ਕੇਸ ਦਰਜ ਕਰਵਾਇਆ ਸੀ। ਇਸ ਮਾਮਲੇ ਵਿੱਚ ਸਪਨਾ ਚੌਧਰੀ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹਾਲ ਹੀ ਵਿੱਚ ਇਹ ਖ਼ਬਰ ਸਾਹਮਣੇ ਆਈ ਹੈ ਕਿ ਸਪਨਾ ਚੌਧਰੀ ਲਖਨਊ ਪਹੁੰਚ ਗਈ ਹੈ ਤੇ ਇਥੇ ਉਹ ਲਖਨਊ ਕੋਰਟ ਵਿੱਚ ਸਰੈਂਡਰ ਕਰੇਗੀ।

image Source: Instagram

ਦੱਸ ਦਈਏ ਕਿ 22 ਅਗਸਤ ਨੂੰ ਸਪਨਾ ਚੌਧਰੀ ਦੀ ਕੋਰਟ ਵਿੱਚ ਪੇਸ਼ੀ ਸੀ, ਪਰ ਉਨ੍ਹਾਂ ਵੱਲੋਂ ਕੋਈ ਵੀ ਕੋਰਟ ਵਿੱਚ ਪੇਸ਼ ਨਹੀਂ ਹੋਇਆ। ਨਾਂ ਹੀ ਸਪਨਾ ਖ਼ੁਦ ਕੋਰਟ ਵਿੱਚ ਪੇਸ਼ ਹੋਈ ਅਤੇ ਨਾਂ ਹੀ ਉਨ੍ਹਾਂ ਵੱਲੋਂ ਕੋਈ ਅਰਜੀ ਕੋਰਟ ਵਿੱਚ ਦਾਖਲ ਕੀਤੀ ਗਈ। ਇਸ ਦੇ ਬਾਅਦ ਕੋਰਟ ਨੇ ਸਪਨਾ ਚੌਧਰੀ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਸੀ। ਅੱਜ ਸਪਨਾ ਚੌਧਰੀ ਲਖਨਊ ਪਹੁੰਚੀ ਹੈ ਅਤੇ ਉਹ ਕੋਰਟ ਵਿੱਚ ਸਰੈਂਡਰ ਕਰੇਗੀ।

image Source: Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਲਖਨਊ ਦੇ ਅਸ਼ਿਆਨਾ ਥਾਣੇ ਦੇ ਵਿੱਚ ਸਪਨਾ ਚੌਧਰੀ ਸਣੇ ਹੋਰਨਾਂ ਲੋਕਾਂ ਦੇ ਖਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਹੈ। ਇਸ ਮਾਮਲੇ ਵਿੱਚ ਸਪਨਾ ਚੌਧਰੀ ਨੂੰ ਸੰਮਨ ਵੀ ਜਾਰੀ ਕੀਤਾ ਗਿਆ ਸੀ, ਪਰ ਪੇਸ਼ ਨਾਂ ਹੋਣ ਦੇ ਚੱਲਦੇ ਕੋਰਟ ਨੇ ਸਪਨਾ ਦੇ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ

ਦਰਅਸਲ, ਇਹ ਮਾਮਲਾ 4 ਸਾਲ ਪਹਿਲਾਂ ਦਾ ਹੈ। ਸਪਨਾ ਪਿਛਲੇ ਚਾਰ ਸਾਲਾਂ ਤੋਂ ਕਾਨੂੰਨੀ ਮਸੀਬਤ ਵਿੱਚ ਫਸੀ ਹੋਈ ਹੈ। 13 ਅਕਤੂਬਰ 2018 ਨੂੰ ਹਰਿਆਣਵੀ ਡਾਂਸਰ ਸਪਨਾ ਦੀ ਡਾਂਸ ਪਰਫਾਰਮੈਂਸ ਹੋਣੀ ਸੀ, ਜਿਸ ਲਈ ਲੋਕ ਪਹਿਲਾਂ ਹੀ ਟਿਕਟਾਂ ਖਰੀਦ ਕੇ ਇਵੈਂਟ 'ਚ ਪਹੁੰਚ ਚੁੱਕੇ ਸਨ ਪਰ, ਸਪਨਾ ਉੱਥੇ ਨਹੀਂ ਪਹੁੰਚੀ, ਜਿਸ ਤੋਂ ਬਾਅਦ ਉੱਥੇ ਕਾਫੀ ਹੰਗਾਮਾ ਹੋਇਆ। ਇਸ ਸਾਰੇ ਹੰਗਾਮੇ ਤੋਂ ਬਾਅਦ ਜਦੋਂ ਲੋਕਾਂ ਨੇ ਟਿਕਟਾਂ ਦੇ ਪੈਸੇ ਵਾਪਸ ਮੰਗੇ ਤਾਂ ਉਹ ਵੀ ਨਹੀਂ ਮਿਲੇ।

sapna chaudhary image From instagram

ਹੋਰ ਪੜ੍ਹੋ: ਜਾਣੋ ਗਣਪਤੀ ਬੱਪਾ ਦੇ ਦਰਸ਼ਨਾਂ ਲਈ ਲਾਲਬਾਗਚਾ ਪਹੁੰਚੀ ਸ਼ਹਿਨਾਜ਼ ਗਿੱਲ ਨੂੰ ਵੇਖ ਕਿਉਂ ਭਾਵੁਕ ਹੋਏ ਫੈਨਜ਼ ?

ਸਪਨਾ ਨੂੰ ਸੋਮਵਾਰ 22 ਅਗਸਤ ਨੂੰ ਸੁਣਵਾਈ ਲਈ ਅਦਾਲਤ 'ਚ ਪੇਸ਼ ਹੋਣਾ ਸੀ, ਪਰ ਇਸ ਦੌਰਾਨ ਉਸ ਦੀ ਤਰਫੋਂ ਕੋਈ ਅਰਜ਼ੀ ਨਹੀਂ ਦਿੱਤੀ ਗਈ ਅਤੇ ਨਾਂ ਹੀ ਉਹ ਅਦਾਲਤ ਵਿੱਚ ਪਹੁੰਚੀ। ਇਸ 'ਤੇ ਸਖ਼ਤ ਕਾਰਵਾਈ ਕਰਦੇ ਹੋਏ ਅਦਾਲਤ ਨੇ ਸਪਨਾ ਚੌਧਰੀ ਖਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕਰਨ ਦੇ ਹੁਕਮ ਦਿੱਤੇ ਸਨ। ਸਬ-ਇੰਸਪੈਕਟਰ ਫਿਰੋਜ਼ ਖਾਨ ਨੇ 13 ਅਕਤੂਬਰ 2018 ਨੂੰ ਸ਼ਹਿਰ ਦੇ ਆਸ਼ਿਆਨਾ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਸੀ।

 

Related Post